ਸਰਕਾਰੀ ਬੱਸਾਂ ਕਿਸੇ ਵੀ ਢਾਬੇ 'ਤੇ ਖੜੀਆਂ ਮਿਲੀਆਂ ਤਾਂ ਹੋਵੇਗੀ ਸਖਤ ਕਾਰਵਾਈ- ਅਨਿਲ ਵਿਜ
ਸੂਬੇ ਵਿਚ ਬਿਨ੍ਹਾ ਪਰਮਿਟ ਦੇ ਚਲਣ ਵਾਲੇ ਵਾਹਨਾਂ 'ਤੇ ਹੋਵੇਗੀ ਸਖਤ ਕਾਰਵਾਈ - ਵਿਜ
ਬੱਸ ਡਰਾਈਵਰ ਤੇ ਕੰਡਕਟਰ ਦੀ ਫਿਟਨੈਸ ਲਈ ਇਕ ਪੋਲਿਸੀ ਤਿਆਰ ਕੀਤੀ ਜਾਵੇਗੀ
ਚੰਡੀਗੜ੍ਹ, 5 ਨਵੰਬਰ 2024- ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੁੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸੂਬੇ ਵਿਚ ਬਿਨ੍ਹਾਂ ਨੰਬਰ ਦੇ ਕੋਈ ਵੀ ਵਾਹਨ ਸੜਕ 'ਤੇ ਨਹੀਂ ਹੋਣਾ ਚਾਹੀਦਾ ਹੈ, ਜੇਕਰ ਅਜਿਹਾ ਕੋਈ ਵੀ ਵਾਹਨ ਅਜਿਹਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਨਾਲ ਹੀ ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਕੋਈ ਵੀ ਸਰਕਾਰੀ ਬੱਸ ਕਿਸੇ ਵੀ ਪ੍ਰਾਈਵੇਟ ਢਾਬੇ 'ਤੇ ਖੜੀ ਨਾ ਮਿਲੇ।
ਵਿਜ ਅੱਜ ਇੱਥੇ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਕਰ ਰਹੇ ਸਨ। ਉਨ੍ਹਾਂ ਨੇ ਅਧਿਕਾਰੀਆਂ ਨੁੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਸਾਰੇ ਜਨਰਲ ਮੈਨੇਜਰ ਰੋਜਾਨਾ ਬੱਸ ਸਟੈਂਡ ਚੈਕ ਕਰਨ ਅਤੇ ਸੂਬੇ ਵਿਚ ਬਿਨ੍ਹਾਂ ਪਰਮਿਟ ਦੇ ਚੱਲਣ ਵਾਲੇ ਵਾਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਬੱਸਾਂ ਦੇ ਆਉਣ-ਜਾਣ ਦੇ ਸਮੇਂ ਆਦਿ ਦੀ ਵਿਵਸਥਾ ਨੂੰ ਲੈ ਕੇ ਹਰ ਤਰ੍ਹਾ ਨਾਲ ਨਿਗਰਾਨੀ ਕੀਤੀ ਜਾਵੇ।
ਬੱਸ ਸਟੈਂਡਾਂ ਦੇ ਜਰੂਰੀ ਕੰਮਾਂ ਨੂੰ ਪ੍ਰਾਥਮਿਕਤਾ ਦੇ ਆਧਾਰ 'ਤੇ ਕੀਤਾ ਜਾਵੇ ਦਰੁਸਤ
ਵਿਜ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਦੇ ਸਾਰੇ ਬੱਸ ਸਟੈਂਡਾਂ 'ਤੇ ਪੀਣ ਦੇ ਪਾਣੀ ਦੀ ਵਿਵਸਥਾ, ਸਾਫ-ਸਫਾਈ, ਯਾਤਰੀਆਂ ਦੇ ਬੈਠਣ ਲਈ ਬੈਂਚ, ਲਾਇਟ ਅਤੇ ਪੱਖਿਆਂ ਸਮੇਤ ਮੇਂਟੇਨੈਂਸ ਦੇ ਕੰਮਾਂ ਦਾ ਪ੍ਰਾਥਮਿਕਤਾ ਦੇ ਆਧਾਰ 'ਤੇ ਦਰੁਸਤ ਕੀਤਾ ਜਾਵੇ। ਇਸ ਦੇ ਨਾਲ ਹੀ ਉੱਥੇ ਖਾਣ ਪੀਣ ਦੀ ਵਸਤੂਆਂ ਨੂੰ ਰੋਜਾਨਾ ਚੈਕ ਕਰਵਾਇਆ ਜਾਵੇ।
ਰੇਲਵੇ ਦੀ ਤਰਜ 'ਤੇ ਬੱਸ ਅੱਡਿਆਂ 'ਤੇ ਖੋਲੀ ਜਾਵੇਗੀ ਕੈਂਟੀਨ
ਟ੍ਰਾਂਸਪੋਰਟ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਸ ਤਰ੍ਹਾ ਨਾਲ ਰੇਲਵੇ ਆਪਣੇ ਯਾਤਰੀਆਂ ਲਈ ਕੈਂਟੀਨ ਬਣਾਈ ਹੋਈ ਹੈ ਇਸੀ ਤਰਜ 'ਤੇ ਬੱਸ ਅੱਡਿਆਂ 'ਤੇ ਕੈਂਟੀਨ ਬਨਾਉਣ ਦੀ ਸੰਭਾਵਨਾਵਾਂ ਤਲਾਸ਼ੀ ਜਾਵੇ ਤਾਂ ਜੋ ਬੱਸ ਅੱਡੇ 'ਤੇ ਆਉਣ ਵਾਲੇ ਯਾਤਰੀਆਂ ਨੁੰ ਬਿਹਤਰ ਵਿਵਸਥਾਵਾਂ ਦਿੱਤੀਆਂ ਜਾ ਸਕਣ।
ਸੂਬੇ ਵਿਚ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਹਰ ਸੜਕ 'ਤੇ ਲੱਗਣਗੇ ਸਪੀਡ ਬੋਰਡ
ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਸੂਬੇ ਦੀ ਹਰ ਸੜਕ 'ਤੇ ਸਪੀਡ ਬੋਰਡ ਲਗਾਏ ਜਾਣ ਅਤੇ ਨਾਲ ਹੀ ਦੁਰਘਟਨਾ ਹੋਣ ਵਾਲੇ ਸਥਾਨਾਂ ਦੀ ਚੋਣ ਕੀਤੀ ਜਾਵੇ। ਇਸ ਦਾ ਮੁੱਖ ਉਦੇਸ਼ ਸੂਬੇ ਵਿਚ ਪ੍ਰਤੀ ਸਾਲ ਹੋਣ ਵਾਲੀ ਸੜਕ ਦੁਰਘਟਨਾਵਾਂ ਨੂੰ ਰੋਕਨਾ ਅਤੇ ਘੱਟ ਕਰਨਾ ਹੈ।
ਥਰਮਚਾਰੀਆਂ ਨੂੰ ਸਮੇਂ 'ਤੇ ਮਿਲੇਗੀ ਸੈਲਰੀ ਤੇ ਪਦੋਓਨਤੀ
ਵਿਜ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਿਭਾਗ ਦੇ ਕਰਮਚਾਰੀਆਂ ਦੀ ਸੈਲਰੀ ਸਮੇਂ 'ਤੇ ਮਿਲੇ। ਇਸ ਦੇ ਨਾਲ ਹੀ ਵਿਭਾਗ ਵਿਚ ਕਿਸੇ ਵੀ ਕਰਮਚਾਰੀ ਤੇ ਅਧਿਕਾਰੀ ਦੀ ਪਦੋਓਨਤੀ ਨਹੀਂ ਰੁਕਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਵਾਹਨਾਂ ਦੀ ਫਿਟਨੈਸ ਲਈ ਨਵੀਂ ਤਕਨੀਕ ਦੀ ਸਮੱਗਰੀ ਖਰੀਦੀ ਜਾਵੇ। ਟ੍ਰਾਂਸਪੋਰਟ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਬੱਸ ਡਰਾਈਵਰ ਤੇ ਕੰਡਕਟਰ ਦੀ ਫਿਟਨੈਸ ਲਈ ਹਿਕ ਪੋਲਿਸੀ ਤਿਆਰ ਕੀਤੀ ਜਾਵੇ, ਜਿਸ ਵਿਚ ਉਨ੍ਹਾਂ ਦੀ ਫਿਟਨੈਸ ਨਾਲ ਸਬੰਧਿਤ ਨਿਯਮ ਬਣਾਏ ਜਾਣ।
ਟ੍ਰਾਂਸਪੋਰਟ ਮੰਤਰੀ ਨੂੰ ਅਧਿਕਾਰੀਆਂ ਨੇ ਦਸਿਆ ਕਿ ਸੂਬੇ ਵਿਚ 4040 ਬੱਸਾਂ, 24 ਬੱਸ ਡਿਪੋ ਤੇ 13 ਸਬ-ਡਿਪੋ ਹਨ। ਇਸ ਦੇ ਨਾਲ ਹੀ 649 ਰੂਟਾਂ 'ਤੇ ਸੂਬੇ ਦੇ ਅੰਦਰ ਰੂਟ, 443 ਸੂਬੇ ਦੇ ਬਾਹਰ ਰੂਟ, 877 ਪਿੰਡਾਂ ਦੇ ਬੱਸ ਰੂਟ ਹਨ। ਉਨ੍ਹਾਂ ਨੇ ਇਹ ਵੀ ਦਸਿਆ ਕਿ ਰੋਜਾਨਾ ਲਗਭਗ 11 ਲੱਖ ਕਿਲੋਮੀਟਰ ਬੱਸਾਂ ਚਲਦੀਆਂ ਹਨ। ਜਿਸ ਵਿਚ ਰੋਜਾਨਾ 10 ਲੱਖ ਤੋਂ ਵੱਧ ਯਾਤਰੀ ਯਾਤਰਾ ਕਰਦੇ ਹਨ। ਮੀਟਿੰਗ ਵਿਚ ਟ੍ਰਾਂਸਪੋਰਟ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਵਿਰਕ, ਰਾਜ ਟ੍ਰਾਂਸੋਪਰਟ ਵਿਭਾਗ ਦੇ ਨਿਦੇਸ਼ਕ ਸੁ੧ਾਨ ਸਿੰਘ, ਟ੍ਰਾਂਸਪੋਰਟ ਕਮਿਸ਼ਨਰ ਯਸ਼ੇਂਦਰ ਸਿੰਘ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਰਹੇ।