ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦਾ ਬਰੈਪਟਨ ਕਨੇਡਾ ਵਿੱਚ ਸਨਮਾਨ
ਬਰੈਪਟਨ : ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਅਸਿਸਟੈਂਟ ਮੈਨੇਜਰ ਗਿਆਨੀ ਹਰਦੇਵ ਸਿੰਘ ਦਾ ਕਨੇਡਾ ਫੇਰੀ ਦੌਰਾਨ ਬਰੈਮਟਨ ਸ਼ਹਿਰ ਪਹੁੰਚਣ ਤੇ ਸੀਨੀਅਰ ਅਕਾਲੀ ਆਗੂ ਨਿਰਵੈਰ ਸਿੰਘ ਸੋਤਰਾ ਪ੍ਰਧਾਨ ਐਜੂਕੇਸ਼ਨਲ ਅਤੇ ਸਪੋਰਟਸ ਟਰਸਟ ਕਨੇਡਾ ਅਤੇ ਸਮੂਹ ਸਿੱਖ ਸੰਗਤਾਂ ਵੱਲੋਂ ਸਿਰੋਪਾਉ ਦੇ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਵੱਲੋਂ ਸਮੁੱਚੀਆਂ ਸਿੱਖ ਸੰਗਤਾਂ ਦੇ ਨਾਲ ਪੰਥਕ ਵਿਚਾਰਾਂ ਕੀਤੀਆਂ ਗਈਆਂ ਅਤੇ ਉਨਾਂ ਕਿਹਾ ਕਿ ਕਨੇਡਾ ਵੱਸਦੇ ਪੰਜਾਬੀਆਂ ਨੇ ਹਮੇਸ਼ਾ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਕੀਤੀਆਂ ਹਨ ਅਤੇ ਪੰਜਾਬੀਆਂ ਨੇ ਕਨੇਡਾ ਵਿੱਚ ਬਹੁਤ ਹੀ ਸਖਤ ਮਿਹਨਤ ਦੇ ਨਾਲ ਬਹੁਤ ਉੱਚੇ ਮੁਕਾਮ ਹਾਸਿਲ ਕੀਤੇ ਹਨ, ਇਸ ਮੌਕੇ ਪ੍ਰਧਾਨ ਨਿਰਵੈਰ ਸਿੰਘ ਸੋਤਰਾਂ ਨੇ ਕਿਹਾ ਕਿ ਪੰਜਾਬੀ ਬੇਸ਼ੱਕ ਕਨੇਡਾ ਵਿੱਚ ਵੱਸਦੇ ਹਨ ਪਰੰਤੂ ਉਹਨਾਂ ਦਾ ਦਿਲ ਹਮੇਸ਼ਾ ਪੰਜਾਬ ਦੀ ਸੁੱਖ ਸ਼ਾਂਤੀ ਅਤੇ ਤਰੱਕੀ ਲਈ ਧੜਕਦਾ ਰਹਿੰਦਾ ਹੈ ਇਸ ਮੌਕੇ ਤੇ ਹਰਦੇਵ ਸਿੰਘ ਸਿੱਧੂ, ਜਥੇਦਾਰ ਹਰਮੇਲ ਸਿੰਘ ਤਾਤਲਾ, ਜਗਜੀਤ ਸਿੰਘ ਤਾਤਲਾ, ਦੀਦਾਰ ਸਿੰਘ ਸਿੱਧੂ, ਦਲਬੀਰ ਸਿੰਘ ਸਿੱਧੂ ,ਗੁਰਜਿੰਦਰ ਸਿੰਘ ਗਰਚਾ ,ਸਤਨਾਮ ਸਿੰਘ ਚੌਹਾਨ ਹਰਜਿੰਦਰ ਸਿੰਘ ਸੰਘਾ ,ਸੁੱਖ ਭੌਰਾ ਅਤੇ ਸਮੂਹ ਸਿੱਖ ਸੰਗਤਾਂ ਹਾਜਰ ਸਨ।