ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਾਇਕ ਪ੍ਰੋਫੈਸਰ ( ਗੈਸਟ) ਨੇ ਕੱਢੀ ਰੋਸ ਰੈਲੀ
ਅਧਿਆਪਕ ਕਰਮਚਾਰੀਆਂ ਤੇ ਵਿਦਿਆਰਥੀਆਂ ਜਥੇਬੰਦੀਆਂ ਨੇ ਦਿੱਤਾ ਸਮੱਰਥਨ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 5 ਨਵੰਬਰ 2024:- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਾਇਕ ਪ੍ਰੋਫੈਸਰ ਗੈਸਟ ਪਿਛਲੇ ਲੰਬੇ ਸਮੇਂ ਤੋਂ ਜਾਨੀ ਕਿ 29 ਦਿਨਾਂ ਤੋਂ ਧਰਨੇ ਤੇ ਬੈਠੇ ਹਨ। ਪਰ ਯੂਨੀਵਰਸਿਟੀ ਪ੍ਰਸ਼ਾਸਨ ਉਹਨਾਂ ਨਾਲ ਇਸ ਸਬੰਧੀ ਕੋਈ ਗੱਲਬਾਤ ਕਰਨ ਨੂੰ ਰਾਜ਼ੀ ਨਹੀਂ ਹੈ। ਉਹ ਯੂਜੀਸੀ ਦੇ ਬਣਦੇ ਨਿਯਮ ਅਨੁਸਾਰ ਮੁਢਲੀ ਤਨਖਾਹ 57,700 ਦੀ ਮੰਗ ਕਰ ਰਹੇ ਹਨ। ਪਰ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੂੰ ਉਹਨਾਂ ਨਾਲ ਇਸ ਸਬੰਧੀ ਕੋਈ ਗੱਲਬਾਤ ਕਰਨ ਨੂੰ ਰਾਜ਼ੀ ਨਹੀਂ ਹੈ। ਜ਼ਿਕਰ ਯੋਗ ਹੈ। ਜਿਕਰਯੋਗ ਹੈ ਕਿ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਵੀ ਬਰਾਬਰ ਕੰਮ ਲਈ ਬਰਾਬਰ ਤਨਖਾਹ ਦਾ ਫੈਸਲਾ ਸੁਣਾ ਚੁੱਕਿਆ ਹੈ। ਪਰ ਫਿਰ ਵੀ ਯੂਨੀਵਰਸਿਟੀ ਇਹਨਾਂ ਨਿਯਮਾਂ ਨੂੰ ਛਿੱਕੇ ਟੰਗ ਰਹੀ ਹੈ ਅਤੇ ਸਹਾਇਕ ਪ੍ਰੋਫੈਸਰ ਗੈਸਟ ਨੂੰ ਬਣਦੀ ਤਨਖਾਹ ਦਾ ਲਗਭਗ ਅੱਧਾ ਹੀ ਦਿੱਤਾ ਜਾ ਰਿਹਾ ਹੈ। ਜਿਸ ਦੇ ਰੋਜ਼ ਵਜੋਂ ਪਿਛਲੇ ਦਿਨੀ ਸਹਾਇਕ ਪ੍ਰੋਫੈਸਰਾਂ ਵੱਲੋਂ ਕਾਲੀ ਦਿਵਾਲੀ ਵੀ ਮਨਾਈ ਗਈ ਅਤੇ ਉਹ ਤਿਉਹਾਰ ਮਨਾਉਣ ਲਈ ਆਪਣੇ ਘਰਾਂ ਨੂੰ ਵਾਪਸ ਵੀ ਨਹੀਂ ਗਏ। ਪਰ ਫਿਰ ਵੀ ਯੂਨੀਵਰਸਿਟੀ ਪ੍ਰਸ਼ਾਸਨ ਦੇ ਸਿਰ ਤੇ ਕੋਈ ਵੀ ਜੂੰ ਨਹੀਂ ਸਰਕੀ,ਇਸੇ ਰੋਸ ਵਜੋਂ ਸਹਾਇਕ ਪ੍ਰੋਫੈਸਰ (ਗੈਸਟ) ਵੱਲੋਂ ਅੱਜ ਯੂਨੀਵਰਸਿਟੀ ਵਿੱਚ ਇੱਕ ਵੱਡੇ ਰੋਸ ਰੈਲੀ ਕੱਢੀ ਗਈ। ਜਿਸ ਦੇ ਸਮਰਥਨ ਵਿੱਚ ਯੂਨੀਵਰਸਿਟੀ ਦੀਆਂ ਅਧਿਆਪਕ ਕਰਮਚਾਰੀ ਕਿਸਾਨ ਅਤੇ ਵਿਦਿਆਰਥੀ ਜਥੇਬੰਦੀਆਂ ਸ਼ਾਮਿਲ ਹੋਈਆਂ। ਜਿਕਰਯੋਗ ਹੈ ਕਿ ਸਹਾਇਕ ਪ੍ਰੋਫੈਸਰ (ਗੈਸਟ) ਦੇ ਇਸ ਧਰਨੇ ਦੇ ਸਮਰਥਨ ਵਿੱਚ ਯੂਨੀਵਰਸਿਟੀ ਅਧਿਆਪਕ ਸੰਘ ਦੇ ਮੈਂਬਰ ਡਾਕਟਰ ਗੌਰਵਦੀਪ ਡੀਟੀਸੀ ਤੋਂ ਡਾਕਟਰ ਰਾਜਦੀਪ ਸਿੰਘ ਪੀਟੀਸੀ ਤੋਂ ਡਾਕਟਰ ਗੁਰਮੁਖ ਸਿੰਘ ਡਾਕਟਰ ਅਵਨੀਤ ਸਿੰਘ ਅਤੇ ਸਾਬਕਾ ਕੰਟਰੋਲਰ (ਪ੍ਰੀਖਿਆਵਾਂ) ਡਾਕਟਰ ਬਲਵਿੰਦਰ ਟਵਾਣਾ ਵੀ ਸ਼ਾਮਿਲ ਹੋਏ। ਇਸ ਤੋਂ ਇਲਾਵਾ ਵਿਦਿਆਰਥੀ ਜਥੇਬੰਦੀ ਏਐਸਆਈ ਐਫ ਤੋਂ ਪ੍ਰਿਤਪਾਲ ਸਿੰਘ, ਐਸ ਐਫਆਈ ਤੋਂ ਰਾਜਵਿੰਦਰ, ਪੀਆਰ ਐਸ ਯੂ ਤੋਂ ਕਰਨਵੀਰ ਪੀਐਸਯੂ ਤੋਂ ਗੁਰਦਾਸ, ਪੀਐਸਯੂ( ਲਲਕਾਰ) ਤੋਂ ਮੌਸਮ ਐਸਓਆਈ ਤੋਂ ਬਿਕਰਮ ਸਿੰਘ ਆਲ ਇੰਡੀਆ ਕਿਸਾਨ ਸਭਾ ਤੋਂ ਕਿਸਾਨ ਆਗੂ ਧਰਮਪਾਲ ਸੀਲ ਅਤੇ ਸਮਾਜ ਸੇਵੀ ਲੰਬੜਦਾਰ ਹਰਚੰਦ ਸਿੰਘ ਜਖਵਾਲੀ ਅਤੇ ਹਰਵਿੰਦਰ ਸਿੰਘ ਨਰੜੂ ਨੇ ਵੀ ਸਿਰਕਤ ਕੀਤੀ।