ਵੋਟਰਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 24 ਨਵੰਬਰ ,2024
ਡਿਪਟੀ ਕਮਿਸ਼ਨਰ ਸ੍ਰੀ ਰਜੇਸ਼ ਧੀਮਾਨ ਅਤੇ ਐਸ.ਡੀ.ਐਮ. ਨਵਾਂ ਸ਼ਹਿਰ ਸ਼੍ਰੀਮਤੀ ਅਕਿਸ਼ਤਾ ਗੁਪਤਾ ਦੀਆਂ ਹਦਾਇਤਾਂ ਅਨੁਸਾਰ ਦੇਵਕੀ ਨੰਦਨ ਰਘੂਨਾਥ ਸਨਾਤਮ ਧਰਮ ਸੀਨੀਅਰ ਸੈਕੰਡਰੀ ਸਕੂਲ, ਨਵਾਂ ਸ਼ਹਿਰ ਵਿਖੇ ਸ੍ਰੀ ਹਰਜੋਧ ਸਿੰਘ, ਬੂਥ ਲੈਵਲ ਅਫਸਰ 77 ਅਤੇ ਸ੍ਰੀ ਪਰਮਜੀਤ ਕੁਮਾਰ, ਬੂਥ ਲੈਵਲ ਅਫਸਰ 76 ਵਲੋਂ ਸਪੈਸ਼ਲ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਨਵੀਆਂ ਵੋਟਾਂ ਦੇ ਫਾਰਮ, ਸੋਧ ਫਾਰਮ, ਡਿਲੀਸ਼ਨ ਫਾਰਮ, ਅਦਲਾ ਬਦਲੀ ਸਬੰਧੀ ਫਾਰਮ ਭਰੇ ਗਏ। ਇਸ ਤੋਂ ਇਲਾਵਾ ਨਵੀਆਂ ਵੋਟਾਂ ਬਣਾਉਣ, ਸੋਧ ਸਬੰਧੀ ਅਤੇ ਵੋਟਾ ਕਟਵਾਣ ਸਬੰਧੀ ਆਏ ਵੋਟਰਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਸ੍ਰੀ ਹਰਜੋਧ ਸਿੰਘ ਬੀਐਲਓ ਵੱਲੋ ਦੱਸਿਆ ਗਿਆ ਕਿ 26 ਨਵੰਬਰ 1949 ਨੂੰ ਭਾਰਤ ਦਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀ ਅਤੇ ਲੋਕਤੰਤਰ ਵਿੱਚ ਵੋਟ ਦੀ ਬਹੁਤ ਜਿਆਦਾ ਮਹੱਤਤਾ ਹੈ। ਹਰ ਕਿਸੇ ਵਿਅਕਤੀ ਨੂੰ ਆਪਣੀ ਵੋਟ ਦੀ ਵਰਤੋਂ ਬਿਨਾਂ ਕਿਸੇ ਲਾਲਚ, ਡਰ ਅਤੇ ਕਿਸੇ ਦਬਾਅ ਦੇ ਕਰਨੀ ਚਾਹੀਦੀ ਹੈ ਤਾਂ ਜੋ ਚੰਗੇ ਨੇਤਾ ਚੁਣ ਕੇ ਵਿਧਾਨ ਸਭਾ ਲੋਕ ਸਭਾ ਵਿੱਚ ਭੇਜੇ ਸਕੇ ਸਕਣ ਅਤੇ ਦੇਸ਼ ਦਾ ਬਹੁਤ ਤੇਜ਼ੀ ਨਾਲ ਵਿਕਾਸ ਹੋ ਸਕੇ।