← ਪਿਛੇ ਪਰਤੋ
ਪੰਜਾਬ ’ਚ ਅੱਜ ਆਮ ਆਦਮੀ ਕਲੀਨਿਕਾਂ ਸਮੇਤ ਸਿਹਤ ਕੇਂਦਰਾਂ ’ਚ ਠੱਪ ਰਹਿਣਗੀਆਂ ਓ ਪੀ ਡੀ ਸੇਵਾਵਾਂ ਚੰਡੀਗੜ੍ਹ, 16 ਅਗਸਤ, 2024: ਪੰਜਾਬ ਵਿਚ ਅੱਜ ਆਮ ਆਦਮੀ ਕਲੀਨਿਕਾਂ ਸਮੇਤ ਸਮੁੱਚੇ ਸਿਹਤ ਕੇਂਦਰਾਂ (ਹਸਪਤਾਲਾਂ) ਵਿਚ ਓ ਪੀ ਡੀ ਸੇਵਾਵਾਂ ਠੱਪ ਰਹਿਣਗੀਆਂ। ਇਹ ਐਲਾਨ ਪੰਜਾਬ ਸਿਵਲ ਮੈਡੀਕਲ ਸੇਵਾਵਾਂ ਐਸੋਸੀਏਸ਼ਨ (ਪੀ ਸੀ ਐਮ ਐਸ ਏ) ਨੇ ਦੋ ਦਿਨ ਪਹਿਲਾਂ ਹੀ ਕਰ ਦਿੱਤਾ ਸੀ। ਐਸੋਸੀਏਸ਼ਨ ਨੇ ਕਿਹਾ ਸੀ ਕਿ 16 ਅਗਸਤ ਨੂੰ ਸਮੁੱਚੇ ਸਿਹਤ ਕੇਂਦਰਾਂ ਵਿਚ ਓ ਪੀ ਡੀ ਸੇਵਾਵਾਂ ਠੱਪ ਕੀਤੀਆਂ ਜਾਣਗੀਆਂ ਪਰ ਐਮਰਜੰਸੀ ਸੇਵਾਵਾਂ ਜਾਰੀ ਰਹਿਣਗੀਆਂ। ਇਹ ਡਾਕਟਰ ਪੱਛਮੀ ਬੰਗਾਲ ਦੇ ਕੋਲਕਾਤਾ ਵਿਚ ਰੈਜ਼ੀਡੈਂਟ ਡਾਕਟਰ ਨਾਲ ਜਬਰ ਜਨਾਹ ਕੀਤੇ ਜਾਣ ਮਗਰੋਂ ਉਸਦਾ ਕਤਲ ਕੀਤੇ ਜਾਣ ਦੇ ਵਿਰੋਧ ਵਿਚ ਇਹ ਪ੍ਰਦਰਸ਼ਨ ਕਰ ਰਹੇ ਹਨ ਅਤੇ ਡਾਕਟਰ ਭਾਈਚਾਰੇ ਲਈ ਪੂਰਨ ਸੁਰੱਖਿਆ ਦੀ ਮੰਗ ਕਰ ਰਹੇ ਹਨ।
Total Responses : 25388