ਇਮਾਨਦਾਰ ਚੰਡੀਗੜ੍ਹ ਪੁਲਿਸ! ਸੜਕ ’ਤੇ ਡਿੱਗਿਆ ਪੈਸਿਆਂ ਨਾਲ ਭਰਿਆ ਬਟੂਆ ਮਾਲਕ ਨੂੰ ਵਾਪਸ ਸੌਂਪਿਆ
ਚੰਡੀਗੜ੍ਹ, 28 ਜੂਨ 2024- ਸੈਕਟਰ 19 ਦੇ ਥਾਣੇ ਵਿੱਚ ਤਾਇਨਾਤ ਸੀਨੀਅਰ ਕਾਂਸਟੇਬਲ ਰਾਮਸਰਨ ਅਤੇ ਕਾਂਸਟੇਬਲ ਅਨਿਲ ਨੂੰ ਗਸ਼ਤ ਦੌਰਾਨ ਸੜਕ ਕਿਨਾਰੇ ਪਿਆ ਇੱਕ ਬਟੂਆ ਮਿਲਿਆ, ਜਿਸ ਵਿੱਚ 11 ਹਜ਼ਾਰ ਰੁਪਏ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਪਰਸ ’ਚੋਂ ਮਿਲੇ ਪਤੇ ਦੇ ਆਧਾਰ ’ਤੇ ਮੁਲਾਜ਼ਮਾਂ ਨੇ ਇਸ ਦੇ ਮਾਲਕ ਦਲਬੀਰ ਸਿੰਘ, ਵਾਸੀ ਮੱੜੀਵਾਲਾ ਟਾਊਨ, ਮਨੀਮਾਜਰਾ ਨਾਲ ਸੰਪਰਕ ਕਰਕੇ ਪਰਸ ਬਾਰੇ ਪੁੱਛਗਿੱਛ ਕੀਤੀ ਅਤੇ ਥਾਣੇ ਬੁਲਾ ਕੇ ਬਟੂਆ ਉਸ ਨੂੰ ਵਾਪਸ ਕਰ ਦਿੱਤਾ। ਇਨ੍ਹਾਂ ਪੁਲਿਸ ਮੁਲਾਜ਼ਮਾਂ ਦੇ ਇਸ ਨੇਕ ਕੰਮ ਦੀ ਸਾਰਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।