Deputy NSA ਵਿਕਰਮ ਮਿਸ਼ਰੀ ਹੋਣਗੇ ਦੇਸ਼ ਦੇ ਨਵੇਂ ਵਿਦੇਸ਼ ਸਕੱਤਰ
ਨਵੀਂ ਦਿੱਲੀ, 28 ਜੂਨ 2024 - ਦੇਸ਼ ਨੂੰ ਨਵਾਂ ਵਿਦੇਸ਼ ਸਕੱਤਰ ਮਿਲਿਆ ਹੈ। ਮੋਦੀ ਕੈਬਨਿਟ 3.0 ਨੇ NSA Ajit ਡੋਵਾਲ ਦੇ ਸਹਿਯੋਗੀ ਵਿਕਰਮ ਮਿਸ਼ਰੀ ਨੂੰ ਵਿਦੇਸ਼ ਸਕੱਤਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਉਹ 15 ਜੁਲਾਈ ਤੋਂ ਵਿਨੈ ਮੋਹਨ ਕਵਾਤਰਾ ਦੀ ਥਾਂ ਲੈਣਗੇ। ਪਰਸੋਨਲ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਨਿਯੁਕਤੀ ਦਾ ਆਦੇਸ਼ ਜਾਰੀ ਕੀਤਾ।
ਵਿਕਰਮ ਮਿਸ਼ਰੀ ਦਾ ਜਨਮ 7 ਨਵੰਬਰ 1964 ਨੂੰ ਸ਼੍ਰੀਨਗਰ, ਜੰਮੂ ਅਤੇ ਕਸ਼ਮੀਰ ਵਿੱਚ ਹੋਇਆ ਸੀ। ਉਹ 1989 ਬੈਚ ਦੇ IFS ਅਧਿਕਾਰੀ ਹਨ। ਉਸਨੇ ਵਿਦੇਸ਼ ਮੰਤਰਾਲੇ ਵਿੱਚ ਅੰਡਰ ਸੈਕਟਰੀ ਤੋਂ ਡਾਇਰੈਕਟਰ ਤੱਕ ਸੇਵਾ ਨਿਭਾਈ ਹੈ। ਵਿਕਰਮ ਮਿਸ਼ਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿੱਜੀ ਸਕੱਤਰ ਵੀ ਸਨ। ਇਸ ਤੋਂ ਪਹਿਲਾਂ ਉਹ ਇੰਦਰ ਕੁਮਾਰ ਗੁਜਰਾਲ ਅਤੇ ਮਨਮੋਹਨ ਸਿੰਘ ਸਮੇਤ ਦੋ ਪ੍ਰਧਾਨ ਮੰਤਰੀਆਂ ਦੇ ਨਿੱਜੀ ਸਕੱਤਰ ਵਜੋਂ ਕੰਮ ਕਰ ਚੁੱਕੇ ਹਨ।
ਜੇਕਰ ਅਸੀਂ ਵਿਕਰਮ ਮਿਸਰੀ ਦੇ ਡਿਪਲੋਮੈਟਿਕ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਉਹ ਬੈਲਜੀਅਮ ਅਤੇ ਮਿਆਂਮਾਰ 'ਚ ਸੇਵਾਵਾਂ ਦੇ ਚੁੱਕੇ ਹਨ। ਮੋਦੀ ਸਰਕਾਰ 'ਚ ਸਾਲ 2018 'ਚ ਉਨ੍ਹਾਂ ਨੂੰ ਚੀਨ 'ਚ ਭਾਰਤੀ ਰਾਜਦੂਤ ਨਿਯੁਕਤ ਕੀਤਾ ਗਿਆ ਸੀ। ਡੋਕਲਾਮ ਵਿਵਾਦ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਤਣਾਅ ਨੂੰ ਘੱਟ ਕਰਨ 'ਚ ਉਨ੍ਹਾਂ ਦਾ ਅਹਿਮ ਯੋਗਦਾਨ ਸੀ। ਇਸ ਸਮੇਂ ਉਹ ਡਿਪਟੀ ਐਨ.ਐਸ.ਏ. ਹਨ।
ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਵਿਨੈ ਮੋਹਨ ਕਵਾਤਰਾ ਦੇਸ਼ ਦੇ ਵਿਦੇਸ਼ ਸਕੱਤਰ ਹਨ। ਉਨ੍ਹਾਂ ਦਾ ਕਾਰਜਕਾਲ 30 ਅਪ੍ਰੈਲ 2024 ਨੂੰ ਖਤਮ ਹੋਣਾ ਸੀ ਪਰ ਮੋਦੀ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਉਨ੍ਹਾਂ ਦਾ ਕਾਰਜਕਾਲ 6 ਮਹੀਨਿਆਂ ਲਈ ਵਧਾ ਦਿੱਤਾ ਸੀ। ਹੁਣ ਉਨ੍ਹਾਂ ਦੀ ਥਾਂ 'ਤੇ ਵਿਕਰਮ ਮਿਸ਼ਰੀ ਦੇਸ਼ ਦੇ ਅਗਲੇ ਵਿਦੇਸ਼ ਸਕੱਤਰ ਹੋਣਗੇ। ਇਸ ਦੇ ਸਬੰਧ 'ਚ ਪੀਐਮ ਮੋਦੀ ਦੀ ਅਗਵਾਈ ਵਾਲੀ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਵਿਕਰਮ ਮਿਸਰੀ ਨੂੰ ਵਿਦੇਸ਼ ਸਕੱਤਰ ਦੇ ਅਹੁਦੇ 'ਤੇ ਨਿਯੁਕਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।