ਅਨਾਜ ਮੰਡੀਆਂ ਤੋਂ ਇਕ ਦਿਨ ਵਿਚ 4000 ਮੈਟ੍ਰਿਕ ਟਨ ਝੋਨਾ ਲਿਫਟ ਕੀਤਾ: ਡਿਪਟੀ ਕਮਿਸ਼ਨਰ ਰੂਪਨਗਰ
- ਹੋਰ ਜਿਲਿਆਂ ਦੇ ਸ਼ੈਲਰਾਂ ਤੋਂ 8700 ਮੈਟ੍ਰਿਕ ਟਨ ਦੇ ਰਿਲੀਜ਼ ਆਰਡਰ ਹੋਏ ਰਿਸੀਵ
- ਹੁਣ ਤੱਕ 155.46 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ ਵਿਚ ਭੇਜੀ
- 12 ਸੀਨੀਅਰ ਅਫਸਰਾਂ ਦੀ ਮੰਡੀਆਂ ਵਿਚ ਕੀਤੀ ਗਈ ਤੈਨਾਤੀ
ਰੂਪਨਗਰ, 25 ਅਕਤੂਬਰ 2024: ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਜਾਣਕਾਰੀ ਦਿੰਦਿਆਂ ਕਿ ਜਿਲ੍ਹਾ ਰੂਪਨਗਰ ਦੀਆਂ ਅਨਾਜ ਮੰਡੀਆਂ ਤੋਂ ਅੱਜ ਇਕ ਦਿਨ ਵਿਚ 4000 ਮੈਟ੍ਰਿਕ ਟਨ ਝੋਨਾ ਲਿਫਟ ਕੀਤਾ।
ਸ਼੍ਰੀ ਹਿਮਾਂਸ਼ੂ ਜੈਨ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਜ਼ਿਲ੍ਹਾ ਰੂਪਨਗਰ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਖਰੀਦ ਨੂੰ ਲੈਕੇ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਹਨ ਅਤੇ ਹੋਰ ਜਿਲਿਆਂ ਦੇ ਸ਼ੈਲਰਾਂ ਤੋਂ 8700 ਮੈਟ੍ਰਿਕ ਟਨ ਦੇ ਰਿਵਰਸ ਆਕਸ਼ਨ ਆਰਡਰ ਵੀ ਰਿਸੀਵ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਹੁਣ ਤੱਕ 155.46 ਕਰੋੜੇ ਰੁਪਏ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ ਵਿਚ ਭੇਜੀ ਗਈ ਹੈ ਅਤੇ ਝੋਨੇ ਦੀ ਖਰੀਦ ਨੂੰ ਜੰਗੀ ਪੱਧਰ ਉੱਤੇ ਯਕੀਨੀ ਕਰਨ ਲਈ 12 ਸੀਨੀਅਰ ਅਫਸਰਾਂ ਦੀ ਮੰਡੀਆਂ ਵਿਚ ਤੈਨਾਤੀ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਦਿਨੀ ਲਿਫਟਿੰਗ ਦੀ ਕੁੱਝ ਸਮੱਸਿਆ ਆਈ ਸੀ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਹੱਲ ਕੀਤਾ ਗਿਆ ਹੈ ਤੇ ਕਿਸਾਨਾਂ ਦੀ ਖਰੀਦ ਕੀਤੀ ਜਿਣਸ ਦੀ ਲਿਫਟਿੰਗ ਹੁਣ ਤੇਜ਼ੀ ਨਾਲ ਸ਼ੁਰੂ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਮੰਡੀਆਂ ਵਿੱਚ ਤਾਇਨਾਤ ਹੈ ਤੇ ਆਉਂਦੇ ਦਿਨਾਂ ਅੰਦਰ ਮੰਡੀਆਂ ਵਿੱਚੋਂ ਝੋਨੇ ਦੀ ਪੂਰੀ ਲਿਫ਼ਟਿੰਗ ਕਰ ਲਈ ਜਾਵੇਗੀ।