ਗੀਤ: ਕੰਮੀਆਂ ਨੇ ਕਰਨੇ ਬਥੇਰੇ......
ਸ਼ਾਮ ਵੇਲੇ ਕਿੰਨਾ ਪਿਆਰਾ ਲੱਗਦਾ ਵੇ ਸੂਰਜਾ।
ਦਿਨ ਵੇਲੇ ਐਨਾ ਕਾਹਤੋਂ ਮੱਘਦਾ ਵੇ ਸੂਰਜਾ।
ਰੋਮ ਰੋਮ ਤੱਪਦਾ ਤੇ ਫੂਕ ਦੇਵੇ ਚੰਮ ਵੇ..
ਕੰਮੀਆਂ ਨੇ ਕਰਨੇ ਬਥੇਰੇ ਹੁੰਦੇ ਕੰਮ ਵੇ।
ਜਦੋਂ ਚੜਦੀ ਸਵੇਰ ਤਾਂ ਮੱਥਾ ਤੈਨੂੰ ਟੇਕਦੇ।
ਅੱਗ ਵਰਸਾਉਨਾ ਮੱਥੇ ਹੱਥ ਧਰ ਵੇਖਦੇ।
ਸਬਰਾਂ ਦਾ ਫੇਰ ਸਾਡੇ ਟੁੱਟ ਜਾਂਦਾ ਬੰਨ ਵੇ..
ਕੰਮੀਆਂ ਨੇ ਕਰਨੇ ਬਥੇਰੇ ਹੁੰਦੇ ਕੰਮ ਵੇ।
ਤੱਪਦੇ ਨੇ ਪੈਰ ਨਾ ਨਸੀਬ ਹੋਣ ਜੁੱਤੀਆਂ।
ਕਿਉ ਲੇਖਾਂ ਦੀਆਂ ਲਕੀਰਾਂ ਲਿਖੀਆਂ ਨੇ ਪੁੱਠੀਆਂ।
ਸੁਹਾਗ ਦੀਆਂ ਚੂੜੀਆਂ ਗਰੀਬੀ ਦੇਵੇ ਭੰਨ ਵੇ..
ਕੰਮੀਆਂ ਨੇ ਕਰਨੇ ਬਥੇਰੇ ਹੁੰਦੇ ਕੰਮ ਵੇ।
ਸਾਨੂੰ ਹੌਸਲਾ ਬਥੇਰਾ ਰਹੀ ਸੂਰਜਾ ਤੂੰ ਚੜਦਾ।
ਦੱਸੀ ਜਖ਼ਵਾਲੀ ਕਿਹੜਾ ਸਾਡੇ ਪਿੱਛੇ ਲੜਦਾ।
ਸਹਿਮ ਗਈਆਂ ਹੂਕਾਂ ਨੂੰ ਸੁਣਦੇ ਨਾ ਕੰਨ ਵੇ....
ਕੰਮੀਆਂ ਨੇ ਕਰਨੇ ਬਥੇਰੇ ਹੁੰਦੇ ਕੰਮ ਵੇ।
-
ਗੁਰਪ੍ਰੀਤ ਸਿੰਘ ਜਖਵਾਲੀ, ਲੇਖਕ/ ਪੱਤਰਕਾਰ
jakhwali89@gmail.com
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.