68ਵੀਆਂ ਪੰਜਾਬ ਰਾਜ ਸਕੂਲ ਖੇਡਾਂ ਫੁੱਟਬਾਲ ਅੰਡਰ 19 ਲੜਕੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਫੁੱਟਬਾਲ ਅਕੈਡਮੀ ਬਣੀ ਚੈਂਪੀਅਨ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 26 ਅਕਤੂਬਰ 2024 - 68ਵੀਆਂ ਪੰਜਾਬ ਰਾਜ ਸਕੂਲ ਖੇਡਾਂ ਫੁੱਟਬਾਲ ਅੰਡਰ 19 ਲੜਕੇ ਜੋ ਕਿ ਤੋਂ 22 ਤੋਂ 25 ਅਕਤੂਬਰ ਤੱਕ ਹੋਈਆ ਜਿਸ ਵਿਚ ਸ਼੍ਰੀ ਦਸ਼ਮੇਸ਼ ਮਾਰਸ਼ਲ ਆਰਟਸ ਐਂਡ ਸਪੋਰਟਸ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਨੂੰ ਪਹਿਲਾਂ ਸਥਾਨ ਪ੍ਰਾਪਤ ਕਰਨ ਦਾ ਮਾਣ ਹਾਸਲ ਹੋਇਆ।
ਫੁੱਟਬਾਲ ਕੋਚ ਸ: ਅਮਰਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਅਕੈਡਮੀ ਨੇ ਆਪਣੇ ਲੀਗ ਮੈਚਾ ਵਿੱਚ ਮਲੇਰਕੋਟਲੇ ਜ਼ਿਲ੍ਹੇ ਨੂੰ 3-0 ਨਾਲ , ਫਰੀਦਕੋਟ ਜ਼ਿਲ੍ਹੇ ਨੂੰ 2-0 ,ਪ੍ਰੀ ਕ੍ਵਾਰਟਰ ਵਿੱਚ ਜਲੰਧਰ ਜ਼ਿਲ੍ਹੇ ਨੂੰ 3-0 ਨਾਲ , ਕ੍ਵਾਰਟਰ ਫਾਈਨਲ ਵਿਚ ਰੋਪੜ ਜ਼ਿਲ੍ਹੇ ਨੂੰ 2-0 ਨਾਲ , ਅਤੇ ਸੈਮੀ ਫਾਈਨਲ ਵਿਚ ਬਡੋ ਅਕੈਡਮੀ ਨੂੰ 2-1 ਅਤੇ ਫਾਈਨਲ ਪਾਲਦੀ ਅਕੈਡਮੀ ਨੂੰ 5 - 4 ਪਨੈਲਟੀ ਕਿਕ ਨਾਲ ਜਿੱਤ ਕੇ 68ਵੀਆ ਪੰਜਾਬ ਰਾਜ ਸਕੂਲ ਖੇਡਾਂ ਫੁੱਟਬਾਲ ਅੰਡਰ 19 ਦੇ ਵਿਚ ਪਹਿਲਾਂ ਸਥਾਨ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ।
ਇਸ ਮੌਕੇ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ,ਪੀ ਆਈ ਐਸ ਦੇ ਡਾਇਰੈਕਟਰ ਸ: ਪਰਮਿੰਦਰ ਸਿੰਘ ਜੀ, ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਜਗਜੀਵਨ ਸਿੰਘ ਜੀ, ਅਕੈਡਮੀ ਦੇ ਅਥੈਟਿਕਸ ਕੋਚ ਸ: ਜਗਬੀਰ ਸਿੰਘ ਜੀ, ਸ: ਹਰਬਿੰਦਰ ਸਿੰਘ ਜੀ, ਸ: ਦਰਪਾਲ ਸਿੰਘ ਜੀ,ਬਾਕਸਿੰਗ ਕੋਚ ਮੈਡਮ ਗੁਰਜੀਤ ਕੌਰ ਜੀ , ਹੋਸਟਲ ਵਾਰਡਨ,ਮਨਿਦਰਵੀਰ ਸਿੰਘ , ਓਲੰਪੀਅਨ ਸ: ਰਣਜੀਤ ਸਿੰਘ ਜੀ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਵਧਾਈ ਦਿੱਤੀ।