ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ ਨੇ ਫੂਡ ਸੇਫਟੀ ਦੀ ਟੀਮ ਨਾਲ ਮਠਿਆਈ ਵਾਲੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ
ਸ਼੍ਰੀ ਚਮਕੌਰ ਸਾਹਿਬ, 24 ਅਕਤੂਬਰ 2024: ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ ਸ੍ਰੀ ਅਮਰੀਕ ਸਿੰਘ ਸਿੱਧੂ, ਪੀ.ਸੀ.ਐਸ. ਵਲੋਂ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ, ਫੂਡ ਸੇਫਟੀ ਦੀ ਟੀਮ ਨਾਲ ਮਠਿਆਈ ਵਾਲੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਚੈਕਿੰਗ ਦੌਰਾਨ ਉਨ੍ਹਾਂ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੀਆਂ ਦੁਕਾਨਾਂ ਅਤੇ ਜਿਥੇ ਮਠਿਆਈ ਬਣਾਈ ਜਾਂਦੀ ਹੈ, ਉਸ ਜਗ੍ਹਾ ਦੀ ਸਾਫ-ਸਫਾਈ ਰੱਖਣਾ ਯਕੀਨੀ ਬਣਾਉਣ ਅਤੇ ਕਿਸੇ ਵੀ ਕਿਸਮ ਦੀ ਮਿਲਾਵਟੀ ਮਠਿਆਈ ਤਿਆਰ ਨਾ ਕੀਤੀ ਜਾਵੇ।
ਇਸ ਦੌਰਾਨ ਇੱਕ ਦੁਕਾਨਦਾਰ ਦੀ ਮਠਿਆਈ ਦੀ ਗੁਣਵੰਤਾ ਸਹੀ ਨਹੀਂ ਪਾਈ ਜਿਸ ਨੂੰ ਮੁੱਖ ਰੱਖਦੇ ਹੋਏ ਮੌਕੇ ਉਤੇ ਹੀ ਫੂਡ ਸੇਫਟੀ ਟੀਮ ਨੂੰ ਕਾਰਵਾਈ ਕਰਨ ਸਬੰਧੀ ਹਦਾਇਤ ਕੀਤੀ ਗਈ ਅਤੇ ਖਰਾਬ ਮਠਿਆਈ ਨੂੰ ਖਤਮ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਇਸ ਤਰ੍ਹਾਂ ਦੀ ਚੈਕਿੰਗ ਨਿਰੰਤਰ ਜਾਰੀ ਰਹੇਗੀ।
ਇਸ ਮੌਕੇ ਨਾਇਬ ਤਹਿਸੀਲਦਾਰ, ਸ੍ਰੀ ਚਮਕੌਰ ਸਾਹਿਬ, ਸ੍ਰੀ ਮਨਜਿੰਦਰ ਸਿੰਘ ਢਿਲੋਂ, ਸਹਾਇਕ ਫੂਡ ਕਮਿਸ਼ਨਰ, ਰੂਪਨਗਰ, ਸ੍ਰੀ ਸਿਮਰਨਜੀਤ ਸਿੰਘ, ਫੂਡ ਸੇਫਟੀ ਅਫਸਰ, ਰੂਪਨਗਰ ਪੁਲਿਸ ਟੀਮ ਅਤੇ ਹੋਰ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।