ਬਿਜਲੀ ਟਰਾਂਸਫਾਰਮਰ 'ਚ ਵੜਿਆ ਸੱਪ, ਧਮਾਕੇ ਨਾਲ ਬਿਜਲੀ ਹੋਈ ਬੰਦ
ਮੋਹਾਲੀ, 13 ਜੁਲਾਈ 2024 - ਅੱਜ ਦੁਪਹਿਰ ਦੇ ਵੇਲੇ ਮੋਹਾਲੀ ਦੇ ਇੰਡਸਟਰੀ ਏਰੀਆ ਫੇਜ 8 ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਟਰਾਂਸਫਾਰਮਰ ਦੇ ਵਿੱਚ ਅਚਾਨਕ ਧਮਾਕਾ ਹੋਇਆ ਤੇ ਬਿਜਲੀ ਬੰਦ ਹੋ ਗਈ। ਬਾਅਦ 'ਚ ਪਤਾ ਲੱਗਾ ਕਿ ਉਸ ਟਰਾਂਸਫਾਰਮਰ ਦੇ ਵਿੱਚ ਇੱਕ ਸੱਪ ਵੜ ਗਿਆ ਸੀ ਜਿਸਦੇ ਕਾਰਨ ਇਹ ਧਮਾਕਾ ਹੋਇਆ ਸੀ।
ਪਾਵਰ ਕਾਰਪੋਰੇਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਅਚਾਨਕ ਧਮਾਕੇ ਤੋਂ ਬਾਅਦ ਜਦੋਂ ਬਿਜਲੀ ਹੋ ਗਈ ਸੀ। ਜਦੋਂ ਟਰਾਂਸਫਾਰਮਰ ਦਾ ਮੁਆਇਨਾ ਕੀਤਾ ਗਿਆ ਤਾਂ ਉਸ ਵਿੱਚ ਇੱਕ ਸੱਪ ਪਾਇਆ ਗਿਆ। ਧਮਾਕੇ ਤੋਂ ਬਾਅਦ ਜਦੋਂ ਬਿਜਲੀ ਕਾਮੇ ਟ੍ਰਾਂਸਫਾਰਮਰ ਦੀ ਜਾਂਚ ਕਰਨ ਲੱਗੇ ਤਾਂ ਅੰਦਰ ਦੇਖਿਆ ਗਿਆ ਕਿ ਅੰਦਰ ਇੱਕ ਸੱਪ ਮੌਜੂਦ ਸੀ ਜੋ ਕਿ ਮਰ ਚੁੱਕਾ ਸੀ। ਜਿਸ ਤੋਂ ਬਾਅਦ ਸੱਪ ਨੂੰ ਬਾਹਰ ਕੱਢ ਕੇ ਟ੍ਰਾਂਸਫਾਰਮਰ ਨੂੰ ਮੁੜ ਚਾਲੂ ਕੀਤਾ ਗਿਆ।