ਅਮਰਨਾਥ ਯਾਤਰਾ 2024 ਅੱਜ ਤੋਂ ਸ਼ੁਰੂ, 4,603 ਸ਼ਰਧਾਲੂਆਂ ਦਾ ਪਹਿਲਾ ਜੱਥਾ ਕਸ਼ਮੀਰ ਘਾਟੀ ਪਹੁੰਚਿਆ
ਜੰਮੂ-ਕਸ਼ਮੀਰ, 29 ਜੂਨ 2024 : ਅਮਰਨਾਥ ਤੀਰਥ ਦੀ ਸਾਲਾਨਾ ਯਾਤਰਾ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲੇ ਦੇ ਬਾਲਟਾਲ ਬੇਸ ਕੈਂਪ ਤੋਂ ਪਵਿੱਤਰ ਗੁਫਾ ਦੇ ਦਰਸ਼ਨਾਂ ਲਈ ਰਵਾਨਾ ਹੋਏ ਸ਼ਰਧਾਲੂਆਂ ਦੇ ਪਹਿਲੇ ਜਥੇ ਦੇ ਨਾਲ ਸ਼ੁਰੂ ਹੋਈ।
ਸ਼ੰਖਾਂ ਦੀ ਗੂੰਜ ਅਤੇ “ਬਮ ਬਮ ਭੋਲੇ”, “ਜੈ ਬਾਬਾ ਬਰਫਾਨੀ” ਅਤੇ “ਹਰ ਹਰ ਮਹਾਦੇਵ” ਦੇ ਜੈਕਾਰਿਆਂ ਦੇ ਵਿਚਕਾਰ, ਸ਼ਰਧਾਲੂਆਂ ਦਾ ਪਹਿਲਾ ਜੱਥਾ ਸਮੁੰਦਰ ਤੋਂ 12,756 ਫੁੱਟ ਦੀ ਉਚਾਈ 'ਤੇ ਸਥਿਤ ਪਵਿੱਤਰ ਅਸਥਾਨ ਲਈ ਅਧਾਰ ਕੈਂਪ ਤੋਂ ਰਵਾਨਾ ਹੋਇਆ।
4,603 ਸ਼ਰਧਾਲੂਆਂ ਦਾ ਪਹਿਲਾ ਜੱਥਾ ਸ਼ੁੱਕਰਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਕਸ਼ਮੀਰ ਘਾਟੀ ਪਹੁੰਚਿਆ।
ਇਸ ਸਾਲ, 52 ਦਿਨ ਚੱਲਣ ਵਾਲੀ ਤੀਰਥ ਯਾਤਰਾ 19 ਅਗਸਤ ਨੂੰ ਸਮਾਪਤ ਹੋਵੇਗੀ। 52 ਦਿਨਾਂ ਲੰਬੀ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ (SASB) ਦੀ ਵੈੱਬਸਾਈਟ ਅਤੇ ਪੋਰਟਲ 'ਤੇ 15 ਅਪ੍ਰੈਲ ਨੂੰ ਸ਼ੁਰੂ ਹੋਈ ਸੀ।