CM ਮਾਨ ਵੱਲੋਂ DAP ਮਸਲੇ 'ਤੇ ਜੇਪੀ ਨੱਡਾ ਨਾਲ ਮੁਲਾਕਾਤ, ਜਾਣੋ ਕੀ ਮਿਲਿਆ ਭਰੋਸਾ
ਨਵੀਂ ਦਿੱਲੀ, 26 ਅਕਤੂਬਰ 2024- ਸੀਐੱਮ ਭਗਵੰਤ ਮਾਨ ਦੇ ਵੱਲੋਂ ਡੀਏਪੀ ਖਾਦ ਮਸਲੇ ਤੇ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ। ਸੀਐੱਮ ਮਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ, ਪੰਜਾਬ ਦੇਸ਼ ਦੇ ਅੰਦਰ ਕਰੀਬ 50 ਪ੍ਰਤੀਸ਼ਤ ਕਣਕ ਦਾ ਯੋਗਦਾਨ ਪਾਉਂਦਾ ਹੈ। ਮਾਨ ਨੇ ਕਿਹਾ ਕਿ, ਅਸੀਂ ਕੇਂਦਰ ਸਰਕਾਰ ਤੋਂ ਪੰਜਾਬ ਲਈ ਅਸੀਂ ਡੇਢ ਲੱਖ ਮੀਟ੍ਰਿਕ ਟਨ ਡੀਏਪੀ ਮੰਗੀ ਹੈ। ਦੂਜੇ ਪਾਸੇ, ਕੇਂਦਰੀ ਮੰਤਰੀ ਨੱਡਾ ਨੇ ਪੰਜਾਬ ਨੂੰ ਵੱਧ ਤੋਂ ਵੱਧ ਖਾਦ ਦੇਣ ਦਾ ਭਰੋਸਾ ਦਿੱਤਾ ਹੈ।