ਬੀਬੀ ਜਤਿੰਦਰ ਕੌਰ ਰੰਧਾਵਾ ਪਿੰਡ ਬੂਲੇਵਾਲ ਪਹੁੰਚੇ
ਡੇਰਾ ਬਾਬਾ ਨਾਨਕ, 22 ਸਤੰਬਰ 2024 - ਅੱਜ ਬੀਬੀ ਜਤਿੰਦਰ ਕੌਰ ਰੰਧਾਵਾ ਧਰਮ ਪਤਨੀ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਬੂਲੇਵਾਲ ਵਿਖੇ ਐਡਵੋਕੇਟ ਮੈਡਮ ਪ੍ਰਵੀਨ ਭੱਟੀ ਨਾਲ ਮਹਿਲਾਵਾਂ ਦੇ ਮਾਮਲਿਆਂ ਸਬੰਧੀ ਵਿਸ਼ੇਸ਼ ਤੌਰ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਮਾਤਾ ਜੀ ਦਾ ਹਾਲ ਪੁੱਛਿਆ।
ਇਸ ਮੌਕੇ ਤੇ ਐਡਵੋਕੇਟ ਮੈਡਮ ਪ੍ਰਵੀਨ ਭੱਟੀ ਨੇ ਬੀਬੀ ਜਤਿੰਦਰ ਕੌਰ ਰੰਧਾਵਾ ਸੰਭਾਵੀ ਉਮੀਦਵਾਰ ਕਾਂਗਰਸ ਪਾਰਟੀ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਨਾਲ ਆਉਣ ਵਾਲੀ ਜ਼ਿਮਣੀ ਚੋਣ ਵਿੱਚ ਮਹਿਲਾਵਾਂ ਵੱਲੋਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਕੀਤੇ ਜਾਣ ਵਾਲੇ ਚੋਣ ਪ੍ਰਚਾਰ ਦੀ ਰੂਪਰੇਖਾ ਸਾਂਝੀ ਕੀਤੀ ਤੇ ਹਲਕਾ ਡੇਰਾ ਬਾਬਾ ਨਾਨਕ ਵਿੱਚ ਮਹਿਲਾ ਕਾਂਗਰਸ ਦੇ ਵਰਕਰਾਂ ਦੀਆਂ ਜੋਨ ਵਾਈਜ ਡਿਊਟੀਆਂ ਲਗਾਈਆਂ ਜਾਣਗੀਆਂ ਤੇ ਹਰ ਮਹਿਲਾ ਵਰਕਰ ਨੂੰ ਪੂਰੇ ਜੋਸ਼ ਨਾਲ ਜਿੱਤ ਦੇ ਜਜਬੇ ਨੂੰ ਲੈ ਕਿ ਡਿਊਟੀ ਦਿਤੀ ਜਾਵੇਗੀ ਤਾਂ ਕਿ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਚੋਣ ਕਾਂਗਰਸ ਪਾਰਟੀ ਵੱਡੇ ਫਰਕ ਨਾਲ ਜਿੱਤ ਕੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਕੱਦ ਕਾਂਗਰਸ ਹਾਈਕਮਾਨ ਦੀਆਂ ਨਜ਼ਰਾਂ ਵਿੱਚ ਹੋਰ ਉਚਾ ਕੀਤਾ ਜਾ ਸੱਕੇ ਮੀਡੀਆ ਨੂੰ ਇਹ ਜਾਣਕਾਰੀ ਰੰਧਾਵਾ ਪਰਿਵਾਰ ਦੇ ਮੈਂਬਰ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ।