ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਹੀਨੇ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ''ਨਾਟਕ ਮੰਚਨ" ਦਾ ਆਯੋਜਨ ਮੀਰਾ ਨਰਸਿੰਗ ਕਾਲਜ ਅਬੋਹਰ ਵਿਖੇ ਕੀਤਾ ਗਿਆ
ਫਾਜਿਲਕਾ 5 ਨਵੰਬਰ 2024- ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਸ. ਹਰਜੋਤ ਸਿੰਘ ਬੈਂਸ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਪੰਜਾਬ ਸਰਕਾਰ ਦੀ ਰਹਿਨੁਮਾਈ ਵਿੱਚ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ,ਫ਼ਾਜ਼ਿਲਕਾ ਵੱਲੋਂ ਪੰਜਾਬੀ ਮਹੀਨੇ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ''ਨਾਟਕ ਮੰਚਨ" ਦਾ ਆਯੋਜਨ ਕੀਤਾ ਗਿਆ। ਇਹ ਜ਼ਿਲ੍ਹਾ ਪੱਧਰੀ ਆਯੋਜਨ ਮੀਰਾ ਨਰਸਿੰਗ ਕਾਲਜ ਅਬੋਹਰ ਵਿੱਚ ਕੀਤਾ ਗਿਆ। ਇਸ ਆਯੋਜਨ ਦੇ ਮੁੱਖ ਮਹਿਮਾਨ ਸ੍ਰੀ ਸੁਨੀਲ ਸਚਦੇਵਾ ਚੇਅਰਮੈਨ, ਜ਼ਿਲ੍ਹਾ ਯੋਜਨਾ ਬੋਰਡ ਫ਼ਾਜ਼ਿਲਕਾ ਸਨ। ਪ੍ਰੋਗਰਾਮ ਦੀ ਪ੍ਰਧਾਨਗੀ ਡਾ ਜੀ.ਐੱਸ ਮਿੱਤਲ ਚੇਅਰਮੈੱਨ ਮੀਰਾ ਨਰਸਿੰਗ ਕਾਲਜ ਅਬੋਹਰ ਨੇ ਕੀਤੀ ਸ੍ਰੀ ਅਰੁਣ ਨਾਰੰਗ ਹਲਕਾ ਇੰਚਾਰਜ, ਆਪ ਅਬੋਹਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਨਾਟਕ ਮੰਚਣ ਦੇ ਸਮਾਗਮ ਦੀ ਸ਼ੁਰੂਆਤ ਜੋਤੀ ਜਗਾਉਣ ਨਾਲ ਹੋਈ ਅਤੇ ਉਸ ਉਪਰਾਂਤ ਵਿਭਾਗੀ ਧੁਨੀ ਨਾਲ ਪ੍ਰੋਗਰਾਮ ਅੱਗੇ ਵਧਿਆ ।
ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਨੇ ਇਸ ਸਾਰੇ ਪ੍ਰੋਗਰਾਮ ਦੀ ਰੂਪਰੇਖਾ ਅਤੇ ਮਹਿਮਾਨਾਂ ਨੂੰ ' ਜੀ ਆਇਆਂ ਨੂੰ ' ਕਿਹਾ । ਨਾਟਕ ਮੰਚਨ ਚ ਪਹਿਲਾ ਨਾਟਕ ਨਟਰੰਗ ਸੁਸਾਇਟੀ ਅਬੋਹਰ ਦੁਆਰਾ ਲੇਖਕ ਅਖ਼ਤਰ ਅਲੀ ਦਾ ਲਿਖਿਆ ਅਤੇ ਹਨੀ ਉਤਰੇਜਾ ਵੱਲੋਂ ਨਿਰਦੇਸ਼ਿਤ ਨਾਟਕ "ਤੂੰ ਕਿਉਂ ਕਿਹਾ ਮੈਂ ਖੂਬਸੂਰਤ ਹਾਂ" ਪੇਸ਼ ਕੀਤਾ ਗਿਆ ।ਇਸ ਨਾਟਕ ਰਾਹੀ ਆਪਣੇ ਮਾਪੇ ਗੁਆ ਚੁੱਕੀ ਅਤੇ ਜਿਉਣ ਦੀ ਇੱਛਾ ਤਿਆਗ ਚੁੱਕੀ ਇੱਕ ਕੁੜੀ ਦੀ ਕਹਾਣੀ ਨੂੰ ਅਤੇ ਇੱਕ ਮਨੋਚਕਿਤਸਕ ਦੁਆਰਾ ਉਸ ਅੰਦਰ ਜਿਉਣ ਦੀ ਆਸ ਜਾਗ੍ਰਿਤ ਕਰਨ ਦੀ ਕਹਾਣੀ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ । ਦੂਜਾ ਲਘੂ ਨਾਟਕ " ਮੇਰੇ ਗੀਤਾਂ ਵਾਲੀ ਕਾਪੀ" ਪੰਜਾਬੀ ਦੀ ਸਿਰਮੌਰ ਕਵਿਤਰੀ ਸੁਖਵਿੰਦਰ ਅੰਮ੍ਰਿਤ ਜੀ ਦੀ ਜੀਵਨ ਝਾਕੀ ਨੂੰ ਬਿਆਨ ਕਰਦਾ ਪੇਸ਼ ਕੀਤਾ ਗਿਆ, ਜਿਸ ਦੇ ਲੇਖਕ ਅਤੇ ਨਿਰਦੇਸ਼ਕ ਕੁਲਜੀਤ ਭੱਟੀ ਸਨ । ਇਹ ਨਾਟਕ ਕਲਾ ਉਤਸਵ2024 ਦਾ ਰਾਜ ਪੱਧਰੀ ਜੇਤੂ ਸੀ ।ਦੋਵੇਂ ਹੀ ਨਾਟਕਾਂ ਦੀ ਅਦਾਇਗੀ ਬੜੇ ਹੀ ਸੁਚੱਜੇ ਢੰਗ ਨਾਲ ਕੀਤੀ ਗਈ ।ਸ੍ਰੀ ਸੁਨੀਲ ਵਰਮਾ ਵੱਲੋਂ ਮਿਮਿਕਰੀ ਦੀ ਪੇਸ਼ਕਾਰੀ ਕੀਤੀ ।
ਇਸ ਮੌਕੇ ਐਡਵੋਕੇਟ ਕੇ . ਸਮੀਰ ਮਿੱਤਲ ਮੈਨੇਜਿੰਗ ਡਾਇਰੈਕਟਰ ਮੀਰਾ ਨਰਸਿੰਗ ਕਾਲਜ, ਮੰਜੂ ਮਿੱਤਲ , ਡਾਕਟਰ ਸਾਹਿਲ ਮਿੱਤਲ ਅਤੇ ਡਾਕਟਰ ਗਾਇਤਰੀ ਮਿੱਤਰ ਨੇ ਵਿਸ਼ੇਸ਼ ਤੌਰ ਤੇ ਪ੍ਰੋਗਰਾਮ 'ਚ ਸ਼ਿਰਕਤ ਕੀਤੀ l ਕਲਾ ਸਹਿਤ ਅਤੇ ਸਿੱਖਿਆ ਸੰਸਾਰ ਦੀ ਹਸਤੀਆਂ ਚ ਅਸ਼ਵਨੀ ਆਹੂਜਾ, ਸੰਜੀਵ ਗਿਲਹੋਤਰਾ, ਗੁਰਛਿੰਦਰ ਪਾਲ ਸਿੰਘ, ਵਿਜੇਪਾਲ , ਆਤਮਾ ਰਾਮ ਰੰਜਨ, ਦਰਸ਼ਨ ਚੁੱਘ ਅਮਿਤ ਬਤਰਾ , ਪ੍ਰਿੰਸੀਪਲ ਹਰਿੰਦਰ ਕੌਰ ਜੀ, ਤ੍ਰਿਲੋਕ ਗੁਪਤਾ, ਵਿਜੈਅੰਤ ਜੁਨੇਜਾ , ਵਜੀਰ ਚੰਦ ਸੱਪਾਂਵਾਲੀ, ਹਰਦੀਪ ਢਿੱਲੋ, ਸੰਦੀਪ ਸ਼ਰਮਾ ਗੋਰਾ,ਪ੍ਰੋ: ਸ਼ੇਰ ਸਿੰਘ ਸੰਧੂ, ਪ੍ਰੋ: ਸ਼ਮਸ਼ੇਰ ਸਿੰਘ, ਵਿਕਾਸ ਬਤਰਾ, ਪ੍ਰਿੰਸੀਪਲ ਰਾਮ ਸਰੂਪ ਸ਼ਰਮਾ, ਰਰੀਸ਼ ਚੰਦ, ਰੋਹਿਤ ਨਾਗਪਾਲ ਨੇ ਸ਼ਿਰਕਤ ਕੀਤੀ
ਸਟੇਜ ਸੰਚਾਲਨ ਦਾ ਕਾਰਜ ਸ੍ਰੀ ਸੁਰਿੰਦਰ ਕੁਮਾਰ ਅਤੇ ਸ਼੍ਰੀ ਸੁਨੀਲ ਵਰਮਾ ਨੇ ਨਿਭਾਇਆ ਅੰਤ ਤੇ ਮੁੱਖ ਮਹਿਮਾਨ ਸ੍ਰੀ ਸੁਨੀਲ ਸਚਦੇਵਾ ਜੀ ਵੱਲੋਂ ਇਸ ਸਮਾਗਮ ਦੀ ਕਾਮਯਾਬੀ ਤੇ ਵਧਾਈ ਦਿੱਤੀ ਗਈ ਅਤੇ ਦੋਹਾਂ ਨਾਟਕਾਂ ਤੇ ਕਲਾਕਾਰਾਂ ਅਤੇ ਹੋਰ ਹਸਤਿਆਂ ਨੂੰ ਭਾਸ਼ਾ ਵਿਭਾਗ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਜ਼ਿਲ੍ਹਾ ਖੋਜ ਅਫ਼ਸਰ ਸਰਦਾਰ ਪਰਮਿੰਦਰ ਸਿੰਘ ਨੇ ਸਮੂਹ ਦਰਸ਼ਕਾਂ ਅਤੇ ਹਾਜ਼ਰ ਪਤਵੰਦਿਆ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਭਾਸ਼ਾ ਦਫ਼ਤਰ ਫ਼ਾਜ਼ਿਲਕਾ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ।