← ਪਿਛੇ ਪਰਤੋ
ਪੰਜਾਬ ’ਚ ਪੰਚਾਇਤ ਚੋਣਾਂ ਦਾ ਅੱਜ ਐਲਾਨ ਸੰਭਵ ਚੰਡੀਗੜ੍ਹ, 25 ਸਤੰਬਰ, 2024: ਪੰਜਾਬ ਵਿਚ ਪੰਚਾਇਤ ਚੋਣਾਂ ਦਾ ਐਲਾਨ ਅੱਜ ਸੰਭਵ ਹੈ। ਪੰਜਾਬ ਦੇ ਸੂਬਾ ਚੋਣ ਕਮਿਸ਼ਨ ਵੱਲੋਂ ਅੱਜ ਦੁਪਹਿਰ ਬਾਅਦ ਕਿਸੇ ਵੇਲੇ ਵੀ ਪ੍ਰੈਸ ਕਾਨਫਰੰਸ ਕਰਕੇ ਚੋਣਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਚੋਣਾਂ ਦਾ ਐਲਾਨ ਹੁੰਦਿਆਂ ਹੀ ਚੋਣ ਜ਼ਾਬਤਾ ਲੱਗ ਜਾਵੇਗਾ। ਇਸ ਵਾਰ ਸਰਕਾਰ ਨੇ ਨਿਯਮਾਂ ਵਿਚ ਸੋਧ ਕੀਤੀ ਹੈ ਤੇ ਚੋਣਾਂ ਵਿਚ ਉਮੀਦਵਾਰ ਕਿਸੇ ਵੀ ਸਿਆਸੀ ਪਾਰਟੀ ਦੇ ਚੋਣ ਨਿਸ਼ਾਨ ਦੀ ਵਰਤੋਂ ਨਹੀਂ ਕਰ ਸਕਣਗੇ ਪਰ ਸਿਆਸੀ ਆਗੂਆਂ ਦੀ ਤਸਵੀਰ ਜ਼ਰੂਰ ਲਗਾ ਸਕਣਗੇ।
Total Responses : 0