← ਪਿਛੇ ਪਰਤੋ
ਭਾਰੀ ਮੀਂਹ ਦੌਰਾਨ ਰਾਜਕੋਟ ਏਅਰਪੋਰਟ ਟਰਮੀਨਲ ਦੇ ਬਾਹਰ ਛੱਤੀ ਢਹਿ ਗਈ
ਨਵੀਂ ਦਿੱਲੀ: ਮੀਂਹ ਕਾਰਨ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI) 'ਤੇ ਸ਼ੁੱਕਰਵਾਰ ਨੂੰ ਛੱਤ ਦਾ ਇੱਕ ਹਿੱਸਾ ਡਿੱਗ ਗਿਆ ਸੀ, ਜਿਸ ਨਾਲ ਇੱਕ ਕੈਬ ਡਰਾਈਵਰ ਦੀ ਮੌਤ ਹੋ ਗਈ ਸੀ। ਇਸ ਹਾਦਸੇ ਤੋਂ ਅਗਲੇ ਦਿਨ ਗੁਜਰਾਤ ਵਿੱਚ ਵੀ ਅਜਿਹਾ ਹੀ ਹਾਦਸਾ ਵਾਪਰਿਆ। ਗੁਜਰਾਤ ਦੇ ਰਾਜਕੋਟ ਹਵਾਈ ਅੱਡੇ ਦੀ ਛੱਤ ਦਾ ਇੱਕ ਹਿੱਸਾ ਢਹਿ ਕੇ ਹੇਠਾਂ ਡਿੱਗ ਗਿਆ ਹੈ। ਨਿਊਜ਼ ਏਜੰਸੀ ਪੀਟੀਆਈ ਨੇ ਇਹ ਜਾਣਕਾਰੀ ਦਿੱਤੀ ਹੈ। ਭਾਰੀ ਮੀਂਹ ਕਾਰਨ ਹਵਾਈ ਅੱਡੇ ਦੇ ਟਰਮੀਨਲ ਦੇ ਬਾਹਰ ਪੈਸੰਜਰ ਪਿਕਅਪ ਅਤੇ ਡਰਾਪ ਏਰੀਏ ਵਿੱਚ ਛੱਤ ਡਿੱਗ ਗਈ। ਇਸ ਨੂੰ ਜੁਲਾਈ 2023 ਵਿੱਚ ਲਾਂਚ ਕੀਤਾ ਗਿਆ ਸੀ। ਖੁਸ਼ਕਿਸਮਤੀ ਇਹ ਰਹੀ ਕਿ ਹਾਦਸੇ ਦੇ ਸਮੇਂ ਉੱਥੇ ਕੋਈ ਮੌਜੂਦ ਨਹੀਂ ਸੀ। ਨਹੀਂ ਤਾਂ ਦਿੱਲੀ ਵਰਗਾ ਹਾਦਸਾ ਵਾਪਰ ਸਕਦਾ ਸੀ।
Total Responses : 186