Breaking News: ਭਗਵੰਤ ਮਾਨ ਕੈਬਨਿਟ 'ਚ ਸੋਮਵਾਰ ਨੂੰ ਹੋਵੇਗੀ ਰੱਦੋ ਬਦਲ, ਕੁੱਝ ਮੰਤਰੀਆਂ ਦੀ ਹੋ ਸਕਦੀ ਛੁੱਟੀ, 4-5 ਨਵੇਂ ਚਿਹਰੇ ਹੋ ਸਕਦੇ ਨੇ ਸ਼ਾਮਲ
ਬਲਜੀਤ ਬੱਲੀ
ਚੰਡੀਗੜ੍ਹ, 22 ਸਤੰਬਰ 2024- ਪੰਜਾਬ ਦੀ ਭਗਵੰਤ ਮਾਨ ਕੈਬਨਿਟ ਵਿੱਚ ਸੋਮਵਾਰ ਵੱਡੀ ਰੱਦੋ ਬਦਲ ਹੋਵੇਗੀ। ਬਹੁਤੀ ਸੰਭਾਵਨਾ ਸੋਮਵਾਰ ਨੂੰ ਹੀ ਰਾਜ ਭਵਨ ਵਿੱਚ ਸਹੁੰ ਚੁੱਕ ਸਮਾਗਮ ਕਰਵਾਏ ਜਾਣ ਦੀ ਹੈ। ਬਾਬੂਸ਼ਾਹੀ ਨੈੱਟਵਰਕ ਦੀ ਭਰੋਸੇਯੋਗ ਜਾਣਕਾਰੀ ਅਨੁਸਾਰ, ਇਸ ਰੱਦੋ ਬਦਲ ਵਿੱਚ ਕੁੱਝ ਮੌਜੂਦਾ 3-4 ਮੰਤਰੀਆਂ ਦੀ ਵਜ਼ਾਰਤ ਵਿੱਚੋਂ ਛੁੱਟੀ ਕਰਕੇ, ਉਨ੍ਹਾਂ ਨੂੰ ਪਾਰਟੀ ਦੀਆਂ ਜਿੰਮੇਵਾਰੀਆਂ ਦਿੱਤੀਆਂ ਜਾ ਸਕਦੀਆਂ ਹਨ, ਜਦੋਂਕਿ ਕੁੱਝ ਹੋਰ ਆਪ ਵਿਧਾਇਕਾਂ ਨੂੰ ਨਵੇਂ ਮੰਤਰੀ ਵਜੋਂ ਸ਼ਾਮਲ ਕੀਤਾ ਜਾ ਸਕਦਾ ਹੈ, ਜਿਨ੍ਹਾਂ ਦੀ ਗਿਣਤੀ 5 ਦੇ ਕਰੀਬ ਹੋ ਸਕਦੀ ਹੈ।
ਇਹ ਵੀ ਪਤਾ ਲੱਗਾ ਹੈ ਕਿ, ਅੱਜ ਰਾਤ ਤੱਕ ਨਵੇਂ ਮੰਤਰੀਆਂ ਦੇ ਨਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਨਵੇਂ ਚਿਹਰਿਆਂ ਵਿੱਚ ਜਲੰਧਰ ਪੱਛਮੀ ਤੋਂ ਚੁਣੇ ਗਏ ਵਿਧਾਇਕ ਮਹਿੰਦਰ ਭਗਤ ਦਾ ਨਾਮ ਵੀ ਚਰਚਾ ਵਿੱਚ ਹੈ। ਛੁੱਟੀ ਕਿਹੜੇ ਕਿਹੜੇ ਮੰਤਰੀਆਂ ਦੀ ਹੋਣੀ ਹੈ, ਇਸ ਬਾਰੇ ਕਈ ਕਿਆਸਰਾਈਆਂ ਚੱਲ ਰਹੀਆਂ ਹਨ।