Delhi Breaking: ਗੁਰੂ ਤੇਗ ਬਹਾਦਰ ਹਸਪਤਾਲ 'ਚ ਬੈੱਡ ਤੇ ਪਏ ਮਰੀਜ਼ ਨੂੰ ਗੋਲੀਆਂ ਨਾਲ ਭੁੰਨਿਆ
ਦਿੱਲੀ, 14 ਜੁਲਾਈ 2024- ਦਿੱਲੀ ਦੇ ਗੁਰੂ ਤੇਗ ਬਹਾਦਰ ਹਸਪਤਾਲ ਵਿੱਚ ਐਤਵਾਰ ਨੂੰ ਇੱਕ ਵੱਡੀ ਘਟਨਾ ਵਾਪਰੀ। ਹਸਪਤਾਲ ਵਿੱਚ ਮਰੀਜ਼ ਨੂੰ ਮਿਲਣ ਬਹਾਨੇ ਇੱਕ ਲੜਕੇ ਨੇ ਮਰੀਜ਼ ਨੂੰ ਗੋਲੀਆਂ ਮਾਰ ਦਿੱਤੀਆਂ। ਮ੍ਰਿਤਕ ਦੀ ਪਛਾਣ 32 ਸਾਲਾ ਰਿਆਜ਼ੂਦੀਨ ਵਜੋਂ ਹੋਈ ਹੈ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰਿਆਜ਼ੂਦੀਨ ਕਰੀਬ 21 ਦਿਨਾਂ ਤੋਂ ਹਸਪਤਾਲ 'ਚ ਭਰਤੀ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਹਸਪਤਾਲ ਪ੍ਰਸ਼ਾਸਨ ਵੱਲੋਂ ਰਿਆਜ਼ੂਦੀਨ ਨੂੰ ਪੇਟ ਵਿੱਚ ਇਨਫੈਕਸ਼ਨ ਦੀ ਸ਼ਿਕਾਇਤ ਕਾਰਨ ਹਸਪਤਾਲ ਵਿੱਚ ਦਾਖ਼ਲ ਸੀ। ਉਦੋਂ ਤੋਂ ਉਨ੍ਹਾਂ ਦਾ ਇੱਥੇ ਇਲਾਜ ਚੱਲ ਰਿਹਾ ਸੀ। ਐਤਵਾਰ ਨੂੰ ਸ਼ਾਮ 4.00 ਵਜੇ ਦੇ ਕਰੀਬ ਇਕ ਲੜਕਾ ਉਸਨੂੰ ਮਿਲਣ ਆਇਆ, ਫਿਰ ਉਹਨੂੰ ਗੋਲੀਆਂ ਨਾਲ ਭੁੰਨ ਦਿੱਤਾ, ਜਿਸ ਕਾਰਨ ਰਿਆਜ਼ੂਦੀਨ ਦੀ ਮੌਕੇ 'ਤੇ ਹੀ ਮੌਤ ਹੋ ਗਈ।