← ਪਿਛੇ ਪਰਤੋ
RK ਖੁੱਲ੍ਹਰ ਨੂੰ ਮੁੱਖ ਮੰਤਰੀ ਦੇ CPS ਲਾਏ ਜਾਣ ਦੇ ਹੁਕਮ ’ਤੇ ਰੋਕ-4 ਘੰਟੇ ਬਾਅਦ ਅੱਧੀ ਰਾਤ ਨੂੰ ਜਾਰੀ ਹੋਏ ਨਵੇਂ ਆਰਡਰ ਚੰਡੀਗੜ੍ਹ, 19 ਅਕਤੂਬਰ, 2024: ਸਾਬਕਾ ਆਈ ਏ ਐਸ ਅਫਸਰ ਰਾਜੇਸ਼ ਖੁੱਲ੍ਹਰ ਨੂੰ 18 ਅਕਤੂਬਰ ਦੀ ਰਾਤ 8.00 ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਚੀਫ ਪ੍ਰਿੰਸੀਪਲ ਸੈਕਟਰੀ ਨਿਯੁਕਤ ਕੀਤਾ ਗਿਆ ਸੀ ਪਰ ਰਾਤ 12.00 ਵਜੇ ਚੀਫ ਸੈਕਟਰੀ ਨੇ ਇਸ ਨਿਯੁਕਤੀ ’ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਜਾਰੀ ਕੀਤੇ ਗਏ ਨਿਯੁਕਤੀ ਹੁਕਮਾਂ ਵਿਚ ਕਿਹਾ ਗਿਆ ਸੀ ਕਿ ਰਾਜੇਸ਼ ਖੁੱਲ੍ਹਰ ਨੂੰ ਮੁੱਖ ਮੰਤਰੀ ਦਾ ਚੀਫ ਪ੍ਰਿੰਸੀਪਲ ਸੈਕਟਰੀ ਲਗਾਇਆ ਗਿਆ ਹੈ ਤੇ ਉਹਨਾਂ ਨੂੰ ਕੈਬਨਿਟ ਰੈਂਕ ਹਾਸਲ ਹੋਵੇਗਾ।
Total Responses : 134