R.S.P.ਵੱਲੋ ਸ਼ਹੀਦ ਭੁਪਿੰਦਰ ਸਿੰਘ ਈਸੜੂ ਨੂੰ ਸਰਧਾਂਜਲੀਆਂ ਭੇਟ
15 ਅਗਸਤ 1947 ਬਟਵਾਰੇ ਦਾ ਦਰਦ, ਪੰਜਾਬੀਆ ਅੰਦਰ ਨਸੂਰ ਦੀ ਤਰ੍ਹਾਂ ਰਿਸਦਾ ਰਹੇਗਾ:- ਕਰਨੈਲ ਸਿੰਘ ਇਕੋਲਾਹਾ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ, 16 ਅਗਸਤ 2024 - ਆਜ਼ਾਦੀ ਦੇ 77ਵੀ ਵਰ੍ਹੇਗੰਢ ਮੌਕੇ ਆਰ.ਐਸ.ਪੀ ਦੇ ਕੇਂਦਰੀ ਕਮੇਟੀ ਮੈਂਬਰ ਕਰਨੈਲ ਸਿੰਘ ਇਕੋਲਾਹਾ ਕੌਮੀ ਜਨਰਲ ਸਕੱਤਰ ਆਲ ਇੰਡੀਆਂ ਸੰਯੁਕਤ ਕਿਸਾਨ ਸਭਾ ਅਤੇ ਸੂਬਾ ਸਕੱਤਰ ਹਰਬੰਸ ਸਿੰਘ ਮਾਂਗਟ ਦੀ ਅਗਵਾਈ 'ਚ , ਗੋਆ ਨੂੰ ਆਜ਼ਾਦ ਕਰਵਾਉਣ ਵਾਲੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਕਰਨੈਲ ਸਿੰਘ ਈਸੜੂ ਅਤੇ ਜੋਨ ਤੋੜੋ ਮੋਰਚੇ ਦੇ ਸ਼ਹੀਦ ਕਿਸਾਨ ਆਗੂ ਭੁਪਿੰਦਰ ਸਿੰਘ ਜੀ ਨੂੰ ਫੁੱਲ ਮਾਲਾਵਾਂ ਪਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਰੈਵੋਲਸ਼ਨਰੀ ਸੋਸ਼ਲਿਸਟ ਪਾਰਟੀ (R.S.P.) ਦੇ ਆਗੂਆਂ ਨੇ ਕਿਹਾ ਕਿ ਅੰਗਰੇਜ ਤੇ ਭਾਰਤੀ ਪਾਕਿਸਤਾਨੀ ਲੀਡਰਾਂ ਦੇ ਗਲਤ ਫੈਸਲੇ ਨੇ 1947 ਦੀ ਭਾਰਤ- ਪਾਕਿਸਤਾਨ ਵੰਡ ਵੇਲੇ ਦੀ ਤ੍ਰਾਸਦੀ ਲਈ ਜਿੰਮੇਵਾਰ ਰਹੇ। 15 ਅਗਸਤ 1947 ਬਟਵਾਰੇ ਦਾ ਦਰਦ,ਪੰਜਾਬ ਨੇ ਇਤਿਹਾਸ ਦੀ ਸਭ ਤੋਂ ਵੱਡੀ ਬਰਬਾਦੀ ਝੱਲੀ ਜਿਸ ਵਿੱਚ 10 ਲੱਖ ਲੋਕ ਮਾਰੇ ਗਏ ,50 ਲੱਖ ਜ਼ਖਮੀ ਹੋਏ,2.5 ਕਰੋੜ ਘਰੋਂ ਬੇਘਰ ਹੋ ਕੇ ਰਫਿਊਜੀ ਬਣੇ ,ਹਜ਼ਾਰਾਂ ਔਰਤ ਦੇ ਬੇਪਤੀ ਹੋਈ,ਅਰਬਾਂ ਰੁਪਏ ਦੀ ਜਾਇਦਾਦ ਨਸ਼ਟ ਹੋਈ ਅੱਜ ਭਿਆਨਕ ਤ੍ਰਾਸਦੀ ਢੇ 75 ਵਰ੍ਹੇ ਪੂਰੇ ਹੋ ਗਏ ਹਨ। ਅਜੇ ਵੀ ਸ਼ਹੀਦਾ ਦੇ ਸੁਪਨਿਆਂ ਦਾ ਆਜ਼ਾਦ ਭਾਰਤ ਸਿਰਜੀਆਂ ਨਹੀਂ ਜਾ ਸਕਿਆ।ਕੇਂਦਰ ਸਰਕਾਰ ਦੀਆ ਗ਼ਲਤ ਨੀਤੀਆਂ ਕਾਰਨ ਆਮ ਜਨਤਾ ਭੁੱਖਮਰੀ ,ਬੇਰੋਜ਼ਗਾਰੀ, ਮਹਿੰਗਾਈ ਨਾਲ ਜੂਝ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕਟ ਲਵਪ੍ਰੀਤ ਸਿੰਘ ਇਕੋਲਾਹਾ ਸੂਬਾ ਪ੍ਰਧਾਨ ਰੈਵੋਲਿਊਸਨਰੀ ਯੂਥ ਫਰੰਟ ,ਅਮਰੀਕ ਸਿੰਘ ਮਾਂਗਟ ਰਿਟਾਇਰਡ ਡਿਪਟੀ ਸੁਪਰਡੈਂਟ,ਜਥੇਦਾਰ ਸਰਬਜੀਤ ਸਿੰਘ ਖਾਲਸਾ, ਹਰਦੀਪ ਸਿੰਘ ਖਾਲਸਾ,ਅਵਤਾਰ ਸਿੰਘ ਸਾਬਕਾ ਪੰਚ, ਦਵਿੰਦਰ ਸਿੰਘ ਢਿੱਲੋਂ , ਬਲਜਿੰਦਰ ਸਿੰਘ,ਬੂਟਾ ਸਿੰਘ ਕਰੋਦੀਆਂ, ਗੁਰਮੀਤ ਸਿੰਘ ਚੀਮਾਂ,ਵੀਤਾ ਇਕੋਲਾਹਾ, ਸੁਰਿੰਦਰ ਬਾਵਾ ਆਦਿ ਮੌਜੂਦ ਸਨ।