ਦੇਖੋ ਸੈਲਜਾ ਨੇ ਕਿਵੇਂ ਦਿੱਤਾ BJP ਨੂੰ ਜਵਾਬ
ਕੁਮਾਰੀ ਸੈਲਜਾ ਨੇ ਮਲਿਕਾਰਜੁਨ ਖੜਗੇ ਦਾ ਕੀਤਾ ਧੰਨਵਾਦ
ਚੰਡੀਗੜ੍ਹ : ਹਰਿਆਣਾ ਵਿਚ ਸੀਨੀਅਰ ਕਾਂਗਰਸੀ ਲੀਡਰ ਕੁਮਾਰੀ ਸ਼ੈਲਜਾ ਨੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਦਾ ਧੰਨਵਾਦ ਕੀਤਾ ਹੈ। ਦਰਅਸਲ ਅੱਜ ਸੈਲਜਾ ਦਾ ਜਨਮ ਦਿਨ ਹੈ ਅਤੇ ਉਨ੍ਹਾਂ ਕਿਹਾ ਕਿ ਅੱਜ ਮੇਰੇ ਜਨਮ ਦਿਨ 'ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਮਿਲੇ ਪਿਆਰ ਅਤੇ ਸ਼ੁਭਕਾਮਨਾਵਾਂ ਲਈ ਮੈਂ ਦਿਲੋਂ ਧੰਨਵਾਦੀ ਹਾਂ।
ਇਸ ਤਰ੍ਹਾਂ ਕੁਮਾਰੀ ਸੈਲਜਾ ਨੇ ਭਾਜਪਾ ਨੂੰ ਜਵਾਬ ਦਿੱਤਾ ਕਿ ਜਿਸ ਤਰਾਂ ਇਹ ਅਫਵਾਵਾਂ ਚੱਲ ਰਹੀਆਂ ਸਨ ਕਿ ਕੁਮਾਰੀ ਸੈਲਜਾ ਭਾਜਪਾ ਵਿੱਚ ਸ਼ਾਮਿਲ ਹੋ ਸਕਦੀ ਹੈ ਅੱਜ ਉਹਨਾਂ ਨੇ ਇਹ ਸੁਨੇਹਾ ਦੇ ਦਿੱਤਾ ਹੈ ਕਿ ਉਹ ਕਾਂਗਰਸ ਨਹੀਂ ਛੱਡ ਰਹੇ ਅਤੇ ਕਾਂਗਰਸ ਵਿੱਚ ਹੀ ਰਹਿਣਗੇ।