ਭਾਰਤੀ ਕਿਸਾਨ ਯੂਨਿਅਨ ਏਕਤਾ ਉਗਰਾਹਾਂ ਵਲੋਂ ਘਰਾਂ ਅੱਗੇ ਪਕੇ ਮੋਰਚੇ ਕਿਥੇ ਤੇ ਕਿਉ ?
ਜੀ ਐਸ ਪੰਨੂ
ਪਟਿਆਲਾ, 24 ਅਕਤੂਬਰ, 2024:
ਭਾਰਤੀ ਕਿਸਾਨ ਯੂਨਿਅਨ ਏਕਤਾ ਉਗਰਾਹਾਂ ਦੇ ਵਲੋਂ ਪੰਜਾਬ ਦੇ ਵਿੱਚ ਜਿੱਥੇ 25 ਟੋਲ ਪਲਾਜੇ ਫ੍ਰੀ ਕੀਤੇ ਹੋਏ ਹਨ ਓਥੇ ਹੀ ਬੀਜੇਪੀ ਅਤੇ ਆਮ ਆਦਮੀ ਪਾਰਟੀ ਦੇ ਮੰਤਰੀ ਦੇ ਘਰਾਂ ਅੱਗੇ ਪਕੇ ਮੋਰਚੇ ਚਲ ਰਹੇ ਹਨ।
ਜ਼ਿਲ੍ਹਾ ਪਟਿਆਲਾ ਦੇ ਵਿੱਚ ਜਿੱਥੇ 17 ਅਕਤੂਬਰ ਤੋਂ 2 ਟੋਲ ਪਲਾਜੇ ਫ੍ਰੀ ਹਨ ਓਥੇ ਹੀ 19 ਅਕਤੂਬਰ ਤੋਂ ਬੀਜੇਪੀ ਦੀ ਆਗੂ ਦੇ ਘਰ ਅੱਗੇ ਪੱਕਾ ਮੋਰਚਾ ਅੱਜ ਪੰਜਵੇਂ ਦਿਨ ਵਿੱਚ ਚਲਾ ਗਿਆ ਹੈ।ਅੱਜ ਦੇ ਧਰਨੇ ਦੀ ਅਗਵਾਈ ਜ਼ਿਲ੍ਹਾ ਸਗੰਠਨ ਸਕੱਤਰ ਬਲਰਾਜ ਜੋਸ਼ੀ ਨੇ ਕੀਤੀ ਅੱਜ ਦੇ ਧਰਨੇ ਵਿੱਚ ਸੂਬੇ ਦੇ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਬੋਲਦਿਆ ਕਿਹਾ ਕਿ ਕੇਂਦਰ ਸਰਕਾਰ ਦੀ ਮੰਡੀਆਂ ਨੂੰ ਤੋੜਨ ਦੀ ਨੀਅਤ ਤਾ ਕਾਫ਼ੀ ਸਾਲਾਂ ਤੋਂ ਚੱਲ ਰਹੀ ਹੈ। ਇਹ ਸਾਰਾ ਕੁਝ WTO ਦੀ ਮੰਗ ਤੇ ਸਰਕਾਰਾਂ ਅਨਾਜ ਨੂੰ ਐਵੇਂ ਮੰਡੀਆਂ ਦੇ ਵਿੱਚ ਰੋਲ ਰਾਹੀਆਂ ਹਨ।ਇਹ ਸਾਰਾ ਸਿਸਟਮ 1944 ਦੇ ਵਿੱਚ ਦੇਸ਼ ਦੀ ਸੱਤਾ ਤਬਦੀਲੀ ਤੋਂ ਪਹਿਲਾ ਹੀ ਸਾਰੇ ਦੇਸ਼ਾਂ ਨੇ ਮਿਲ ਕੇ ਬਣਾਇਆ ਹੋਇਆ ਹੈ ਕਿ ਲੋਕਾਂ ਦੀ ਕਿਰਤ ਨੂੰ ਕਿਵੇਂ ਲੁੱਟਣਾ ਹੈ।
ਓਨਾ ਦੱਸਿਆ ਕਿ ਹੁਣ ਓਹੀ ਹਾਲਾਤ ਕੇਂਦਰ ਤੇ ਪੰਜਾਬ ਸਰਕਾਰ ਮਿਲ ਕਿ ਬਣਾ ਰਹੇ ਹਨ।ਕਿਸਾਨਾਂ ਨੇ ਝੋਨੇ ਦੀ ਫ਼ਸਲ ਸਰਕਾਰ ਦੇ ਕਹਿਣ ਦੇ ਮਿਥੀ ਤਰੀਕ ਨੂੰ ਲਗਾਈ ਹੈ।ਉਸ ਦੇ ਬਾਵਜੂਦ ਵੀ ਸਰਕਾਰ ਝੋਨੇ ਦੀ ਖਰੀਦ ਕਰਨ ਤੋਂ ਟਾਲ ਮੋਟੋਲੇ ਕਰ ਰਹੀ ਹੈ।ਓਹਨਾ ਬੋਲਦਿਆ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਜਦੋਂ ਸਰਕਾਰ ਬਨਾਉਣ ਲਈ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਸੀ ਕਿ ਕਿਸਾਨਾਂ ਨੂੰ ਅਸੀਂ 22 ਫਸਲਾਂ ਤੇ MSP ਦਿਆਗੇ। ਜਦੋਂ ਕਿਸਾਨ ਦੀ ਫਸਲ ਮੰਡੀ ਦੇ ਵਿਚ ਆਵੇ ਤੇ ਓਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਓਹ ਨੂੰ ਪੂਰਾ ਰੇਟ ਲਗਾ ਕੇ ਤੋਲਣ ਪਰ ਅੱਜ ਓਨਾ ਦਾ ਇਕ ਵੀ ਬਿਆਨ ਨਹੀਂ ਆਇਆ ਕਿ ਫਸਲਾਂ ਐਵੇ ਨਹੀਂ ਮੰਡੀਆਂ ਦੇ ਵਿਚ ਰੁਲਣ ਦਿੱਤੀਆਂ ਜਾਣ ਗਈਆਂ।ਉਥੇ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਫੈਸਲਾ ਕੀਤਾ ਹੈ ਕਿ ਨਾ ਹੀ ਕਿਸਾਨਾਂ ਦੀ ਮੰਡੀਆਂ ਦੇ ਵਿਚ ਲੁੱਟ ਹੋਣ ਦੇਣੀ ਹੈ ਅਤੇ ਨਾ ਮੰਡੀਆਂ ਨੂੰ ਪ੍ਰਾਈਵੇਟ ਕਰਨ ਦੇਣਾ ਹੈ।ਜਿਹਨਾ ਸਮਾਂ ਸਰਕਾਰ ਖਰੀਦ ਦਾ ਸਮੁੱਚਾ ਪ੍ਰਬੰਧ ਨਹੀਂ ਕਰਦੀ ਓਨੀ ਦੇਰ ਆਹ ਸਾਰੇ ਮੋਰਚੇ ਦਿਨ ਰਾਤ ਚਲਦੇ ਰਹਿਣ ਗੇ।ਅੱਜ ਦੇ ਧਰਨੇ ਨੂੰ ਬਲਾਕ ਆਗੂ ਭੁਪਿੰਦਰ ਸਿੰਘ ਕੁਲਬੁਰਸ਼ਾਂ,ਗੁਰਦਰਸ਼ਨ ਸਿੰਘ ਸੈਣੀਮਾਜਰਾ,ਰਾਜਿੰਦਰ ਸਿੰਘ ਕਕਰਾਲਾ,ਰਾਜਿੰਦਰ ਰਾਜਾ, ਚੇਤਨ ਸਿੰਘ ਬੁਜਰਕ ਤੋਂ ਇਲਾਵਾ ਹੋਰ ਬਹੁਤ ਬੁਲਾਰਿਆਂ ਨੇ ਸੰਬੋਧਨ ਕੀਤਾ।