ਬੁਢਲਾਡਾ ਦੇ ਕਰਿਆਨਾ ਮਾਲਕ ਦਾ ਨੌਜਵਾਨ ਦਿਨ ਦਿਹਾੜੇ ਬਹੀ ਖਾਤੇ ਸਮੇਤ ਨਕਦੀ ਲੈ ਕੇ ਹੋਇਆ ਫਰਾਰ
ਰਿਪੋਰਟ ਬਿੱਟੂ ਬੁਢਲਾਡਾ ਦੀ ਰਿਪੋਰਟ
ਬੁਢਲਾਡਾ, 26 ਅਕਤੂਬਰ 2024 - ਬੁਢਲਾਡਾ ਸ਼ਹਿਰ ਅੰਦਰ ਸੰਘਣੀ ਆਬਾਦੀ ਵਾਲੇ ਖੇਤਰ ਗੰਦਾ ਨਾਲਾ ਰੋਡ ਵਿਖੇ ਕਰਿਆਨਾ ਹੋਲਸੇਲ ਦਾ ਕੰਮ ਕਰਨ ਵਾਲੇ ਦੁਕਾਨਦਾਰ ਦਾ ਦਿਨ ਦਿਹਾੜੇ ਅਣਪਛਾਤੇ ਨੌਜਵਾਨਾਂ ਵੱਲੋਂ ਦੁਕਾਨ ਦੇ ਬਹੀ ਖਾਤੇ ਸਮੇਤ ਨਗਦੀ ਲੈ ਕੇ ਜਾਣ ਨਾਲ ਸ਼ਹਿਰ ਦੇ ਦੁਕਾਨਦਾਰਾਂ ਵਿੱਚ ਸਹਿਮ ਦਾ ਮਾਹੌਲ। ਪੁਲਿਸ ਲੱਗੀ ਆਲੇ ਦੁਆਲੇ ਦੇ ਕੈਮਰਿਆਂ ਨੂੰ ਖੰਗਾਲਣ।
ਜਾਣਕਾਰੀ ਅਨੁਸਾਰ ਦੁਕਾਨ ਮਾਲਕ ਨਰਸੀ ਰਾਮ ਨੇ ਦੱਸਿਆ ਕੀ ਦੁਪਹਿਰ ਸਮੇਂ ਇੱਕ ਨੌਜਵਾਨ ਉਸ ਦੀ ਦੁਕਾਨ ਤੇ ਗ੍ਰਾਹਕ ਬਣ ਕੇ ਆਇਆ ਤਾਂ ਉਹ ਉਸ ਸਮੇਂ ਬਾਥਰੂਮ ਗਿਆ ਹੋਇਆ ਸੀ ਜਿਸ ਦਾ ਫਾਇਦਾ ਚੁੱਕਦਿਆਂ ਨੌਜਵਾਨ ਨੇ ਮੇਰੇ ਕਾਊਂਟਰ ਤੇ ਪਏ ਦੁਕਾਨ ਦੇ ਬਹੀ ਖਾਤੇ ਸਮੇਤ ਬੈਗ ਚੁੱਕ ਲਿਆ ਜਿਸ ਵਿੱਚ ਨਗਦੀ ਵਗੈਰਾ ਵੀ ਪਈ ਸੀ ਉਸ ਨੂੰ ਲੈ ਕੇ ਫਰਾਰ ਹੋ ਗਿਆ।