← ਪਿਛੇ ਪਰਤੋ
ਸੀ ਬੀ ਐਸ ਈ ਨੇ 2025 ’ਚ ਪ੍ਰੀਖਿਆ ਕੇਂਦਰ ਬਣਨ ਵਾਲੇ ਸਾਰੇ ਸਕੂਲਾਂ ਲਈ ਸੀ ਸੀ ਟੀ ਵੀ ਕੈਮਰੇ ਕੀਤੇ ਲਾਜ਼ਮੀ ਨਵੀਂ ਦਿੱਲੀ, 29 ਸਤੰਬਰ, 2024: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐਸ ਈ) ਨੇ 2025 ’ਚ ਪ੍ਰੀਖਿਆ ਕੇਂਦਰ ਬਣਨ ਵਾਲੇ ਸਾਰੇ ਸਕੂਲਾਂ ਵਿਚ ਸੀ ਸੀ ਟੀ ਵੀ ਕੈਮਰੇ ਲਗਾਏ ਜਾਣੇ ਲਾਜ਼ਮੀ ਕਰ ਦਿੱਤੇ ਹਨ। ਭਾਰਤ ਅਤੇ ਵਿਦੇਸ਼ਾਂ ਵਿਚ ਤਕਰੀਬਨ 8 ਹਜ਼ਾਰ ਪ੍ਰੀਖਿਆ ਕੇਂਦਰ ਬਣਾਏ ਜਾਣੇ ਹਨ। 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਵਿਚ 44 ਲੱਖ ਵਿਦਿਆਰਥੀਆਂ ਦੇ ਬੈਠਣ ਦੀ ਸੰਭਾਵਨਾ ਹੈ। ਸੀ ਬੀ ਐਸ ਈ ਨੇ ਕਿਹਾ ਹੈ ਕਿ ਜਿਹੜੇ ਸਕੂਲਾਂ ਵਿਚ ਸੀ ਸੀ ਟੀ ਵੀ ਕੈਮਰੇ ਨਹੀਂ ਹੋਣਗੇ, ਉਹ ਪ੍ਰੀਖਿਆ ਕੇਂਦਰ ਬਣਾਉਣ ਲਈ ਵਿਚਾਰੇ ਹੀ ਨਹੀਂ ਜਾਣਗੇ। ਉਹਨਾਂ ਕਿਹਾ ਕਿ ਇਸ ਫੈਸਲੇ ਦਾ ਮਕਸਦ ਨਿਗਰਾਨੀ ਨੂੰ ਮਜ਼ਬੂਤ ਕਰਨਾ ਅਤੇ ਪ੍ਰੀਖਿਆਵਾਂ ਵਿਚ ਨਕਲ ਰੋਕਣਾ ਹੈ। ਭਾਰਤ ਤੋਂ ਇਲਾਵਾ 26 ਹੋਰ ਦੇਸ਼ਾਂ ਵਿਚ ਸੀ ਬੀ ਐਸ ਈ ਦੇ ਸਕੂਲ ਹਨ।
Total Responses : 235