ਅੰਮ੍ਰਿਤ ਪਾਲ ਸਿੰਘ ਦੇ ਹੱਕ ਚ ਬੋਲਣ ਵਾਲੇ ਕਿਸੇ ਵੀ ਢਾਡੀ ਜਥੇ ਤੇ ਐਸਜੀਪੀਸੀ ਨੇ ਨਹੀਂ ਲਗਾਇਆ ਕੋਈ ਜੁਰਮਾਨਾ - ਐਸਜੀਪੀਸੀ ਸਕੱਤਰ
ਕਿਹਾ ਕਿ ਅਮ੍ਰਿਤਪਾਲ ਦੀ ਕਰਦੇ ਹਨ ਸਪੋਰਟ ਕਿਓਂਕਿ ਉਹ ਨਸ਼ੇ ਲੋਕਾਂ ਦੇ ਛਡਾਉਂਦਾ ਰਿਹਾ ਹੈ
ਡਿੱਬੜੂਗੜ ਜੇਲ ਵਿੱਚ ਜਿੰਨੇ ਵੀ ਸਿੰਘ ਬੰਦ ਹਨ ਸ਼੍ਰੋਮਣੀ ਕਮੇਟੀ ਕਰਦੀ ਹੈ ਉਹਨਾਂ ਨੂੰ ਸਪੋਰਟ - ਪ੍ਰਤਾਪ ਸਿੰਘ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 12 ਜੁਲਾਈ 2024- ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨੌਜਵਾਨ ਐਸਜੀਪੀਸੀ ਉੱਤੇ ਇਲਜ਼ਾਮ ਲਗਾ ਰਿਹਾ ਹੈ ਕਿ ਇੱਕ ਢਾਡੀ ਜਥਾ ਜੋ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਚ ਬੋਲਦਾ ਹੈ ਉਸ ਦੇ ਉੱਪਰ ਐਸਜੀਪੀਸੀ ਨੇ 50 ਹਜ਼ਾਰ ਦਾ ਜੁਰਮਾਨਾ ਲਗਾ ਦਿੱਤਾ। ਜਿਸ ਨੂੰ ਲੈ ਕੇ ਐਸਜੀਪੀਸੀ ਤੇ ਸਕੱਤਰ ਪ੍ਰਤਾਪ ਸਿੰਘ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਉਸ ਵਿੱਚ ਨੌਜਵਾਨ ਢਾਡੀ ਜਥੇਦਾਰ ਨਾਮ ਨਹੀਂ ਲੈ ਰਿਹਾ। ਲੇਕਿਨ ਉਹ ਐਸਜੀਪੀਸੀ ਉੱਪਰ ਇਲਜ਼ਾਮ ਲਗਾ ਰਿਹਾ ਹੈ।
ਉਹਨਾਂ ਕਿਹਾ ਕਿ ਜਿੰਨਾ ਸਤਿਕਾਰ ਬਾਕੀ ਸੰਗਤ ਭਾਈ ਅੰਮ੍ਰਿਤ ਪਾਲ ਸਿੰਘ ਦਾ ਕਰਦੀ ਹੈ ਉਨਾ ਹੀ ਸਤਿਕਾਰ ਐਸਜੀਪੀਸੀ ਵੀ ਭਾਈ ਅੰਮ੍ਰਿਤਪਾਲ ਸਿੰਘ ਦਾ ਕਰਦੀ ਹੈ। ਕਿਉਂਕਿ ਭਾਈ ਅੰਮ੍ਰਿਤ ਪਾਲ ਸਿੰਘ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਸਿੱਖੀ ਨਾਲ ਜੋੜ ਰਿਹਾ ਹੈ। ਉਹਨਾਂ ਕਿਹਾ ਕਿ ਐਸਜੀਪੀਸੀ ਨੇ ਕਿਸੇ ਵੀ ਢਾਡੀ ਜਥੇ ਨੂੰ ਅੰਮ੍ਰਿਤ ਪਾਲ ਸਿੰਘ ਦੇ ਹੱਕ ਚ ਪ੍ਰਚਾਰ ਕਰਨ ਲਈ ਜੁਰਮਾਨਾ ਨਹੀਂ ਲਗਾਇਆ ਉਹਨਾਂ ਕਿਹਾ ਕਿ ਨੌਜਵਾਨ ਨੇ ਨਾ ਤਾਂ ਢਾਡੀ ਜਥੇ ਦਾ ਨਾਮ ਲਿੱਤਾ ਹੈ।
ਲੇਕਿਨ ਐਸਜੀਪੀਸੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਗਰ ਅਜਿਹਾ ਕੋਈ ਢਾਡੀ ਜੱਥਾ ਹੈ ਤਾਂ ਉਸਦਾ ਨਾਮ ਦੱਸਿਆ ਜਾਵੇ। ਸਕੱਤਰ ਪ੍ਰਤਾਪ ਸਿੰਘ ਨੇ ਐਸਜੀਪੀਸੀ ਦੇ ਹੱਕ ਚ ਬੋਲਦੇ ਹੋਏ ਕਿਹਾ ਕਿ ਕਿ ਐਸਜੀਪੀਸੀ ਅੰਮ੍ਰਿਤ ਪਾਲ ਸਿੰਘ ਦਾ ਵਿਰੋਧ ਨਹੀਂ ਕਰਦੀ ਸਗੋਂ ਇਸਾਮ ਦੀ ਡਿਬਲੂਗੜ੍ਹ ਜੇਲ ਚ ਬੰਦ ਸਿੰਘਾਂ ਦੇ ਲਈ ਵੀ ਐਸਜੀਪੀਸੀ ਸੰਘਰਸ਼ ਕਰ ਰਹੀ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਬਾਹਰ ਲਿਆਂਦਾ ਜਾਵੇ।