ਮਾਂ ਵੱਲੋਂ ਦੋ ਬੱਚਿਆਂ ਸਮੇਤ ਜਹਿਰੀਲੀ ਦਵਾਈ ਨਿਕਲਣ ਦਾ ਮਾਮਲਾ, ਮਾਮੂਲੀ ਤਕਰਾਰ ਤੋਂ ਬਾਅਦ ਬੱਚਿਆਂ ਨੂੰ ਖਵਾਈ ਸਲਫਾਸ
ਰੋਹਿਤ ਗੁਪਤਾ
ਗੁਰਦਾਸਪੁਰ, 25 ਸਤੰਬਰ 2024- ਬਟਾਲਾ ਪੁਲਿਸ ਦੇ ਡੇਰਾ ਬਾਬਾ ਨਾਨਕ ਖਲਕੇ ਦੇ ਸਰਹੱਦੀ ਪਿੰਡ ਜੋੜੀਆ ਕਲਾਂ ਤੋਂ ਇੱਕ ਬੇਹਦ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ 40 ਸਾਲ ਉਮਰ ਦੀ ਇੱਕ ਮਾਂ ਨੇ ਆਪਣੀ 16 ਸਾਲ ਦੀ ਧੀ ਅਤੇ 6 ਮਹੀਨੇ ਦੇ ਬੱਚੇ ਨੂੰ ਜਹਿਰੀਲੀ ਚੀਜ਼ ਖਵਾ ਕੇ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਖੁਦ ਵੀ ਜਹਿਰੀਲੀ ਚੀਜ਼ ਨਿਗਲ ਲਈ ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ।ਪੁਲਿਸ ਵਲੋਂ ਕੀਤੀ ਗਈ 174 ਦੀ ਕਾਰਵਾਈ ਕਰਕੇ ਤਿੰਨਾਂ ਦੀ ਮ੍ਰਿਤਕ ਦੇਹਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ .
ਉੱਥੇ ਹੀ ਪਰਿਵਾਰਕ ਮੈਂਬਰਾਂ ਅਨੁਸਾਰ ਘਰਾਂ ਵਿੱਚ ਮਾਮੂਲੀ ਤਕਰਾਰ ਹੁੰਦੀ ਰਹਿੰਦੀ ਹੈ ਪਰ ਮ੍ਰਿਤਕ ਔਰਤ ਵੱਲੋਂ ਅਜਿਹਾ ਕਦਮ ਚੁੱਕ ਕੇ ਪੂਰੇ ਪਰਿਵਾਰ ਨੂੰ ਬਿਖੇਰ ਦਿੱਤਾ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਦੀ ਇੱਕ ਲੜਕੀ ਜਲੰਧਰ ਪੜਦੀ ਹੈ, ਉਹ ਘਰੋਂ ਬਾਹਰ ਹੋਣ ਕਰਕੇ ਬਚ ਗਈ ਪਰ ਉਹਨਾਂ ਦਾ ਪੂਰਾ ਪਰਿਵਾਰ ਉਜੜ ਚੁੱਕਿਆ ਹੈ।