ਪਿਸਤੌਲਾਂ ਨਾਲ ਲੈਸ ਹੋਕੇ ਲਲਕਾਰੇ ਮਾਰਨ ਵਾਲੇ ਨੌਜਵਾਨਾਂ ਖਿਲਾਫ ਪੁਲਿਸ ਨੇ ਕੀਤਾ ਪਰਚਾ ਦਰਜ
- ਬੀਤੇ ਦਿਨ ਨੌਜਵਾਨਾਂ ਦੀ ਵੀਡੀਓ ਹੋਈ ਸੀ ਵਾਇਰਲ (ਕਿਰਪਾ ਕਰਕੇ ਵਾਇਰਲ ਵੀਡੀਓ ਵਿੱਚੋਂ ਗਾਲਾਂ ਮਿਊਟ ਕਰ ਲਈਆਂ ਜਾਣ)
ਰਿਪੋਰਟਰ _ਰੋਹਿਤ ਗੁਪਤਾ
ਗੁਰਦਾਸਪੁਰ, 29 ਜੂਨ 2024 - ਬੀਤੇ ਦਿਨ ਸੋਸ਼ਲ ਮੀਡੀਆ ਤੇ ਦੋ ਵੀਡੀਓਜ ਤੇਜ਼ੀ ਨਾਲ ਵਾਇਰਲ ਹੋਈਆਂ ਸਨ। ਵੀਡੀਓਜ ਵਿੱਚ ਪਿਸਤੌਲਾਂ ਅਤੇ ਵਡੀਆਂ ਗੰਨਾ ਨਾਲ ਲੈਸ ਕੁਝ ਨੌਜਵਾਨ ਧਾਰੀਵਾਲ ਦੇ ਰਹਿਣ ਵਾਲੇ ਕਾਕਾ ਮਸੀਹ ਨਾਂ ਦੇ ਨੌਜਵਾਨ ਨੂੰ ਗਾਲਾਂ ਕੱਢਦੇ ਅਤੇ ਧਮਕਿਆ ਦਿੰਦੇ ਨਜ਼ਰ ਆ ਰਹੇ ਸਨ। ਬਾਅਦ ਵਿੱਚ ਖੁਲਾਸਾ ਹੋਇਆ ਕਿ ਇਹ ਲੜਕੇ ਪਠਾਨਕੋਟ ਦੇ ਰਹਿਣ ਵਾਲੇ ਹਨ। ਜਿਨਾਂ ਦੀ ਧਾਰੀਵਾਲ ਦੇ ਨੌਜਵਾਨ ਕਾਕਾ ਮਸੀਨ ਨਾਲ ਮੁਰਗਿਆਂ ਦੀ ਲੜਾਈ ਨੂੰ ਲੈ ਕੇ ਲੜਾਈ ਹੋਈ ਸੀ ਅਤੇ ਇਹਨਾਂ ਵੱਲੋਂ ਬੀਤੇ ਦਿਨ ਇੱਕ ਦੂਜੇ ਨੂੰ ਦੀਨਾ ਨਗਰ ਬਾਈਪਾਸ ਤੇ ਆਉਣ ਦਾ ਅਤੇ ਆਪਸ ਵਿੱਚ ਇੱਕ ਦੂਜੇ ਨੂੰ ਦੇਖਣ ਦਾ ਮਤਲਬ ਲੜਾਈ ਝਗੜਾ ਕਰਨ ਲਈ ਟਾਈਮ ਦਿੱਤਾ ਗਿਆ ਸੀ।
ਵੀਡੀਓ ਵਿੱਚ ਦਿਖ ਰਿਹਾ ਹੈ ਕਿ ਪਠਾਨਕੋਟ ਦੇ ਨੋਜਵਾਨ ਕਿੰਝ 10 _12 ਗੱਡੀਆਂ ਤੇ ਪਸਤੋਲਾ ਨਾਲ ਲੈਸ ਹੋ ਕੇ ਆਉਂਦੇ ਹਨ ਅਤੇ;ਲਲਕਾਰੇ ਮਾਰਦੇ ਅਤੇ ਗੰਦੀਆਂ ਗਾਲਾਂ ਕੱਢਦੇ ਸੋਸ਼ਲ ਮੀਡੀਆ ਤੇ ਆਪਣੀ ਵੀਡੀਓ ਪਾਕੇ ਦੂਜੀ ਧਿਰ ਦੇ ਧਾਰੀਵਾਲ ਦੇ ਨੋਜਵਾਨ ਨੂੰ ਲਲਕਾਰ ਰਹੇ ਹਨ ਜਿਸ ਨਾਲ ਉਹਨਾਂ ਦਾ ਝਗੜਾ ਹੋਇਆ ਸੀ।
ਦੂਜੇ ਪਾਸੇ ਮਾਮਲੇ ਵਿੱਚ ਪੁਲਿਸ ਨੇ ਵਾਇਰਲ ਵੀਡੀਓ ਦੇ ਅਧਾਰ ਤੇ ਕਾਰਵਾਈ ਕਰ ਦਿੱਤੀ ਹੈ ਤੇ ਕੁਝ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਡੀ ਐਸ ਪੀ ਦੀਨਾ ਨਗਰ ਸੁਖਰਾਜ ਸਿੰਗਰ ਢਿੱਲੋ ਨੇ ਦੱਸਿਆ ਕਿ ਵਾਇਰਲ ਵੀਡੀਓ ਵਿੱਚ ਦਿਖ ਰਹੇ ਤਿੰਨ ਨੌਜਵਾਨਾਂ ਦੀ ਪਹਿਚਾਨ ਕਰ ਲਈ ਗਈ ਹੈ ਅਤੇ ਜਲਦੀ ਹੀ ਇਹਨਾਂ ਤਿੰਨਾਂ ਤੋਂ ਇਲਾਵਾ ਵੀਡੀਓ ਵਿੱਚ ਦਿਖ ਰਹੇ ਸਾਰੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਉਹਨਾਂ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਨੌਜਵਾਨ ਤੇ ਪਹਿਲਾਂ ਵੀ ਕਈ ਮੁਕਦਮੇ ਚੱਲ ਰਹੇ ਹਨ। ਇਹਨਾਂ ਦੀ ਪਠਾਨਕੋਟ ਦੇ ਸਰਨਾ ਕਸਬੇ ਵਿੱਚ ਮੁਰਗਿਆਂ ਦੀ ਲੜਾਈ ਨੂੰ ਲੈ ਕੇ ਕੁਝ ਦਿਨ ਪਹਿਲਾਂ ਧਾਰੀਵਾਲ ਦੇ ਰਹਿਣ ਵਾਲੇ ਕਾਕਾ ਮਸੀਹ ਨਾਲ ਲੜਾਈ ਹੋਈ ਸੀ । ਜਿਸ ਤੋਂ ਬਾਅਦ ਇਹਨਾਂ ਵੱਲੋਂ ਕਕਾ ਮਸੀਹ ਨੂੰ ਦੀਨਾ ਨਗਰ ਬਾਈਪਾਸ ਤੇ ਟਾਈਮ ਦੇ ਕੇ ਬੁਲਾਇਆ ਗਿਆ ਸੀ ਪਰ ਉਹ ਨਹੀਂ ਆਇਆ ਤਾਂ ਇਹਨਾਂ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।
ਉਹਨਾਂ ਦੱਸਿਆ ਕਿ ਕਾਕਾ ਮਸੀਹ ਤੇ ਵੀ ਨਜਾਇਜ਼ ਸ਼ਰਾਬ ਦੇ ਮਾਮਲੇ ਦਰਜ ਹਨ।