ਮੰਡੀਆਂ 'ਚ ਪ੍ਰਸਾਸ਼ਨ ਦੀ ਸ਼ਹਿ 'ਤੇ ਹੋ ਰਹੀ ਕਿਸਾਨਾਂ ਦੀ ਲੁੱਟ ਖਸੁੱਟ- ਸੁਖਜਿੰਦਰ ਰੰਧਾਵਾ
ਕਿਹਾ- ਬਖਸ਼ੇ ਨਹੀਂ ਜਾਣਗੇ ਦੋਸ਼ੀ
ਰੋਹਿਤ ਗੁਪਤਾ
ਗੁਰਦਾਸਪੁਰ 5 ਨਵੰਬਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਸਰਕਾਰੀ ਸ਼ਹਿ 'ਤੇ ਲੋਕਾਂ ਹਿਤਾਂ ਦਾ ਘਾਣ ਕਰ ਰਹੇ ਪ੍ਰਸਾਸ਼ਨ ਵਿਰੁੱਧ ਬੋਲਦਿਆਂ ਕਿਹਾ ਕਿ ਕਿਸਾਨਾਂ ਨਾਲ ਜਿੰਨਾ ਧੱਕਾ ਆਮ ਆਦਮੀ ਪਾਰਟੀ ਸਰਕਾਰ ਦੇ ਸਮੇਂ ਹੋਇਆ ਕਦੇ ਨਹੀਂ ਹੋਇਆ। ਉਨ੍ਹਾਂ ਕਿਹਾ ਸਰਕਾਰ ਅਤੇ ਧਨਾਢ ਵਿਉਪਾਰੀਆਂ ਦੇ ਹੱਕ ਵਿੱਚ ਭੁਗਤਦੇ ਹੋਏ ਗੁਰਦਾਸਪੁਰ ਦੇ ਡੀ.ਸੀ ਕਿਸਾਨਾਂ ਦਾ ਝੋਨਾ ਘੱਟ ਰੇਟ 'ਤੇ ਚੁਕਵਾਇਆ ਹੈ ਜੋ ਕਿ ਹੱਦ ਦਰਜੇ ਦੀ ਨਿੰਦਣਯੋਗ ਹਰਕਤ।ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ 'ਤੇ ਕਿਸਾਨਾਂ ਨਾਲ ਇਨਸਾਫ਼ ਕਰਦੇ ਹੋਏ ਦੋਸ਼ੀਆਂ ਖਿਲਾਫ ਕਾਰਵਾਈ ਕਰਕੇ ਕਿਸਾਨਾਂ ਦਾ ਇੱਕ ਇੱਕ ਪੈਸਾ ਉਨ੍ਹਾਂ ਨੂੰ ਵਾਪਿਸ ਦਿਵਾਇਆ ਜਾਵੇਗਾ।