ਸੀ ਜੀ ਸੀ ਝੰਜੇੜੀ ਕੈਂਪਸ ਵਿਚ ਦੂਜੀ ਕੌਮਾਂਤਰੀ ਕਾਨਫ਼ਰੰਸ
ਹਰਜਿੰਦਰ ਸਿੰਘ ਭੱਟੀ
- ਏ ਆਈ ਦੇ ਭਵਿੱਖ ਤੇ ਚਰਚਾ ਕਰਨ ਲਈ ਵੱਖ ਵੱਖ ਦੇਸ਼ਾਂ ਦੇ ਮਾਹਿਰਾਂ ਨੇ ਸ਼ਿਰਕਤ ਕੀਤੀ, 156 ਪੇਪਰ ਪੇਸ਼ ਕੀਤੇ ਗਏ
ਮੋਹਾਲੀ, 17 ਨਵੰਬਰ 2024 - ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵੱਲੋਂ ਕੰਪਿਊਟਿੰਗ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਿਚ ਹਾਲ ਵਿਚ ਆਈ ਕ੍ਰਾਂਤੀਕਾਰੀ ਬਦਲਾਵਾਂ ਤੇ ਚਰਚਾ ਕਰਨ ਲਈ ਕੌਮਾਂਤਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਇਸ ਦੋ ਰੋਜਾ ਅੰਤਰਰਾਸ਼ਟਰੀ ਕਾਨਫ਼ਰੰਸ ਵਿਚ ਕਈ ਦੇਸ਼ਾਂ ਦੇ ਸਿਖਿਆ ਸ਼ਾਸਤਰੀਆਂ, ਖੋਜਕਰਤਾਵਾਂ, ਡਿਵੈਲਪਰ ਅਤੇ ਮਾਹਿਰਾਂ ਨੇ ਸ਼ਿਰਕਤ ਕਰਦੇ ਹੋਏ ਸਬੰਧਿਤ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕੀਤੇ। ਝੰਜੇੜੀ ਕੈਂਪਸ ਦੇ ਇਸ ਉਪਰਾਲੇ ਨੇ ਕੰਪਿਊਟਿੰਗ ਅਤੇ ਸੰਚਾਰ ਤਕਨਾਲੋਜੀ ਵਿਚ ਨਵੀਨਤਮ ਰੁਝਾਨਾਂ ਦੀ ਪੜਚੋਲ ਕਰਨ ਲਈ ਇੱਕ ਐਕਟਿਵ ਪਲੇਟਫ਼ਾਰਮ ਤਿਆਰ ਕੀਤਾ।
ਇਸ ਸਮਾਰੋਹ ਦੇ ਪਹਿਲੇ ਦਿਨ ਦੇ ਮੁੱਖ ਮਹਿਮਾਨ ਆਈ ਐਨ ਟੀ ਆਈ ਇੰਟਰਨੈਸ਼ਨਲ ਯੂਨੀਵਰਸਿਟੀ, ਮਲੇਸ਼ੀਆ ਦੇ ਡੀਨ ਡਾ. ਨਰਿੰਦਰਜੀਤ ਸਿੰਘ ਸਵਰਨ ਸਿੰਘ ਸਨ। ਜਦ ਕਿ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਡਾ. ਸਤੀਸ਼ ਕੁਮਾਰ, ਮੁੱਖ ਵਿਗਿਆਨੀ, ਸੀ ਐੱਸ ਆਈ ਆਰ- ਸੀ ਐੱਸ ਆਈ ੳ ਸਨ। ਇਸ ਮੌਕੇ ਤੇ ਡਾ: ਸਤੀਸ਼ ਕੁਮਾਰ ਨੇ ਆਪਣੀ ਮੁਹਾਰਤ ਅਤੇ ਅਗਾਂਹਵਧੂ ਸੋਚ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹੋਏ ਇੱਕ ਪ੍ਰੇਰਨਾਦਾਇਕ ਭਾਸ਼ਣ ਦਿਤਾ। ਜਦ ਕਿ ਪ੍ਰੋ. (ਡਾ.) ਨੀਰਜ ਕੁਮਾਰ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਰਾਹੀਂ ਸਬੰਧਿਤ ਵਿਸ਼ੇ ਤੇ ਡੂੰਘਾਈ ਨਾਲ ਵਿਚਾਰ ਸਾਂਝੇ ਕਰਦੇ ਹੋਏ ਤਕਨਾਲੋਜੀ ਅਤੇ ਏ ਆਈ ਦੇ ਭਵਿੱਖ ਵਿਚ ਆਉਣ ਵਾਲੇ ਬਦਲਾਵਾਂ ਤੇ ਚਰਚਾ ਕੀਤੀ।
ਇਸ ਦੌਰਾਨ ਕੌਮੀ ਅਤੇ ਕੌਮਾਂਤਰੀ ਲੇਖਕਾਂ ਵੱਲੋਂ 156 ਪੇਪਰ ਵੀ ਪੇਸ਼ ਕੀਤੇ ਗਏ।
ਸਮਾਗਮ ਦੌਰਾਨ ਸਬੰਧਿਤ ਏਜੰਡੇ ਤੇ ਡਾ: ਨਰਿੰਦਰਜੀਤ ਸਿੰਘ ਸਵਰਨ ਸਿੰਘ, ਡਾ: ਸੁਦਨ ਝਾਅ, ਮੋਹਨ ਸਿੰਘ ਸੌਦ, ਯਾਦੂ ਪ੍ਰਸਾਦ ਗਿਆਵਾਲੀ, ਡਾ: ਗਿਆਨੂ ਰਾਜ ਪੌਡੇਲ, ਰਮੇਸ਼ ਖੱਤਰੀ, ਡਾ: ਏ.ਐਲ. ਸੰਗਲ, ਅਤੇ ਡਾ: ਪੁਨੀਤ ਗਰਗ ਆਦਿ ਬੁਲਾਰਿਆਂ ਨੇ ਵੀ ਅਹਿਮ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਗਲੋਬਲ ਕਨੈਕਟੀਵਿਟੀ ਨੂੰ ਅੱਗੇ ਵਧਾਉਣ ਲਈ ਕੰਪਿਊਟਿੰਗ ਦੀ ਭੂਮਿਕਾ ਜਿਹੇ ਵਿਸ਼ੇ ਕਾਨਫ਼ਰੰਸ ਤੇ ਆਪਣਾ ਪ੍ਰਭਾਵ ਛੱਡਦੇ ਨਜ਼ਰ ਆਏ ।
ਝੰਜੇੜੀ ਕੈਂਪਸ ਦੇ ਐਮ ਡੀ ਅਰਸ਼ ਧਾਲੀਵਾਲ ਨੇ ਸਭ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੀ ਜੀ ਸੀ ਝੰਜੇੜੀ ਦੇ ਐਮ.ਡੀ. ਅਰਸ਼ ਧਾਲੀਵਾਲ ਨੇ ਕਿਹਾ ਕਿ ਸੀ ਜੀ ਸੀ ਝੰਜੇੜੀ ਕੈਂਪਸ ਹਮੇਸ਼ਾ ਤੋਂ ਨਵੀਂ ਤਕਨਾਲੋਜੀ ਅਤੇ ਖੋਜ ਨੂੰ ਪ੍ਰੋਤਸਾਹਿਤ ਕਰਨ ਵਿਚ ਅੱਗੇ ਰਹੀ ਹੈ। ਇਹ ਕਾਨਫ਼ਰੰਸ ਗਲੋਬਲ ਐਕਸਪੋਰਟਸ ਅਤੇ ਸਟੂਡੈਂਟਸ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰਦੀ ਹੈ, ਜਿੱਥੇ ਉਹ ਕੰਪਿਊਟਿੰਗ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਵੇਂ ਖੇਤਰਾਂ ਦੀ ਖੋਜ ਕਰ ਸਕਣ।ਇਸ ਤਰਾਂ ਦੇ ਇਤਿਹਾਸਕ ਈਵੈਂਟ ਭਵਿੱਖ ਦੀਆਂ ਚੁਨੌਤੀਆਂ ਲਈ ਇੱਕ ਮਜ਼ਬੂਤ ਮੰਚ ਤਿਆਰ ਕਰਨਗੇ ਅਤੇ ਵਿਦਿਆਰਥੀਆਂ ਨੂੰ ਸੰਸਾਰ ਭਰ ਵਿਚ ਆਪਣੀ ਪਛਾਣ ਬਣਾਉਣ ਦਾ ਮੌਕਾ ਦਿਉਣਗੇ।