ਦੋ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੁੱਕਰੀ ਸਰਕਾਰ: ਅਨ ਏਡਿਡ ਅਧਿਆਪਕ ਯੂਨੀਅਨ
ਰੋਹਿਤ ਗੁਪਤਾ
ਗੁਰਦਾਸਪੁਰ 25 ਅਕਤੂਬਰ 2024 - ਅਨ ਏਡੇਡ ਅਧਿਆਪਕ ਯੂਨੀਅਨ ਦੇ ਸਟੇਟ ਪ੍ਰਧਾਨ ਨਿਰਭੈ ਸਿੰਘ ਜਹਾਂਗੀਰ ਅਤੇ ਸਟੇਟ ਮੀਤ ਪ੍ਰਧਾਨ ਸੁਖਚੈਨ ਸਿੰਘ ਜੌਹਲ ਨੇ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਸਤੰਬਰ ਨੂੰ ਸੰਗਰੂਰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਇਕ ਮਹਾਂ ਰੈਲੀ ਕੀਤੀ ਗਈ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਵਲੋਂ 27 ਸਤੰਬਰ ਨੂੰ ਮੁੱਖ ਮੰਤਰੀ ਦੀ ਸਬ ਕਮੇਟੀ ਨਾਲ 27 ਸਤੰਬਰ ਦੀ ਮੀਟਿੰਗ ਦਿੱਤੀ ਗਈ ਪਰ ਉਸਨੂੰ ਰੱਦ ਕਰਕੇ 22 ਅਕਤੂਬਰ ਦੀ ਮੀਟਿੰਗ ਦੇ ਦਿਤੀ ਗਈ ਪਰ ਉਹ ਵੀ ਰੱਦ ਕਰ ਦਿਤੀ ਗਈ ਜਿਸ ਕਾਰਨ ਸਾਰੇ ਯੂਨੀਅਨ ਮੈਂਬਰਾਂ ਵਿਚ ਸਖਤ ਰੋਸ ਪਾਇਆ ਜਾ ਰਿਹਾ ਹੈ।
ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਦੀ ਇਸ ਡੰਗ ਟਪਾਊ ਤੇ ਲਾਰਿਆਂ ਵਾਲੀ ਨੀਤੀ ਤੋਂ ਅਸੀਂ ਹੁਣ ਪੂਰੀ ਤਰ੍ਹਾਂ ਅੱਕ ਚੁੱਕੇ ਹਾਂ ਅਤੇ ਹੁਣ ਜੋ ਜਿਮਨੀ ਚੋਣਾਂ ਆ ਰਹੀਆਂ ਹਨ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਹਰ ਜਗ੍ਹਾ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਲਈ ਵਿਰੋਧ ਕਰਾਂਗੇ ।ਅਸੀਂ ਹਰ ਜਿਲ੍ਹਾ ਪੱਧਰ ਤੇ ਰੈਲੀ ਕਰਾਂਗੇ ਅਤੇ ਸਰਕਾਰ ਦੀਆਂ ਇਹਨਾਂ ਤਾਨਾਸ਼ਾਹੀ ਨੀਤੀਆਂ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ ।ਇਸ ਦੌਰਾਨ ਸਰਕਾਰ ਦੇ ਮੰਤਰੀਆਂ ਅਤੇ ਹੋਰ ਆ ਰਹੇ ਸਟਾਰ ਪ੍ਰਚਾਰਕਾਂ ਦੀਆਂ ਰੈਲੀਆਂ ਵਿਚ ਵਿਰੋਧ ਕੀਤਾ ਜਾਵੇਗਾ ਅਤੇ ਸਰਕਾਰ ਦੇ ਪੁਤਲੇ ਫੂਕੇ ਜਾਣਗੇ।