ਆਈ.ਸੀ.ਸੀ. ਟੀ-20 ਵਿਸ਼ਵ ਕੱਪ ਫਾਈਨਲ: ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਦਿੱਤਾ 177 ਦੌੜਾਂ ਦਾ ਟੀਚਾ
ਨਵੀਂ ਦਿੱਲੀ, 29 ਜੂਨ 2024 - ਟੀਮ ਇੰਡੀਆ ਨੇ ਵਿਸ਼ਵ ਕੱਪ ਫਾਈਨਲ 'ਚ ਦੱਖਣੀ ਅਫਰੀਕਾ ਨੂੰ 177 ਦੌੜਾਂ ਦਾ ਟੀਚਾ ਦਿੱਤਾ ਹੈ। ਪਾਵਰਪਲੇ 'ਚ 3 ਵਿਕਟਾਂ ਡਿੱਗਣ ਤੋਂ ਬਾਅਦ ਵਿਰਾਟ ਕੋਹਲੀ ਨੇ 76 ਦੌੜਾਂ ਅਤੇ ਅਕਸ਼ਰ ਪਟੇਲ ਨੇ 47 ਦੌੜਾਂ ਬਣਾਈਆਂ। ਦੋਵਾਂ ਵਿਚਾਲੇ 72 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਤੋਂ ਬਾਅਦ ਵਿਰਾਟ ਅਤੇ ਸ਼ਿਵਮ ਦੂਬੇ ਵਿਚਾਲੇ ਫਿਫਟੀ ਦੀ ਸਾਂਝੇਦਾਰੀ ਹੋਈ। ਦੁਬੇ ਨੇ 170 ਦੇ ਸਟ੍ਰਾਈਕ ਰੇਟ ਨਾਲ 16 ਗੇਂਦਾਂ 'ਤੇ 27 ਦੌੜਾਂ ਦੀ ਪਾਰੀ ਖੇਡੀ।
ਦੱਖਣੀ ਅਫਰੀਕਾ ਦੇ ਸਪਿਨਰ ਕੇਸ਼ਵ ਮਹਾਰਾਜ ਨੇ 2 ਵਿਕਟਾਂ ਲਈਆਂ। ਕਾਗਿਸੋ ਰਬਾਡਾ, ਮਾਰਕੋ ਜੈਨਸਨ ਅਤੇ ਐਨਰਿਕ ਨੌਰਟੀਆ ਨੂੰ ਇਕ-ਇਕ ਵਿਕਟ ਮਿਲੀ। ਅਫਰੀਕਾ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਿਆ ਹੈ। ਭਾਰਤ ਅਤੇ ਦੱਖਣੀ ਅਫਰੀਕਾ ਇਸ ਟੂਰਨਾਮੈਂਟ ਵਿੱਚ ਅਜਿੱਤ ਰਹੇ ਹਨ। ਪਹਿਲੀ ਵਾਰ ਟੂਰਨਾਮੈਂਟ 'ਚ ਅਜੇਤੂ ਰਹੀ ਟੀਮ ਹੀ ਟਰਾਫੀ ਜਿੱਤੇਗੀ।