ਜਦੋਂ ਪੁਲਿਸ ਨੇ 24 ਘੰਟਿਆਂ ਵਿੱਚ ਫੜ ਲਏ ਚੋਰ
ਚੋਰੀ ਦਾ ਸ਼ਿਕਾਰ ਹੋਇਆ ਪਰਿਵਾਰ ਹੋਇਆ ਭਾਵੁਕ
ਰੋਹਿਤ ਗੁਪਤਾ
ਗੁਰਦਾਸਪੁਰ 30 ਜੂਨ ਜਦੋਂ ਪੁਲਿਸ ਨੇ ਇੱਕ ਵੱਡੀ ਚੋਰੀ ਦੀ ਵਾਰਦਾਤ ਨੂੰ ਹਾਈਟੈਕ ਤਰੀਕੇ ਅਪਣਾ ਕੇ 24 ਘੰਟਿਆਂ ਦੇ ਅੰਦਰ ਹੀ ਟਰੇਸ ਕਰ ਲਿਆ ਹੈ ਤਾਂ ਝੋੜੀ ਦਾ ਸ਼ਿਕਾਰ ਹੋਇਆ ਪਰਿਵਾਰ ਭਾਵਕ ਹੋ ਗਿਆ ਤੇ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕਰਦਾ ਨਹੀਂ ਥੱਕ ਰਿਹਾ। ਹਾਲਾਂਕਿ ਚੋਰੀ ਦਾ ਸ਼ਿਕਾਰ ਹੋਏ ਪਰਿਵਾਰ ਦਾ ਮੁਖੀ ਵੀ ਕੁਝ ਦਿਨ ਪਹਿਲਾਂ ਹੀ ਪੰਜਾਬ ਪੁਲਿਸ ਵਿੱਚੋਂ ਏਐਸਆਈ ਦੇ ਅਹੁਦੇ ਤੋਂ ਰਿਟਾਇਰ ਹੋਇਆ ਹੈ। ਮਾਮਲਾ ਪੁਲਿਸ ਜਿਲਾ ਗੁਰਦਾਸਪੁਰ ਦੇ ਥਾਨਾ ਦੀਨਾ ਨਗਰ ਦੀ ਬਰਿਆਰ ਚੌਂਕੀ ਦੇ ਤਹਿਤ ਆਉਂਦੇ ਪਿੰਡ ਅੱਬਲ ਖੈਰ ਦਾ ਹੈ। ਜਿੱਥੇ 28 ਜੂਨ ਨੂੰ ਦਿਨ ਦਿਹਾੜੇ ਹੋਈ ਚੋਰੀ ਦੀ ਵਾਰਦਾਤ ਨੂੰ ਪੁਲਿਸ ਨੇ 24 ਘੰਟਿਆਂ ਅੰਦਰ ਸੁਲਝਾ ਲਿਆ ਤੇ ਦੋ ਚੋਰਾਂ ਨੂੰ ਚੋਰੀ ਕੀਤੇ ਸੋਨੇ ਦੇ ਗਹਿਣਿਆਂ ਅਤੇ ਹੋਰ ਸਮਾਨ ਸਮੇਤ ਗ੍ਰਿਫਤਾਰ ਕਰ ਲਿਆ, ਜੋ ਕਿ ਇਹ ਚੋਰ ਵੇਚਣ ਦੀ ਫਰਾਕ ਦੇ ਵਿੱਚ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਚੌਂਕੀ ਇੰਚਾਰਜ ਸਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਐਸਐਸਪੀ ਗੁਰਦਾਸਪੁਰ ਦਾਯਮਾ ਹਰੀਸ਼ ਕੁਮਾਰ ਸਿੰਘ ਅਤੇ ਡੀਐਸਪੀ ਸੁਖਵਿੰਦਰ ਪਾਲ ਸਿੰਘ ਦੀ ਦਿਸ਼ਾ ਨਿਰਦੇਸ਼ਾਂ ਤੇ ਕ੍ਰਾਈਮ ਦੇ ਉੱਪਰ ਨੱਥ ਪਾਉਣ ਲਈ ਛੇੜੀ ਮੁਹਿੰਮ ਦੇ ਤਹਿਤ ਚੋਰੀ ਨੂੰ ਟ੍ਰੇਸ ਕੀਤਾ ਹੈ। ਉਨ੍ਹਾਂ ਨੂੰ ਪਿੰਡ ਅਬੁੱਲ ਖੈਰ ਸੈਨਪੁਰ ਤੋਂ ਫੋਨ ਤੇ ਹਰਪਾਲ ਸਿੰਘ ਨਾਮ ਦੇ ਵਿਅਕਤੀ ਨੇ ਸੂਚਿਤ ਕੀਤਾ ਸੀ ਕਿ ਉਸਦੇ ਘਰ ਦੇ ਵਿੱਚ ਚੋਰੀ ਹੋ ਗਈ ਹੈ। ਘਰੋਂ ਕਿਸੇ ਕੰਮ ਲਈ ਸਾਰਾ ਪਰਿਵਾਰ ਬਾਹਰ ਗਿਆ ਹੋਇਆ ਸੀ ਤਾਂ ਚੋਰਾਂ ਨੇ ਚੋਰੀ ਨੂੰ ਪਿਛੋ ਦਿਨੇ ਦੁਪਹਿਰੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜੋ ਸੀਸੀਟੀਵੀ ਕੈਮਰੇ ਤੋੜ ਕੇ ਨਾਲ ਲੈ ਗਏ ਸਨ ਅਤੇ ਘਰ ਵਿੱਚੋਂ ਇਕ ਮਹਿੰਗੀ ਘੜੀ, ਸੋਨੇ ਦੇ ਗਹਿਣੇ ਅਤੇ ਕੀਮਤੀ ਸਮਾਨ ਨਾਲ ਇੱਕ ਮਹਿੰਗਾ ਪੱਗ ਨਸਲ ਦਾ ਕੁੱਤਾ ਵੀ ਚੋਰੀ ਕਰ ਲਿਆ ਸੀ।ਇਹਨਾਂ ਚੋਰਾਂ ਨੂੰ ਤਕਨੀਕੀ ਸੈਲ ਦੀ ਮਦਦ ਨਾਲ
ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬੰਨਦੀਆਂ ਧਰਾਵਾਂ ਤਹਿਤ ਇਹਨਾਂ ਦੇ ਉੱਪਰ ਮਾਮਲਾ ਦਰਜ ਕਰਕੇ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਦੋਸੀਆਂ ਦੇ ਉੱਪਰ ਪਹਿਲਾਂ ਵੀ ਕਾਫੀ ਕ੍ਰਿਮੀਨਲ ਕੇਸ ਦਰਜ ਹਨ। ਦੋਸ਼ੀਆਂ ਦੀ ਪਹਿਚਾਨ ਸੰਨੀ ਪੁਤਰ ਸੁਰਿੰਦਰ ਅਤੇ ਸਾਬੀ ਪੁੱਤਰ ਨਰਿੰਦਰ ਦੇ ਤੌਰ ਤੇ ਹੋਈ ਹੈ। ਸੰਨੀ ਦਾ ਕੋਈ ਪੱਕਾ ਟਿਕਾਣਾ ਨਹੀਂ ਹੈ ਅਤੇ ਵੱਖ-ਵੱਖ ਜਗ੍ਹਾ ਦੇ ਉੱਪਰ ਕਿਰਾਏ ਤੇ ਮਕਾਨ ਲੈਂਦਾ ਹੈ। ਇਹ 24 ਜੂਨ ਨੂੰ ਹੀ ਜੇਲ ਵਿੱਚੋਂ ਬਾਹਰ ਆਇਆ ਸੀ, ਅਤੇ ਬਾਹਰ ਆਉਂਦਿਆਂ ਹੀ ਨਵੀਂ ਚੋਰੀ ਨੂੰ ਅੰਜਾਮ ਦੇ ਦਿੱਤਾ। ਇਸ ਦਾ ਸਾਥੀ ਸਾਬੀ ਵੀ ਜਮਾਨਤ ਤੇ ਚਲ ਰਿਹਾ ਹੈ ਤੇ ਕਈ ਕੇਸਾਂ ਵਿੱਚ ਸ਼ਾਮਿਲ ਹੈ। ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਦੇ ਹੋਰ ਸਾਥੀਆਂ ਅਤੇ ਚੋਰੀਆਂ ਬਾਰੇ ਖੁਲਾਸੇ ਹੋ ਸਕਦੇ ਹਨ।
ਉੱਥੇ ਹੀ ਚੋਰੀ ਦੀ ਵਾਰਦਾਤ ਦਾ ਸ਼ਿਕਾਰ ਹੋਇਆ ਪਰਿਵਾਰ ਵਾਰਦਾਤ ਨੂੰ ਸੁਲਝਾਉਣ ਲਈ ਪੁਲਿਸ ਦਾ ਧੰਨਵਾਦ ਕਰਦਾ ਨਹੀਂ ਥੱਕ ਰਿਹਾ ਹੈ। ਸਾਬਕਾ ਏਐਸਆਈ ਹਰਪਾਲ ਸਿੰਘ ਨੇ ਕਿਹਾ ਕਿ ਪੁਲਿਸ ਨੇ ਤੇਜੀ ਅਤੇ ਮੁਸਤੈਦੀ ਦਿਖਾ ਕੇ ਉਹਨਾਂ ਦਾ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ ਹੈ।