Karnal: ਜੇਕਰ ਗੁਰਦਵਾਰਾ ਕਮੇਟੀ ਚੋਣਾਂ ਨਾ ਕਰਾਈਆਂ ਤਾਂ ਸਿੱਖ ਮੁੱਖ ਮੰਤਰੀ ਦੀ ਕੋਠੀ ਦਾ ਘੇਰਾਓ ਕਰਨਗੇ -ਹਰਿਆਣਾ ਸਿੱਖ ਏਕਤਾ ਦਲ ਸੰਮੇਲਨ ਦੀ ਚੇਤਾਵਨੀ -
- ਗਿਆਨੀ ਹਰਪ੍ਰੀਤ ਸਿੰਘ ਦੀ ਹਾਜ਼ਰੀ ਚ ਕਰਨਾਲ ਸਿੱਖ ਸੰਮੇਲਨ ਚ ਕੀਤੇ ਵੱਡੇ ਐਲਾਨ
- 13 ਨਵੰਬਰ ਨੂੰ ਜ਼ਿਲ੍ਹਾ ਦਫਤਰਾਂ ਤੇ ਮੰਗ ਪਾਤਰ ਦੇਣ ਅਤੇ 13 ਦਿਸੰਬਰ ਨੂੰ ਘੇਰਾਓ ਦੀ ਚਿਤਾਵਨੀ
- ਜਥੇਦਾਰ ਗਿਆਨੀ ਹਰਪ੍ਰੀਤ ਨੇ ਸਿੱਖਾਂ ਨਾਲ ਹੁੰਦੇ ਵਿਤਕਰੇ ਬਾਰੇ ਅਸਿੱਧੇ ਢੰਗ ਨਾਲ ਬੀ ਜੇ ਪੀ ਤੇ ਕੀਤੇ ਤਿੱਖੇ ਵਾਰ
ਕਰਨਾਲ, 08 ਸਤੰਬਰ, 2024: ਹਰੀਆਣੇ ਦੀ ਸਿੱਖਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਸਰਕਾਰ ਨੇ ਸਿੱਖ ਸਮਾਜ ਦੀਆਂ ਮੰਗਾਂ ਨਾ ਮੰਨੀਆਂ ਤਾਂ ਓਹ 13 ਦਸੰਬਰ ਨੂੰ ਮੁੱਖ ਮੰਤਰੀ ਨਿਵਾਸ ਵੱਲ ਮਾਰਚ ਕਰ ਕੇ ਇਸ ਦਾ ਘੇਰਾਓ ਕਰਨਗਏ । ਇਸ ਤੋਂ ਪਹਿਲਾਂ ਓਹ 13 ਨੂੰ ਪਰਦੇਸ਼ ਦੇ ਜ਼ਿਲ੍ਹਾ ਪੱਧਰਾਂ ਤੇ ਮੰਗ ਪੱਤਰ ਦੇਣਗੇ । ਇਹ ਐਲਾਨ ਅਜਜ ਕਰਨਲ ਵਿੱਚ ਸਿੱਖ ਏਕਤਾ ਦਾ ਵੱਲੋਂ ਕਰਵਾਏ ਗਏ ਸਿੱਖ ਸੰਮੇਲਨ ਵਿੱਚ ਕੀਤੇ ਗਏ । ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਮੌਜੂਦਗੀ ਵਿੱਚ ਇਹ ਮਤੇ ਪਾਸ ਕੀਤੇ ਗਏ ਕਿ ਸਿੱਖਾਂ ਦੇ ਗੁਰਧਾਮਾਂ ਵਿੱਚ ਸਰਕਾਰ ਦਾ ਦਾਖਲ ਬੰਦ ਕੀਤਾ ਜਾਵੇ ਅਤੇ ਹਰਿਆਣਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਤੁਰੰਤ ਕਰਾਈਆਂ ਜਾਣ.
"ਸਿੱਖਾਂ ਦੀ ਲੰਮੀ ਦਾਹੜੀ ਅਤੇ ਦਸਤਾਰ ਨਾਲ ਨਫ਼ਰਤ ਕਰਨ ਵਾਲਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਇਹ ਲੰਮੀ ਦਾਹੜੀ ਅਤੇ ਪੱਗ ਨਾ ਹੁੰਦੀ, ਤਾਂ 1947 ਵਿੱਚ ਪਾਕਿਸਤਾਨ ਦੀ ਹੱਦ ਅਟਾਰੀ ਬਾਰਡਰ ਤੱਕ ਨਹੀਂ ਸੀ ਰਹਿੰਦੀ, ਬਲਕਿ ਦਿੱਲੀ ਤੱਕ ਹੁੰਦੀ। ਮੇਰਠ ਅਤੇ ਸਹਾਰਨਪੁਰ ਦਾ ਖੇਤਰ ਵੀ ਅੱਜ ਭਾਰਤ ਵਿੱਚ ਨਾ ਹੁੰਦਾ, ਬਲਕਿ ਪਾਕਿਸਤਾਨ ਵਿੱਚ ਹੁੰਦਾ। ਇਹ ਵਿਚਾਰ ਅੱਜ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਸਿੱਖ ਸੰਮੇਲਨ ਵਿੱਚ ਪ੍ਰਗਟ ਕੀਤੇ।
ਹਰਿਆਣਾ ਸਿੱਖ ਏਕਤਾ ਦਲ ਵੱਲੋਂ ਕਰਵਾਏ ਇਸ ਸਿੱਖ ਸੰਮੇਲਨ ਵਿੱਚ ਬੋਲਦੇ ਹੋਏ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਸਿੱਖਾਂ ਦੀਆਂ ਵੋਟਾਂ ਅਤੇ ਪੈਸੇ ਦਾ ਸਦਮਾਲ ਕਰਦੀਆਂ ਹਨ, ਪਰ ਜਦੋਂ ਸਿੱਖਾਂ ਨੂੰ ਹੱਕ ਦੇਣ ਦੀ ਗੱਲ ਆਉਂਦੀ ਹੈ, ਤਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ। ਉਨ੍ਹਾਂ ਨੇ ਗੁਰਦੁਆਰਿਆਂ ਵਿੱਚ ਸਰਕਾਰੀ ਦਖ਼ਲਅੰਦਾਜ਼ੀ ਨੂੰ ਸਰਕਾਰਾਂ ਦੀ ਗਹਿਰੀ ਸਾਜ਼ਿਸ਼ ਦੱਸਿਆ ਤਾਂ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੋ ਜਾਣ। ਉਨ੍ਹਾਂ ਨੇ ਹਰਿਆਣਾ ਸਿੱਖ ਏਕਤਾ ਦਲ ਵੱਲੋਂ ਸੂਬੇ ਦੇ ਸਿੱਖਾਂ ਨੂੰ ਇਕੱਠਾ ਕਰਨ ਦੇ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ ਅਤੇ ਇਸਨੂੰ ਹੋਰ ਸੂਬਿਆਂ ਦੇ ਸਿੱਖਾਂ ਲਈ ਇੱਕ ਉਦਾਹਰਨ ਦੱਸਿਆ। ਉਨ੍ਹਾਂ ਹਰਿਆਣਾ ਸਰਕਾਰ ਦੇ ਦੇ ਦਫਤਰਾਂ ਅਤੇ ਹੋਰ ਥਾਵਾਂ ਤੇ ਸਿੱਖਾਂ ਨਾਲ ਹੁੰਦੇ ਵਿਤਕਰੇ ਦਾ ਮੁੱਦਾ ਵੀ ਉਠਾਇਆ । ਕੰਗਨਾ ਦੀ ਫਿਲਮ ਵਲਮ ਇਸ਼ਾਰਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਿੱਖਾਂ ਦਾ ਅਕਸ ਵਿਗਾੜਨ ਲਈ ਸਾਜਿਸ਼ ਹੇਠ ਅਜਿਹੀਆਂ ਫਿਲਮਾਂ ਬਣਾਈਆਂ ਜਾਂ ਰਹੀਆਂ ਹਨ
ਇਸ ਤੋਂ ਪਹਿਲਾਂ ਬਾਬਾ ਗੁਰਵਿੰਦਰ ਸਿੰਘ ਮਾਂਡੀ, ਬਾਬਾ ਗੁਰਮੀਤ ਸਿੰਘ ਗੁਰਦੁਆਰਾ ਰਾਜ ਕਰੇਗਾ ਖਾਲਸਾ ਅਤੇ ਬਾਬਾ ਮੇਹਰ ਸਿੰਘ ਨਬਿਆਬਾਦ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕੌਮੀ ਇਕਤਾ ਨੂੰ ਸਮੇਂ ਦੀ ਲੋੜ ਦੱਸਿਆ। ਮੰਚ ਤੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੰਚ 'ਤੇ ਹਾਜ਼ਰ ਸੰਤ ਸਮਾਜ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਹਰਿਆਣਾ ਸਿੱਖ ਏਕਤਾ ਦਲ ਵੱਲੋਂ ਸਿੰਘ ਸਾਹਿਬ ਨੇ ਬਾਬਾ ਸੁਖਾ ਸਿੰਘ ਡੇਰਾ ਕਾਰ ਸੇਵਾ ਕਰਨਾਲ, ਬਾਬਾ ਗੁਰਮੀਤ ਸਿੰਘ ਗੁਰਦੁਆਰਾ ਰਾਜ ਕਰੇਗਾ ਖਾਲਸਾ ਡਾਚਰ, ਬਾਬਾ ਰਜਿੰਦਰ ਸਿੰਘ ਖਾਲਸਾ ਇਸਰਾਨਾ, ਬਾਬਾ ਗੁਰਵਿੰਦਰ ਸਿੰਘ ਮਾਂਡੀ, ਬਾਬਾ ਤਰਲੋਚਨ ਸਿੰਘ ਨਾਨਕਸਰ ਸਿੰਘੜਾ, ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲੇ, ਬਾਬਾ ਜੋਗਾ ਸਿੰਘ ਨਾਨਕਸਰ ਕਰਨਾਲ, ਬਾਬਾ ਮੇਹਰ ਸਿੰਘ ਨਬਿਆਬਾਦ, ਬਾਬਾ ਦਿਲਬਾਗ ਸਿੰਘ ਆਨੰਦਪੁਰ ਸਾਹਿਬ, ਬਾਬਾ ਬਾਬੂ ਸਿੰਘ ਨਿਸਿੰਗ, ਬਾਬਾ ਜੋਗਾ ਸਿੰਘ ਤਰਾਵੜੀ, ਬਾਬਾ ਗੁਰਮੀਤ ਸਿੰਘ ਸਿੰਘ ਪੰਜੋਕਰਾ ਸਾਹਿਬ, ਬਾਬਾ ਹਰਵੇਲ ਸਿੰਘ ਪੰਥ ਅਕਾਲੀ ਬੁੱਢਾ ਦਲ ਸਫ਼ੀਦੋਂ, ਬਾਬਾ ਗੁਰਮੀਤ ਸਿੰਘ ਇਕਤਾ ਕਾਲੋਨੀ ਕਰਨਾਲ, ਮਾਤਾ ਜਸਵਿੰਦਰ ਕੌਰ ਦਰਡ, ਬਾਬਾ ਜਸਵੰਤ ਸਿੰਘ ਨਿਰਮਲ ਕੁਟੀਆ ਜ਼ਰੀਫ਼ਾ, ਬਾਬਾ ਸੂਰਿੰਦਰ ਸਿੰਘ ਮੰਡੋਖੜਾ ਸਾਹਿਬ ਬਬੈਨ ਨੂੰ ਸ਼ਾਲ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ।
**ਹਰਿਆਣਾ ਸਿੱਖ ਸੰਮੇਲਨ ਵਿੱਚ ਵੱਡੇ ਐਲਾਨ**
ਅੱਜ ਦੇ ਮਹਾਨ ਸਿੱਖ ਸੰਮੇਲਨ ਵਿੱਚ ਸਾਰੇ ਹਰਿਆਣਾ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਸਿੱਖ ਸਮਾਜ ਨੇ ਜੈਕਾਰਿਆਂ ਦੀ ਗੂੰਜ ਵਿੱਚ ਦੋ ਵੱਡੇ ਐਲਾਨ ਕੀਤੇ। ਪਹਿਲੇ ਐਲਾਨ ਦੇ ਤਹਿਤ, ਹਰਿਆਣਾ ਦੇ ਗੁਰਧਾਮਾਂ ਵਿੱਚ ਸਰਕਾਰੀ ਦਖਲਅੰਦਾਜ਼ੀ ਨੂੰ ਖਤਮ ਕਰਨ ਲਈ ਅਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਤੁਰੰਤ ਚੋਣਾਂ ਕਰਵਾਉਣ ਲਈ ਹਰਿਆਣਾ ਦੇ ਸਿੱਖ 13 ਨਵੰਬਰ ਨੂੰ ਸਾਰੇ ਜ਼ਿਲ੍ਹਾ ਮੁੱਖ ਦਫਤਰਾਂ 'ਤੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਵਫ਼ਦ ਰਾਹੀਂ ਸਰਕਾਰ ਨੂੰ ਮੰਗ ਪੱਤਰ ਦੇਣਗੇ ਅਤੇ ਨਵੀਂ ਬਣੀ ਸਰਕਾਰ ਨੂੰ ਇਸ ਵਿਸ਼ੇ ਤੇ ਲਾਜ਼ਮੀ ਕਦਮ ਚੁੱਕਣ ਲਈ ਇੱਕ ਮਹੀਨੇ ਦਾ ਸਮਾਂ ਦੇਣਗੇ। ਸਿੱਖ ਸਮਾਜ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 13 ਦਸੰਬਰ ਨੂੰ ਹਰਿਆਣਾ ਦੇ ਸਿੱਖ ਮੁੱਖ ਮੰਤਰੀ ਦੇ ਨਿਵਾਸ ਦਾ ਘਿਰਾਓ ਕਰਨਗੇ। ਇਸ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸਮਾਜ ਗੁਰਦੁਆਰਾ ਨਾਡਾ ਸਾਹਿਬ 'ਚ ਇਕੱਠਾ ਹੋਏਗਾ ਅਤੇ ਉੱਥੋਂ ਮੁੱਖ ਮੰਤਰੀ ਦੇ ਨਿਵਾਸ ਵੱਲ ਮਾਰਚ ਕਰੇਗਾ। ਇਹ ਐਲਾਨ ਅੱਜ ਕਰਨਾਲ ਵਿੱਚ ਹੋਏ ਹਰਿਆਣਾ ਸਿੱਖ ਸੰਮੇਲਨ ਵਿੱਚ ਹਰਿਆਣਾ ਸਿੱਖ ਇਕਤਾ ਦਲ ਵੱਲੋਂ ਜਗਦੀਪ ਸਿੰਘ ਔਲਖ ਨੇ ਕੀਤਾ। ਇਸ ਦੇ ਨਾਲ ਹੀ, ਸਿਰਸਾ ਵਿੱਚ 14 ਸਿੱਖਾਂ 'ਤੇ ਦਰਜ ਕੀਤੇ ਗਏ ਦੇਸ਼ ਦ੍ਰੋਹ ਦੇ ਮਾਮਲਿਆਂ ਦਾ ਵਿਰੋਧ ਕਰਦੇ ਹੋਏ, ਹਰਿਆਣਾ ਸਿੱਖ ਇਕਤਾ ਦਲ ਨੇ ਸਿਰਸਾ ਦੀ ਸੰਗਤ ਦੇ ਬੁਲਾਰੇ 'ਤੇ ਸਾਰੇ ਸੂਬੇ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਹ ਵੀ ਐਲਾਨ ਕੀਤਾ ਗਿਆ ਕਿ ਇਹ ਸਿੰਮਰਨ ਹਰ ਸਾਲ ਹੋਵੇਗਾ ਅਤੇ ਅਗਲਾ ਹਰਿਆਣਾ ਸਿੱਖ ਸਿੰਮੇਲਨ ਸਿਰਸਾ ਵਿੱਚ ਹੋਵੇਗਾ।
ਇਸ ਤੋਂ ਪਹਿਲਾਂ, ਹਰਿਆਣਾ ਸਿੱਖ ਇਕਤਾ ਦਲ ਦੇ ਵਿਜਨ ਪੱਤਰ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਮੰਚ 'ਤੇ ਹਾਜ਼ਰ ਸੰਤ ਸਮਾਜ ਵੱਲੋਂ ਜਾਰੀ ਕੀਤਾ ਗਿਆ। ਹਰਿਆਣਾ ਸਿੱਖ ਇਕਤਾ ਦਲ ਵੱਲੋਂ ਪ੍ਰੀਤਪਾਲ ਸਿੰਘ ਪੰਨੂ ਨੇ ਮਨੋਰਥ ਪੱਤਰ ਦੀ ਜਾਣਕਾਰੀ ਦਿੱਤੀ ਅਤੇ ਹਰਿਆਣਾ ਦੇ ਸਿੱਖਾਂ ਨੂੰ ਧੜਾ ਬੰਦੀ, ਪਾਰਟੀਬਾਜ਼ੀ, ਜਾਤ ਪਾਤ ਤੋਂ ਉੱਪਰ ਉਠ ਕੇ ਇਕੱਠੇ ਕਰਨ ਨੂੰ ਹਰਿਆਣਾ ਸਿੱਖ ਇਕਤਾ ਦਲ ਦਾ ਮੁੱਖ ਮਕਸਦ ਦੱਸਿਆ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਸਖਤ ਕਾਨੂੰਨ ਬਣਾਉਣ, ਬੰਦੀ ਸਿੱਖਾਂ ਦੀ ਰਿਹਾਈ, ਹਰਿਆਣਾ ਦੀ ਗੁਰਦੁਆਰਾ ਕਮੇਟੀ ਦੀਆਂ ਤੁਰੰਤ ਚੋਣਾਂ ਸਮੇਤ ਸਿੱਖਾਂ ਦੀ ਰਾਜਨੀਤਿਕ ਹਿੱਸੇਦਾਰੀ ਅਤੇ ਹੋਰ ਮੁੱਦਿਆਂ ਦਾ ਜ਼ਿਕਰ ਕੀਤਾ।
ਹਰਿਆਣਾ ਦੇ ਕੋਨੇ-ਕੋਨੇ ਤੋਂ ਆਏ ਬੜੀ ਭੀੜ ਨੇ ਇਹ ਸਾਫ਼ ਸਿਗਨਲ ਦਿੱਤਾ ਕਿ ਹੁਣ ਹਰਿਆਣਾ ਦਾ ਸਿੱਖ ਕਿਸੇ ਬਾਹਰੀ ਲੀਡਰ ਦੇ ਭਰਮ ਵਿੱਚ ਨਹੀਂ ਆਵੇਗਾ ਅਤੇ ਆਪਣੀ ਹਸਤੀ ਨੂੰ ਖ਼ੁਦ ਹੀ ਮਜ਼ਬੂਤ ਕਰਕੇ ਆਪਣੇ ਹੱਕਾਂ ਦੀ ਅਵਾਜ਼ ਬੁਲੰਦ ਕਰੇਗਾ। ਇਸ ਸਿੰਮੇਲਨ ਦਾ ਅਸਰ ਸੂਬੇ ਦੇ ਮੌਜੂਦਾ ਚੋਣਾਂ 'ਤੇ ਪੈਣਾ ਨਿਸ਼ਚਤ ਹੈ, ਕਿਉਂਕਿ ਸਿੱਖਾਂ ਵੱਲੋਂ ਚੁਕੀਆਂ ਮੰਗਾਂ ਨੂੰ ਅਣਦੇਖਾ ਕਰਨ ਵਾਲੀਆਂ ਪਾਰਟੀਆਂ ਨੂੰ ਸਿੱਖ ਸਮਾਜ ਦੀ ਨਾਰਾਜ਼ਗੀ ਦਾ ਸਾਹਮਣਾ ਮੌਜੂਦਾ ਚੋਣ ਵਿੱਚ ਕਰਨਾ ਪਵੇਗਾ।
**ਹਰਿਆਣਾ ਸਿੱਖ ਸੰਮੇਲਨ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਪੰਥਕ ਆਗੂਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ**, ਜਿਨ੍ਹਾਂ ਵਿੱਚ ਗੁਰਤੇਜ ਸਿੰਘ ਖਾਲਸਾ, ਅੰਬਾਲਾ ਤੋਂ ਅਮਰਜੀਤ ਸਿੰਘ ਮੋਹੜੀ, ਅਮ੍ਰਿਤ ਸਿੰਘ ਬੁਗਾ, ਗੱਜਣ ਸਿੰਘ ਕੈਥਲ, ਸੁਖਵਿੰਦਰ ਸਿੰਘ ਜੱਬਰ, ਸਰਬਜੀਤ ਸਿੰਘ ਬੱਤਰਾ ਯਮੁਨਾਨਗਰ, ਸੁਖਦੀਪ ਸਿੰਘ ਕੁਰੁਕਸ਼ੇਤਰ, ਐਡਵੋਕੇਟ ਗੁਰਤੇਜ ਸਿੰਘ ਸੇਖੋਂ ਕੁਰੁਕਸ਼ੇਤਰ, ਲੱਖਵਿੰਦਰ ਸਿੰਘ ਅਤੇ ਗੁਰਮੇਜ ਸਿੰਘ ਸਿਰਸਾ, ਰਵਿੰਦਰ ਸਿੰਘ ਫਤਿਹਾਬਾਦ, ਜਸਕੰਵਰ ਸਿੰਘ ਫਤਿਹਾਬਾਦ, ਕੁਲਵੰਤ ਸਿੰਘ ਹਿਸਾਰ, ਬੀਬੀ ਭੂਪਿੰਦਰ ਕੌਰ ਫਤਿਹਾਬਾਦ, ਅਤੇ ਪਾਲ ਸਿੰਘ ਜੀਦ ਪ੍ਰਮੁੱਖ ਸਨ। ਸਮਾਗਮ ਵਿੱਚ ਕਥਾ ਕੀਰਤਨ ਦੇ ਨਾਲ-ਨਾਲ ਭਾਈ ਗੁਰਪ੍ਰੀਤ ਸਿੰਘ ਲਾਂਦਰਾ ਦੇ ਢਾਢੀ ਜਥੇ ਨੇ ਸਿੱਖ ਇਤਿਹਾਸ ਦੀਆਂ ਵਾਰਾਂ ਸੁਣਾਕੇ ਸੰਗਤ ਨੂੰ ਨਿਹਾਲ ਕੀਤਾ। ਸੰਤ ਮਹਾਂਪੁਰਸ਼ਾਂ ਵੱਲੋਂ ਗੁਰੂ ਦੇ ਲੰਗਰ, ਚਾਹ ਪਕੌੜੇ ਅਤੇ ਜਲੇਬੀਆਂ ਦਾ ਲੰਗਰ ਵੀ ਲਾਇਆ ਗਿਆ।