UGC NET ਸਮੇਤ 3 ਪ੍ਰੀਖਿਆਵਾਂ ਦੀਆਂ ਨਵੀਆਂ ਤਰੀਕਾਂ ਜਾਰੀ
ਨਵੀਂ ਦਿੱਲੀ, 29 ਜੂਨ 2024 : ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਉਠੇ ਵਿਵਾਦ ਵਿਚਕਾਰ, ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਸ਼ੁੱਕਰਵਾਰ ਰਾਤ ਨੂੰ ਰੱਦ ਅਤੇ ਮੁਲਤਵੀ ਪ੍ਰੀਖਿਆਵਾਂ ਲਈ ਤਾਜ਼ਾ ਤਰੀਕਾਂ ਜਾਰੀ ਕਰਦੇ ਹੋਏ ਐਲਾਨ ਕੀਤਾ ਕਿ UGC ਯੂਜੀਸੀ-ਨੈੱਟ ਹੁਣ 21 ਅਗਸਤ ਤੋਂ 4 ਸਤੰਬਰ ਤੱਕ ਹੋਵੇਗੀ।
UGC NET ਪ੍ਰੀਖਿਆ ਹੁਣ ਪੈੱਨ ਪੇਪਰ (ਆਫਲਾਈਨ) ਮੋਡ ਦੀ ਬਜਾਏ ਕੰਪਿਊਟਰ ਆਧਾਰਿਤ ਟੈਸਟ (CBT) ਮੋਡ ਵਿੱਚ ਹੋਵੇਗੀ। NTA ਦੇ ਨਵੇਂ ਪ੍ਰੀਖਿਆ ਕੈਲੰਡਰ ਦੇ ਅਨੁਸਾਰ, ਸੰਯੁਕਤ CSIR UGC ਪ੍ਰੀਖਿਆ ਹੁਣ 25 ਜੁਲਾਈ ਤੋਂ 27 ਜੁਲਾਈ, 2024 ਤੱਕ CBT ਮੋਡ ਵਿੱਚ ਹੋਵੇਗੀ। NCET ਦੀ ਪ੍ਰੀਖਿਆ 10 ਜੁਲਾਈ ਨੂੰ CBT ਮੋਡ ਵਿੱਚ ਹੋਵੇਗੀ। NTA ਨੇ ਕਿਹਾ ਹੈ ਕਿ ਆਲ ਇੰਡੀਆ ਆਯੂਸ਼ ਪੋਸਟ ਗ੍ਰੈਜੂਏਟ ਦਾਖਲਾ ਪ੍ਰੀਖਿਆ (AIAPGET) 2024 ਪਹਿਲਾਂ ਤੋਂ ਨਿਰਧਾਰਤ ਮਿਤੀ 6 ਜੁਲਾਈ ਨੂੰ ਹੀ ਆਯੋਜਿਤ ਕੀਤੀ ਜਾਵੇਗੀ।
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ -ਰਾਸ਼ਟਰੀ ਯੋਗਤਾ ਪ੍ਰੀਖਿਆ 18 ਜੂਨ ਨੂੰ ਕਰਵਾਏ ਜਾਣ ਤੋਂ ਇੱਕ ਦਿਨ ਬਾਅਦ ਰੱਦ ਕਰ ਦਿੱਤੀ ਗਈ ਸੀ।
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਸੀ ਕਿ ਪ੍ਰਸ਼ਨ ਪੱਤਰ ਡਾਰਕਨੈੱਟ 'ਤੇ ਲੀਕ ਹੋਇਆ ਸੀ ਅਤੇ ਟੈਲੀਗ੍ਰਾਮ ਐਪ 'ਤੇ ਪ੍ਰਸਾਰਿਤ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਸੀਬੀਆਈ ਕਰ ਰਹੀ ਹੈ।