← ਪਿਛੇ ਪਰਤੋ
ਪੰਜਾਬ ਸਰਕਾਰ ਦੀ ਅਨੋਖੀ ਪਹਿਲ ! ਡੇਂਗੂ ਦਾ ਲਾਰਵਾ ਫੜਨ ਵਾਲੇ ਵਿਦਿਆਰਥੀਆਂ ਨੂੰ ਪੇਪਰਾਂ 'ਚ ਮਿਲਣਗੇ ਵਾਧੂ ਨੰਬਰ
ਚੰਡੀਗੜ੍ਹ, 24 ਸਤੰਬਰ 2024 - ਪੰਜਾਬ ਵਿਚ ਸਰਕਾਰ ਨੇ ਅਨੋਖੀ ਪਹਿਲ ਸ਼ੁਰੂ ਕੀਤੀ ਹੈ! ਸਰਕਾਰ ਨੇ ਡੇਂਗੂ ਦਾ ਲਾਰਵਾ ਫੜਨ ਵਾਲੇ ਵਿਦਿਆਰਥੀਆਂ ਨੂੰ ਪੇਪਰਾਂ 'ਚ ਵਾਧੂ ਨੰਬਰ ਦੇਣ ਦਾ ਐਲਾਨ ਕੀਤਾ ਹੈ। ਅਸਲ 'ਚ ਨਵੇਂ ਕੇਸਾਂ ਦੇ ਸਾਹਮਣੇ ਆਉਣ ਨਾਲ ਸਿਹਤ ਵਿਭਾਗ ਦੀ ਚਿੰਤਾ ਵਧ ਗਈ ਹੈ। ਹੁਣ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜਿਸ ਦੇ ਚੱਲਦਿਆਂ ਡੇਂਗੂ ਦਾ ਲਾਰਵਾ ਫੜਨ ਵਾਲੇ ਵਿਦਿਆਰਥੀਆਂ ਨੂੰ ਪ੍ਰੀਖਿਆ ’ਚ ਇੱਕ ਨੰਬਰ ਵਾਧੂ ਦਿੱਤਾ ਜਾਵੇਗਾ। ਸਿਹਤ ਮੰਤਰੀ ਨੇ ਦੱਸਿਆ ਕਿ ਇਸ ਬਿਮਾਰੀ ’ਤੇ ਸਰਕਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ।
Total Responses : 0