ਐਨਆਰਆਈ ਵਲੋਂ 10 ਸਾਲ ਮਿਹਨਤ ਕਰਕੇ ਰੀਝਾਂ ਨਾਲ ਪਿੰਡ 'ਚ ਬਣਾਈ ਪਾਰਕ ਵਿੱਚ ਕਿਸੇ ਸ਼ਰਾਰਤੀ ਨੇ ਲਾਈ ਅੱਗ (ਵੀਡੀਓ ਵੀ ਦੇਖੋ)
- 200 ਦੇ ਕਰੀਬ ਫਲਦਾਰ ਬੂਟੇ ਸੜ ਕੇ ਹੋਏ ਸਵਾਹ
ਰਿਪੋਰਟਰ ---ਰੋਹਿਤ ਗੁਪਤਾ
ਗੁਰਦਾਸਪੁਰ, 23 ਜੂਨ 2024 - ਗੁਰਦਾਸਪੁਰ ਦੇ ਪਿੰਡ ਬੂਲੇਵਾਲ ਤੋਂ ਕੁਦਰਤ ਪੇ੍ਮੀ ਤੇ ਐੱਨ ਆਰ ਆਈ ਨੌਜਵਾਨ ਸਾਬ ਬੂਲੇਵਾਲ ਨੇ 10 ਸਾਲਾਂ ਦੀ ਸਖ਼ਤ ਮਿਹਨਤ ਨਾਲ ਪਿੰਡ ਚ ਬੜੀਆਂ ਹੀ ਰੀਝਾਂ ਨਾਲ ਪਾਰਕਾਂ ਬਣਾਈਆਂ ਗਈਆਂ ਸੀ ਅਤੇ ਉਨਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਾਏ ਗਏ ਸਨ ਜੋ ਕਿ ਪਿੰਡ ਨੂੰ ਚਾਰ ਚੰਨ ਲਾ ਰਹੇ ਸਨ। ਐਨਆਰਆਈ ਨੌਜਵਾਨ ਸਾਬ ਬੁੱਲੇਵਾਲ ਵੱਲੋਂ ਪਿੰਡ ਵਿੱਚ ਇੱਕ ਸ਼ਾਮਲਾਟ ਥਾਂ ਤੇ ਕਈ ਮਹਿੰਗੇ ਫਲਾਂ ਦੇ ਬੂਟੇ ਲਾ ਕੇ ਇਸ ਸ਼ਾਮਲਾਤ ਥਾਂ ਨੂੰ ਵੀ ਇੱਕ ਸੁੰਦਰ ਪਾਰਕ ਦਾ ਰੂਪ ਦੇ ਦਿੱਤਾ ਗਿਆ ਸੀ ਅਤੇ ਉਹਨਾਂ ਬੂਟਿਆਂ ਨੂੰ ਸਾਂਭ ਸੰਭਾਲ ਲਈ ਵੀ ਆਪ ਮਾਲੀ ਰੱਖ ਪੁੱਤਾਂ ਵਾਂਗ ਬੂਟਿਆ ਨੂੰ ਪਾਲਿਆ। ਉਸ ਪਾਰਕ ਚ ਬੀਤੇ ਦਿਨ ਅੱਗ ਲੱਗ ਗਈ ਜਿਸ ਨਾਲ ਸਾਰੇ ਪੌਦੇ ਅਤੇ ਬੂਟੇ ਝੁਲਸ ਗਏ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/1148886926330988
ਉਥੇ ਹੀ ਪਿੰਡ ਵਾਸੀਆ ਦਾ ਕਹਿਣਾ ਸੀ ਕਿ ਇਸ ਪਾਰਕ ਚ ਕਰੀਬ 200 ਫਲਦਾਰ ਬੂਟਿਆਂ ਜਿਹਨਾਂ ਚ ਲੀਚੀ, ਅਨਾਰ ,ਸੇਬ ਅਮਰੂਦ, ਆਵਕਦੋ ਵਰਗੇ ਕਈ ਮਹਿੰਗੇ ਬੂਟੇ ਵੀ ਸਨ ਜਿਹਨਾਂ ਨੂੰ ਫਲ ਵੀ ਲੱਗੇ ਸੀ ।ਉਹ ਸਬ ਬੂਟੇ ਅੱਗ ਦੀ ਲਪੇਟ ਚ ਆਉਣ ਨਾਲ ਸੜ ਗਏ ਹਨ। ਉਥੇ ਹੀ ਪਿੰਡ ਵਾਸੀਆ ਵਲੋ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਕਿਹਾ ਕਿ ਇਹ ਕਿਸੇ ਵਲੋਂ ਸ਼ਰਾਰਤ ਕੀਤੀ ਗਈ ਹੈ ਜਦ ਕਿ ਪਹਿਲਾਂ ਵੀ ਇਸੇ ਤਰ੍ਹਾ ਦੀ ਘਟਨਾ ਹੋਈ ਸੀ। ਇਸ ਅੱਗ ਨਾਲ ਜਿੱਥੇ ਹਰਿਆਵਲ ਦਾ ਨੁਕਸਾਨ ਹੈ ਉਥੇ ਹੀ ਬੇਜ਼ੁਬਾਨ ਪੰਛੀਆਂ , ਕੀੜੇ ਮਕੌੜਿਆਂ ਦਾ ਵੱਡਾ ਨੁਕਸਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕੀ ਕਿਸੇ ਸ਼ਰਾਰਤੀ ਅਨਸਰ ਵੱਲੋਂ ਐਨਆਰਆਈ ਨੌਜਵਾਨ ਸਾਬ ਬੁੱਲ੍ਹੇਵਾਲ ਦੀ ਪਿਛਲੇ ਕਈ ਸਾਲਾਂ ਦੀ ਕੀਤੀ ਗਈ ਮਿਹਨਤ ਤੇ ਪਾਣੀ ਫੇਰ ਦਿੱਤਾ ਹੈ।