Canada ਦੇ ਮੰਦਰ 'ਤੇ ਹਮਲਾ ਹਿੰਦੂ ਸਿੱਖ ਏਕਾ ਤੋੜਨ ਦੀ ਚਾਲ: ਸਨਾਤਨ ਚੇਤਨਾ ਮੰਚ
ਰੋਹਿਤ ਗੁਪਤਾ
ਗੁਰਦਾਸਪੁਰ, 5 ਨਵੰਬਰ 2024- ਸ਼੍ਰੀ ਸਨਾਤਨ ਚੇਤਨਾ ਮੰਚ ਦੇ ਅਹੁਦੇਦਾਰਾਂ ਵੱਲੋਂ ਕਨੇਡਾ ਦੇ ਬਰਮਪਟਨ ਵਿਖੇ ਹਿੰਦੂ ਮੰਦਰ ਤੇ ਖਾਲਿਸਤਾਨੀਆਂ ਦੇ ਹਮਲੇ ਦੀ ਸਖਤ ਨਿਖੇਦੀ ਅਤੇ ਖਾਲਿਸਤਾਨੀ ਵਿਚਾਰਧਾਰਾ ਵਿਰੁੱਧ ਹਿੰਦੂਆਂ ਵੱਲੋਂ ਕਨੇਡਾ ਵਿਖੇ ਕੀਤੇ ਜਾ ਰਹੇ ਰੋਸ਼ ਪ੍ਰਦਰਸ਼ਨ ਦੀ ਹਿਮਾਇਤ ਕੀਤੀ ਹੈ। ਮੰਚ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਹੱਥ ਵਿੱਚ ਖਾਲਿਸਤਾਨੀ ਝੰਡੇ ਲੈ ਕੇ ਜਿਸ ਤਰ੍ਹਾਂ ਕਨੇਡਾ ਦੇ ਹਿੰਦੂ ਸਭਾ ਮੰਦਰ ਵਿਖੇ ਖਾਲਿਸਤਾਨੀ ਵੱਲੋਂ ਦਹਿਸ਼ਤ ਫੈਲਾਈ ਗਈ ਉਸ ਨਾਲ ਸਾਬਤ ਹੁੰਦਾ ਹੈ ਕਿ ਕਨੇਡਾ ਵਿੱਚ ਖਾਲਿਸਤਾਨੀ ਵਿਚਾਰਧਾਰਾ ਵਾਲੇ ਲੋਕ ਬੇਲਗਾਮ ਹੋ ਚੁੱਕੇ ਹਨ ਅਤੇ ਇਹਨਾਂ ਨੂੰ ਨੱਥ ਪਾਣਾ ਬੇਹਦ ਜਰੂਰੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਨਾਤਨ ਚੇਤਨਾ ਮੰਚ ਦੇ ਪ੍ਰਧਾਨ ਅਨੂ ਗੰਡੋਤਰਾ ਨੇ ਕਿਹਾ ਕਿ ਅਜਿਹੀਆਂ ਹਰਕਤਾਂ ਕਰਕੇ ਖਾਲਿਸਤਾਨੀ ਸੋਚ ਵਾਲੇ ਕੁਝ ਵਿਅਕਤੀ ਪੰਜਾਬ ਦੇ ਹਿੰਦੂ ਸਿੱਖ ਭਾਈਚਾਰੇ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ ਪਰ ਪੰਜਾਬ ਦਾ ਹਰ ਹਿੰਦੂ ਅਤੇ ਹਰ ਸਿੱਖ ਖਾਲਿਸਤਾਨੀਆਂ ਦੀ ਚਾਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਉਹਨਾਂ ਕਿਹਾ ਕਿ ਹਿੰਦੂ ਸਿੱਖ ਇੱਕ ਦੂਜੇ ਦੇ ਸਹਿਯੋਗ ਤੋਂ ਬਿਨਾਂ ਕਦੇ ਵੀ ਨਹੀਂ ਰਹਿ ਸਕਦੇ ਅਤੇ ਉਹ ਇਹਨਾਂ ਸਾਜ਼ਿਸ਼ਾਂ ਦਾ ਹਿੱਸਾ ਬਣ ਕੇ ਆਪਣਾ ਭਾਈਚਾਰਾ ਕਦੇ ਵੀ ਖਰਾਬ ਨਹੀਂ ਕਰਨਗੇ।
ਨਾਲ ਹੀ ਗੰਡੋਤਰਾ ਨੇ ਭਾਰਤ ਸਰਕਾਰ ਨੂੰ ਇਸ ਘਟਨਾ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਤੇ ਭਾਰਤ ਸਰਕਾਰ ਵੱਲੋਂ ਕਨੇਡਾ ਸਰਕਾਰ ਨੂੰ ਸਖਤ ਚੇਤਾਵਨੀ ਦਿੱਤੀ ਜਾਣੀ ਚਾਹੀਦੀ ਹੈ ਕੇ ਖਾਲਿਸਤਾਨੀ ਵਿਚਾਰਧਾਰਾ ਵਾਲੇ ਕਨੇਡਾ ਵਿੱਚ ਰਹਿ ਰਹੇ ਸ਼ਰਾਰਤੀ ਅੰਸਰਾਂ ਤਿੰਨ ਕੇਲ ਕੱਸੇ।ਇਸ ਨੂੰ ਵਿਸ਼ਵ ਪੱਧਰ ਤੇ ਚੁੱਕਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰ ਸਕੇ।
ਇਸ ਮੌਕੇ ਸਨਾਤਨ ਤਨਾ ਮੰਚ ਦੇ ਪ੍ਰਧਾਨ ਅਨੂ ਗੰਡੋਤਰਾ
ਤੋਂ ਇਲਾਵਾ ਰਿੰਕੂ ਮਹਾਜਨ,ਓਮ ਪ੍ਰਕਾਸ਼,ਭਰਤ ਗਾਬਾ,ਜੁਗਲ ਕਿਸ਼ੋਰ,ਸੁਰਿੰਦਰ ਮਹਾਜਨ ਵੀ ਹਾਜਰ ਸਨ।