ਪਿੰਡ ਚਕੋਹੀ ਵਿਖੇ ਸੰਸਥਾ ਨੇ 351 ਰੁੱਖ ਲਗਾਏ
ਰਵਿੰਦਰ ਸਿੰਘ ਢਿੱਲੋਂ
ਖੰਨਾ , 30 ਜੂਨ 2024 : ਰੁੱਖ ਲਗਾਓ ਧਰਤੀ ਬਚਾਓ ਮੁਹਿੰਮ 2024 ਤੇਜ਼ੀ ਨਾਲ਼ ਅੱਗੇ ਵੱਧ ਰਹੀ ਹੈ, ਇਸੇ ਕੜੀ ਨੂੰ ਅੱਗੇ ਤੋਰਦੇ ਹੋਏ ਭਾਈ ਘਨ੍ਹਈਆ ਜੀ ਸੇਵਾ ਸੋਸਾਇਟੀ ਖੰਨਾ ਵੱਲੋਂ ਪਰਮਿੰਦਰ ਸਿੰਘ ਐਨ ਆਰ ਆਈ ਤੇ ਉਹਨਾਂ ਦੇ ਪਿਤਾ ਸਾਬਕਾ ਇੰਸਪੈਕਟਰ ਪਰਮਜੀਤ ਸਿੰਘ ਦੇ ਪਿਆਰ ਭਰੇ ਸੱਦੇ ਤੇ ਅੱਜ ਉਹਨਾਂ ਦੇ ਪਿੰਡ ਚਕੋਹੀ ਵਿਖੇ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਤੋਂ ਰੁੱਖ ਲਗਾਉਣ ਦੀ ਸ਼ੁਰੂਆਤ ਕੀਤੀ ਅਤੇ ਪਿੰਡ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਅਤੇ ਖੇਡ ਗਰਾਉਂਡ ਵਿੱਚ 351 ਰੁੱਖ ਲਗਾਏ। ਸੰਸਥਾ ਦੇ ਜਨਰਲ ਸਕੱਤਰ ਜਤਿੰਦਰ ਸਿੰਘ ਮਹਿਮੀ ਨੇ ਐਨ ਆਰ ਆਈ ਪਰਮਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਸੰਸਥਾ ਦੇ ਯੋਧੇ ਗੁਰਮੀਤ ਸਿੰਘ ਫੌਜੀ ਨੇ ਕਿਹਾ ਕਿ ਜਿਵੇਂ ਸਰਹੱਦ ਤੇ ਦੇਸ਼ ਦੀ ਰਾਖੀ ਲਈ ਸੀਨਾ ਤਾਣ ਕੇ ਹਰ ਸਮੇਂ ਡਟ ਕੇ ਖੜਣਾ ਪੈਂਦਾ ਹੈ ਉਸੇ ਤਰ੍ਹਾਂ ਅੱਜ ਸਮੇਂ ਦੀ ਲੋੜ ਅਨੁਸਾਰ ਨੌਜਵਾਨ ਪੀੜ੍ਹੀ ਨੂੰ ਮੂਹਰੇ ਆ ਕੇ ਰੁੱਖ ਲਗਾਉਣੇ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਮੈਦਾਨ ਵਿੱਚ ਨਿਤਰਨਾ ਪੈਣਾ ਹੈ ਤਾਂ ਹੀ ਕੁਦਰਤ ਦੇ ਅਨਮੋਲ ਉਪਹਾਰ ਨੂੰ ਬਚਾਇਆ ਜਾ ਸਕੇ ਗਾ।
ਸਾਬਕਾ ਇੰਸਪੈਕਟਰ ਪਰਮਜੀਤ ਸਿੰਘ ਤੇ ਉਨ੍ਹਾਂ ਦੇ ਐਨ ਆਰ ਆਈ ਪੁੱਤਰ ਨੇ ਸੰਸਥਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਹੁਣ ਇਹਨਾਂ ਰੁੱਖਾਂ ਦੀ ਸਾਂਭ ਸੰਭਾਲ ਲਈ ਜ਼ਿੰਮੇਵਾਰੀ ਸਾਡੀ ਤੇ ਸਾਡੇ ਪਿੰਡ ਵਾਸੀਆਂ ਦੀ ਹੈ। ਮੁਹਿੰਮ ਦੇ ਅੱਜ ਦੇ ਕਾਰਜਾਂ ਨੂੰ ਸਿਰੇ ਚੜ੍ਹਾਉਣ ਤੋਂ ਬਾਅਦ ਪੰਚਾਇਤ ਸਕੱਤਰ ਪ੍ਰੇਮ ਸਿੰਘ ਨੇ ਅਗਲੇ ਪ੍ਰੋਗਰਾਮ ਲਈ ਅਲੀਪੁਰ ਪਿੰਡ ਵਿਖੇ 200 ਰੁੱਖ ਲਗਾਉਣ ਲਈ ਸੰਸਥਾ ਦੇ ਯੋਧਿਆਂ ਨੂੰ ਸੱਦਾ ਦਿੱਤਾ। ਇਸ ਮੌਕੇ ਸੰਸਥਾ ਦੇ ਪ੍ਰਧਾਨ ਨਿਰਮਲ ਸਿੰਘ ਨਿੰਮਾ, ਪ੍ਰੇਮ ਸਿੰਘ,ਜਤਿੰਦਰ ਸਿੰਘ, ਰਾਹੁਲ ਸਾਲਦੀ,ਹਰਦੀਪ ਸਿੰਘ ਨਸਰਾਲੀ, ਜਸਵੀਰ ਸਿੰਘ ਜੱਸੀ, ਕਸ਼ਮੀਰ ਸਿੰਘ ਖ਼ਾਲਸਾ , ਗੁਰਮੀਤ ਸਿੰਘ ਫੌਜੀ, ਅਨਮੋਲ ਸਿੰਘ ਅਤੇ ਪਿੰਡ ਵਾਸੀ ਸਾਬਕਾ ਸਰਪੰਚ ਜਸਪਾਲ ਸਿੰਘ, ਮਾਸਟਰ ਧਰਮਿੰਦਰ ਸਿੰਘ, ਹਰਿੰਦਰ ਸਿੰਘ , ਮੁਕਤਸਰ ਸਿੰਘ ਹਰਿੰਦਰ ਸਿੰਘ , ਪਿਆਰਾ ਸਿੰਘ, ਜੰਗ ਸਿੰਘ ,ਘੋਲਾ਼ ਸਿੰਘ , ਦਰਸ਼ਨ ਸਿੰਘ, ਸੁਖਪ੍ਰੀਤ ਸਿੰਘ , ਨਿਆਜ਼ ਖਾਨ, ਬਾਰੂ ਸਿੰਘ, ਗੁਰਿੰਦਰ ਸਿੰਘ, ਨੇਤਰ ਸਿੰਘ, ਸਤਵਿੰਦਰ ਸਿੰਘ, ਅਮਨਦੀਪ ਸਿੰਘ, ਹੈਪੀ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।