ਸਰਕਾਰੀ ਸਕੁਲ ਬਾਂਡੀ ਵਾਲਾ ਵਿਖ਼ੇ ਵਿਦਿਆਰਥੀਆਂ ਨੂੰ ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਦੇਣ ਪਹੁੰਚੇ ਭੁਪਿੰਦਰ ਸਿੰਘ
- ਵਾਤਾਵਰਣ ਨੂੰ ਗੰਦਲਾ ਹੋਣ ਤੋਂ ਬਚਾਉਣ ਲਈ ਗਰੀਨ ਪਟਾਕਿਆਂ ਦੀ ਕੀਤੀ ਜਾਵੇ ਵਰਤੋਂ
- ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਪ੍ਰਤੀ ਫੈਲਾਈ ਜਾਵੇ ਵੱਧ ਤੋਂ ਵੱਧ ਜਾਗਰੂਕਤਾ
ਫਾਜ਼ਿਲਕਾ 30 ਅਕਤੂਬਰ 2024 - ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਆਲੇ ਦੁਆਲੇ ਖੁਸ਼ੀਆਂ ਦਾ ਮਾਹੌਲ ਹੈ, ਪਰ ਇਸ ਵਿਚਾਲੇ ਸਾਨੂੰ ਸਾਡੇ ਵਾਤਾਵਰਨ ਨੂੰ ਗੰਦਲਾ ਹੋਣ ਤੋਂ ਰੋਕਣ ਲਈ ਵੀ ਸੁਚੇਤ ਹੋਣ ਦੀ ਲੋੜ ਹੈ| ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਿਲਾ ਲੋਕ ਸੰਪਰਕ ਅਫਸਰ ਭੁਪਿੰਦਰ ਸਿੰਘ ਨੇ ਸਕੂਲ ਬਾਂਡੀਵਾਲਾ ਵਿਖੇ ਪਹੁੰਚ ਕੇ ਵਿਦਿਆਰਥੀਆਂ ਨੂੰ ਗਰੀਨ ਦਿਵਾਲੀ ਮਨਾਉਣ ਦਾ ਸੰਦੇਸ਼ ਦਿੰਦਿਆ ਕੀਤਾ |
ਜਿਲਾ ਲੋਕ ਸੰਪਰਕ ਅਫਸਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਅਤੇ ਰੋਸ਼ਨੀ ਫੈਲਾਉਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਹ ਤਿਉਹਾਰ ਹਰੇਕ ਬਚੇ, ਵਿਅਕਤੀ ਅਤੇ ਬਜ਼ੁਰਗ ਵੱਲੋਂ ਬੜੇ ਚਾਵਾਂ ਨਾਲ ਮਨਾਇਆ ਜਾਂਦਾ ਹੈ| ਉਹਨਾਂ ਕਿਹਾ ਕਿ ਸਾਨੂੰ ਦਿਵਾਲੀ ਦਾ ਤਿਉਹਾਰ ਵਾਤਾਵਰਨ ਨੂੰ ਧਿਆਨ ਵਿੱਚ ਰੱਖ ਕੇ ਮਨਾਉਣਾ ਚਾਹੀਦਾ ਹੈ, ਤਿਉਹਾਰ ਮੌਕੇ ਗਰੀਨ ਪਟਾਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਨਾਲ ਵਾਤਾਵਰਨ ਸਾਫ ਸੁਥਰਾ ਰਹੇ ਅਤੇ ਕੋਈ ਵੀ ਅਨਸੁਖਾਵੀ ਘਟਨਾ ਵੀ ਨਾ ਵਾਪਰ ਸਕੇ|
ਉਹਨਾਂ ਕਿਹਾ ਕਿ ਵਿਦਿਆਰਥੀ ਵਰਗ ਨੂੰ ਆਪਣੇ ਜਿੰਮੇਵਾਰੀ ਸਮਝਦੇ ਹੋਏ ਪਟਾਕਿਆਂ ਤੇ ਫਾਲਤੂ ਖਰਚਾ ਨਾ ਕਰਦੇ ਹੋਏ ਹੋਰ ਵੱਖ ਵੱਖ ਮਾਧਿਅਮ ਰਾਹੀਂ ਇਸ ਤਿਉਹਾਰ ਨੂੰ ਮਨਾਉਣਾ ਚਾਹੀਦਾ ਹੈ | ਉਹਨਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਚੱਲ ਰਹੇ ਝੋਨੇ ਦੇ ਸੀਜਨ ਦੌਰਾਨ ਵਿਦਿਆਰਥੀਆਂ ਵੱਲੋਂ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ ਤਾਂ ਜੋ ਕਿਸਾਨ ਵੀਰ ਪਰਾਲੀ ਨੂੰ ਅੱਗ ਨਾ ਲਗਾਉਣ ਕਿਉਂ ਜੋ ਇਸ ਨਾਲ ਵਾਤਾਵਰਨ ਤਾਂ ਗੰਦਲਾ ਹੁੰਦਾ ਹੀ ਹੈ ਅਤੇ ਆਕਾਸ਼ ਉੱਪਰ ਉਠਦਾ ਧੂਆ ਬਿਮਾਰੀਆਂ ਅਤੇ ਦੁਰਘਟਨਾਵਾਂ ਦਾ ਕਾਰਨ ਵੀ ਬਣਦਾ ਹੈ|
ਇਸ ਮੌਕੇ ਵਿਦਿਆਰਥੀਆਂ ਵੱਲੋਂ ਆਪਣੇ ਹੱਥੀ ਤਿਆਰ ਕੀਤੇ ਗਏ ਦੀਵੇ ਅਤੇ ਹੋਰ ਕਲਾਕ੍ਰਿਤੀਆਂ ਨੂੰ ਵੇਖ ਕੇ ਜਿਲਾ ਲੋਕ ਸੰਪਰਕ ਅਫ਼ਸਰ ਅਤੇ ਹੋਰਨਾਂ ਪਤਵੰਤੇ ਸੱਜਣਾਂ ਨੇ ਖੂਬ ਸਲਾਹਿਆ ਤੇ ਉਜਵਲ ਭਵਿੱਖ ਦੀ ਕਾਮਨਾ ਵੀ ਕੀਤੀ |
ਇਸ ਮੌਕੇ ਹੈਡ ਮਿਸਟਰੈਸ ਪੂਨਮ ਕਸਵਾਂ ਨੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਦਾ ਸਕੂਲ ਵਿਖ਼ੇ ਪਹੁੰਚਣ ਤੇ ਸਵਾਗਤ ਕੀਤਾ ਅਤੇ ਅਹਿਮ ਮੁੱਦਿਆਂ ਤੇ ਬੱਚਿਆਂ ਨੂੰ ਪ੍ਰੇਰਨਾਤਮਕ ਸੁਨੇਹਾ ਦੇਣ ਤੇ ਧੰਨਵਾਦ ਪ੍ਰਗਟ ਕੀਤਾ ਅਤੇ ਵਿਸ਼ਵਾਸ਼ ਦਵਾਇਆ ਕਿ ਬੱਚਿਆਂ ਤੇ ਸਕੂਲ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਵਿਚ ਪੁਰਜ਼ੋਰ ਯਤਨ ਕੀਤੇ ਜਾਣਗੇ |
ਇਸ ਮੌਕੇ ਰਾਮ ਸਰੂਪ, ਸਟੇਟ ਅਵਾਰਡੀ ਸੰਜੇ ਕੁਮਾਰ, ਵਿਜੈਪਾਲ, ਸ਼ੈਫਾਲੀ ਧਵਨ, ਸੌਰਵ, ਗਗਨ, ਚੰਦਰਕਾਨਤਾ, ਮਨਜੀਤ, ਜੋਤੀ ਅਤੇ ਨਿਚਕਤਾ ਮੌਜੂਦ ਸਨ |