ਬੰਗਾ ਅਥਲੈਟਿਕ ਮੀਟ ਵਿਚ ਸ਼ਹੀਦ ਭਗਤ ਸਿੰਘ ਹਾਊਸ ਨੇ ਜਿੱਤੀ ਓਵਰ ਆਲ ਟਰਾਫੀ
ਖੇਡਾਂ ਨਾਲ ਜੁੜਨ ਦਾ ਸੁਨੇਹਾ ਦਿੰਦੀ ਐਮੀਨਸ ਸਕੂਲ ਬੰਗਾ ਵਿਖੇ ਦੋ ਦਿਨਾਂ ਅਥਲੈਟਿਕ ਮੀਟ ਸੰਪੰਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ 24 ਨਵੰਬਰ ,2024
ਸਕੂਲ ਆਫ ਐਮੀਨੈਂਸ ਬੰਗਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਉੱਘੇ ਸਿੱਖਿਆ ਸ਼ਾਸਤਰੀ ਪ੍ਰਿੰਸੀਪਲ ਅਮਰੀਕ ਸਿੰਘ ਪੀ ਈ ਐਸ ਸਾਬਕਾ ਉਪ ਜਿਲਾ ਸਿੱਖਿਆ ਅਫਸਰ ਦੀ ਅਗਵਾਈ ਹੇਠ ਮਨਾਏ ਗਏ ਸਲਾਨਾ ਖੇਡ ਮੇਲੇ ਦੇ ਦੌਰਾਨ ਕਰਵਾਈ ਗਈ ਅਥਲੈਟਿਕ ਮੀਟ ਸਫਲਤਾ ਪੂਰਵਕ ਸਮਾਪਤ ਹੋ ਗਈ ਅਥਲੈਟਿਕ ਮੀਟ ਦਾ ਉਦਘਾਟਨ ਅਮਰਜੀਤ ਖਟਕੜ ਉਪ ਜਿਲਾ ਸਿੱਖਿਆ ਅਫਸਰ , ਮੈਡਮ ਦਵਿੰਦਰ ਕੌਰ ਜਿਲਾ ਖੇਡ ਕੋਆਰਡੀਨੇਟਰ ਅਤੇ ਪ੍ਰਿੰਸੀਪਲ ਅਮਰੀਕ ਸਿੰਘ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਲੈਕਚਰਾਰ ਪ੍ਰਦੀਪ ਤੇਜੀ ਅਤੇ ਦੇਵ ਦੱਤ ਡੀ ਪੀ ਈ ਦੀ ਅਗਵਾਈ ਹੇਠ ਸਕੂਲ ਦੇ ਚਾਰੇ ਹਾਊਸ ਸ਼ਹੀਦ ਭਗਤ ਸਿੰਘ ਹਾਊਸ, ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ, ਸ਼ਹੀਦ ਊਧਮ ਸਿੰਘ ਹਾਊਸ ਅਤੇ ਮੈਡਮ ਕਲਪਨਾ ਚਾਵਲਾ ਹਾਊਸ ਦੇ ਖਿਡਾਰੀਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕਰਕੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਗਈ। ਪ੍ਰਿੰਸੀਪਲ ਅਮਰੀਕ ਸਿੰਘ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ। ਦੋਨੋਂ ਦਿਨ ਚਾਰੇ ਹਾਊਸ ਦੇ ਖਿਡਾਰੀਆਂ ਵੱਲੋਂ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਜੇਤੂ ਖਿਡਾਰੀਆਂ ਨੂੰ ਸੋਨੇ ,ਚਾਂਦੀ ਅਤੇ ਕਾਂਸੀ ਦੇ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ। ਓਵਰਆਲ ਟਰਾਫੀ ਸ਼ਹੀਦ ਭਗਤ ਸਿੰਘ ਹਾਊਸ ਦੇ ਖਿਡਾਰੀਆਂ ਵੱਲੋਂ ਜਿੱਤੀ ਗਈ ।ਪ੍ਰਿੰਸੀਪਲ ਅਮਰੀਕ ਸਿੰਘ ਵੱਲੋਂ ਚਾਰੇ ਹਾਊਸ ਦੇ ਇੰਚਾਰਜ ਸਾਹਿਬਾਨ ਅਤੇ ਸਮੂਹ ਅਧਿਆਪਕਾਂ ਨੂੰ ਇਸ ਐਥਲੈਟਿਕ ਮੀਟ ਨੂੰ ਸਫਲ ਅਤੇ ਕਾਮਯਾਬ ਕਰਨ ਲਈ ਕੀਤੀ ਗਈ ਸਖਤ ਮਿਹਨਤ ਲਈ ਵਧਾਈ ਦਿੱਤੀ ਗਈ ਅਤੇ ਕਿਹਾ ਗਿਆ ਕਿ ਕੋਈ ਵੀ ਕੰਮ ਸਮੁੱਚੇ ਸਟਾਫ ਦੇ ਸਹਿਯੋਗ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ ।ਇਸ ਮੌਕੇ ਤੇ ਪ੍ਰਿੰਸੀਪਲ ਰਜਨੀਸ਼ ਕੁਮਾਰ,ਚੇਅਰਮੈਨ ਰਕੇਸ਼ ਕੁਮਾਰ, ਕੰਵਲਜੀਤ ਸਿੰਘ ਅਰੋੜਾ, ਅੰਮ੍ਰਿਤਪਾਲ ਸਿੰਘ ,ਰਾਜਕੁਮਾਰ, ਮੱਖਣ ਲਾਲ ,ਮਨਵਿੰਦਰ ਸਿੰਘ, ਨਰਿੰਦਰ ਪਾਲ ਸਿੰਘ ,ਰਣਜੀਤ ਸਿੰਘ, ਇੰਦਰਜੀਤ ਸਿੰਘ ,ਬਲਵੀਰ ਸਿੰਘ ,ਪ੍ਰਦੀਪ ਤੇਜੀ ਦੇਵ ਦੱਤ, ਦਰਸ਼ਨ ਸਿੰਘ,ਸਰੋਜ ਬਾਲਾ ,ਕਿਰਨਜੀਤ ਕੌਰ, ਐਨੀ ਅਰੋੜਾ ,ਨਵਦੀਪ ਕੌਰ, ਨੀਲਮ ਸ਼ੇਖਰ ,ਨਿਧੀ, ਸਤਪਾਲ ਸਿੰਘ ਰਜਨੀ ਬਾਲਾ ,ਮੀਨਾ ਰਾਣੀ ,ਅਮਰਜੀਤ ਕੌਰ ,ਅੰਜਨਾ ਕੁਮਾਰੀ, ਸੁਲੱਖਣ ਸਿੰਘ, ਰਣਵੀਰ ਸਿੰਘ , ਬਲਵਿੰਦਰ ਕੌਰ ,ਦਿਵਿਆਸ਼ੂ, ਰਾਜਵਿੰਦਰ ਕੌਰ, ਪਲਵਿੰਦਰ ਸਿੰਘ, ਸਿੰਦਰਪਾਲ ਕੌਰ, ਕੂੜਾ ਰਾਮ ਸਮੇਤ ਸਮੂਹ ਸਟਾਫ ਹਾਜ਼ਰ ਸੀ।