ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਵੱਲੋਂ ਗੋਸ਼ਟੀ ਤੇ ਕਵੀ ਦਰਬਾਰ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 21 ਅਕਤੂਬਰ 2024:-ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਵੱਲੋਂ ਭਾਸ਼ਾ ਵਿਭਾਗ ਪਟਿਆਲਾ ਦੇ ਸੈਮੀਨਾਰ ਹਾਲ ਵਿਖੇ ਇੱਕ ਭਰਮਾ ਸਾਹਿਤਿਕ ਸਮਾਗਮ ਕੀਤਾ ਗਿਆ। ਸਭਾ ਦੇ ਸਕੱਤਰ ਬਲਬੀਰ ਜਲਾਲਾਬਾਦੀ ਨੇ ਪ੍ਰੈਸ ਨੂੰ ਬਿਆਨ ਕਰਦਿਆਂ ਦੱਸਿਆ ਕਿ ਸਮਾਗਮ ਵਿੱਚ ਵਿੱਚ ਉੱਘੇ ਲੇਖਕ ਜੰਗੀਰ ਸਿੰਘ ਦਿਲਬਰ ਦੀ, ਵਿਲੱਖਣ ਸਵਾਲਨਾਮਾ ਪੁਸਤਕ, “222 ? ‘ਚ ਘਿਰਿਆ ਦੇਸ਼ ਲੱਭੋ? ‘ਤੇ ਵਿਸ਼ਾਲ ਗੋਸ਼ਟੀ ਅਤੇ ਕਵੀ ਦਰਬਾਰ ਹੋਇਆ, ਜਿਸ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਕੀਤੀ ਅਤੇ ਬਤੌਰ ਮੁੱਖ ਮਹਿਮਾਨ ਡਾ ਭੀਮ ਇੰਦਰ ਸਿੰਘ ਡਾਇਰੈਕਟਰ ਵਿਸ਼ਵ ਪੰਜਾਬੀ ਸੈਂਟਰ ਪੰਜਾਬੀ ਯੂਨੀ. ਪਟਿਆਲਾ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵਿੱਚ ਉਹਨਾਂ ਦੇ ਨਾਲ ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਸਤਨਾਮ ਸਿੰਘ, ਡਾ ਜੋਗਿੰਦਰ ਸਿੰਘ ਨਿਰਾਲਾ, ਓਮ ਪ੍ਰਕਾਸ਼ ਗਾਸੋ, ਡਾ ਬਲਦੇਵ ਸਿੰਘ ਬੱਧਣ, ਸੰਧੂ ਵਰਿਆਣਵੀ ਤੇ ਜੰਗੀਰ ਸਿੰਘ ਦਿਲਬਰ ਨੇ ਵੀ ਸ਼ਮੂਲੀਅਤ ਕੀਤੀ।
ਉੱਘੀ ਆਲੋਚਕਾ ਡਾ ਅਰਵਿੰਦਰ ਕੌਰ ਕਾਕੜਾ ਨੇ ਪੁਸਤਕ ‘ਤੇ ਵਿਸਤਰਿਤ ਪੇਪਰ ਪੜ੍ਹਿਆ ਜਿਸ ‘ਤੇ ਸੰਧੂ ਵਰਿਆਣਵੀ ਨੇ ਬਹਿਸ ਦਾ ਆਰੰਭ ਕਰਦਿਆਂ ਪੁਸਤਕ ਦੀ ਪ੍ਰਸੰਸਾ ਕੀਤੀ। ਹਾਜ਼ਰ ਵਿਦਵਾਨਾਂ ਵੱਲੋਂ ਨਿੱਠ ਕੇ ਬਹਿਸ ਹੋਈ ਅਤੇ ਆਲੋਚਨਾਤਮਿਕ ਸਵਾਲ ਵੀ ਪੈਦਾ ਹੋਏ। ਪੁਸਤਕ ਤੇ ਬੋਲਦਿਆਂ ਪਵਨ ਹਰਚੰਦਪੁਰੀ ਨੇ ਕਿਹਾ ਕਿ ਲੋਕ ਸਰੋਕਾਰਾਂ ਬਾਰੇ ਉੱਠਦੇ ਸਵਾਲ ਲੋਕ ਮਨਾਂ ਵਿੱਚ ਚਿੰਤਨ ਤੇ ਚੇਤਨਾ ਪੈਦਾ ਕਰਦੇ ਹਨ। ਚੇਤਨਾ ਦਾ ਵਿਕਾਸ ਹੀ ਜੀਵਨ ਸੰਘਰਸ਼ਾਂ ਨੂੰ ਅੱਗੇ ਤੋਰਦਾ ਹੈ। ਡਾ ਭੀਮ ਇੰਦਰ ਸਿੰਘ ਦਾ ਕਥਨ ਸੀ ਕਿ ਲੇਖਕ ਨੇ ਇਸ ਪੁਸਤਕ ਵਿੱਚ ਸਮਾਜ ਦੀ ਮੌਜੂਦਾ ਤਰਸਯੋਗ ਹਾਲਤ ਨੂੰ ਬਿਆਨ ਕਰਦੇ ਵੱਡੇ ਮੁੱਦੇ ਉਭਾਰੇ ਹਨ ਜਿਨ੍ਹਾਂ ‘ਤੇ ਚਿੰਤਨ ਕਰਨ ਦੀ ਲੋੜ ਹੈ। ਡਾ ਹਰਜੀਤ ਸਿੰਘ ਸੱਧਰ ਤੇ ਡਾ ਬਲਦੇਵ ਸਿੰਘ ਬੱਧਣ ਨੇ ਪੁਸਤਕ ਦੀ ਸਾਰਥਿਕਤਾ ‘ਤੇ ਸਵਾਲ ਖੜ੍ਹੇ ਕੀਤੇ। ਸਤਨਾਮ ਸਿੰਘ ਨੇ ਪੁਸਤਕ ਅਤੇ ਵਿਭਾਗ ਦੇ ਕੰਮਾਂ ਬਾਰੇ ਚਰਚਾ ਕੀਤੀ। ਡਾ ਜੋਗਿੰਦਰ ਸਿੰਘ ਨਿਰਾਲਾ ਅਤੇ ਓਮ ਪ੍ਰਕਾਸ਼ ਗਾਸੋ ਨੇ ਪੁਸਤਕ ਅੰਦਰ ਉੱਠੇ ਸਵਾਲਾਂ ਦੀ ਸਾਰਥਿਕਤਾ ਨੂੰ ਉਭਾਰਿਆ। ਇਹਨਾਂ ਤੋਂ ਇਲਾਵਾ ਬਲਬੀਰ ਜਲਾਲਾਬਾਦੀ, ਦਰਸ਼ਨ ਸਿੰਘ ਪ੍ਰੀਤੀਮਾਨ, ਕੇ ਸਾਧੂ ਸਿੰਘ, ਡਾ ਅਮਰਜੀਤ ਕੌਂਕੇ, ਡਾ ਦਰਸ਼ਨ ਸਿੰਘ ਆਸ਼ਟ, ਜੁਗਰਾਜ ਧੌਲ਼ਾ, ਜਗਦੀਸ਼ ਰਾਣਾ, ਗੁਲਜ਼ਾਰ ਸਿੰਘ ਸ਼ੌਂਕੀ, ਪਿੰਸੀ. ਸੰਤ ਸਿੰਘ ਬੀਲ੍ਹਾ, ਡਾ ਗੁਰਵਿੰਦਰ ਅਮਨ, ਸੁਰਿੰਦਰ ਸ਼ਰਮਾ ਨਾਗਰਾ ਤੇ ਕੁਲਵੰਤ ਨਾਰੀਕੇ ਨੇ ਵੀ ਵਿਚਾਰ ਰੱਖੇ।
ਸਮਾਗਮ ਦੇ ਦੂਜੇ ਸੈਸ਼ਨ ਵਿੱਚ ਕਵੀ ਦਰਬਾਰ ਅਤੇ ਸਨਮਾਨ ਦੀ ਰਸਮ ਹੋਈ, ਜਿਸ ਵਿੱਚ ਸਮੂਹ ਵਿਦਵਾਨ ਸ਼ਖਸੀਅਤਾਂ ਦਾ ਪੁਸਤਕਾਂ, ਸਨਮਾਨ ਚਿੰਨ੍ਹਾਂ ਅਤੇ ਲੋਈਆਂ ਨਾਲ ਸਨਮਾਨ ਕੀਤਾ ਗਿਆ। ਡਾ ਸੰਪੂਰਨ ਸਿੰਘ ਟੱਲੇਵਾਲੀਆ, ਨਿਰਮਲਾ ਗਰਗ ਅਤੇ ਮਹਿੰਦਰ ਸਿੰਘ ਬਲਬੇਹੜਾ ਦੇ ਜੱਥੇ ਵੱਲੋਂ ਕਵੀਸ਼ਰੀ ਪੇਸ਼ ਕੀਤੀ। ਹਾਜ਼ਰ ਕਵੀਆਂ ਵਿੱਚੋਂ ਤਰਲੋਚਨ ਮੀਰ, ਦਰਸ਼ਨ ਸਿੰਘ ਪਸਿਆਣਾ, ਗੁਰਪ੍ਰੀਤ ਢਿੱਲੋਂ, ਜਸਵਿੰਦਰ ਖਾਰਾ, ਸਨੇਹ ਇੰਦਰ ਮੀਲੂ, ਡਾ ਲਕਸ਼ਮੀ ਨਰਾਇਣ ਭੀਖੀ, ਅਮਰਜੀਤ ਅਮਨ, ਦਵਿੰਦਰ ਪਟਿਆਲਵੀ, ਤਰਸੇਮ ਖਾਸਪੁਰੀ, ਹਰਜਿੰਦਰ ਕੌਰ ਸੱਧਰ, ਅਵਤਾਰਜੀਤ, ਚਰਨ ਪੁਆਧੀ, ਅਨੀਤਾ ਅਰੋੜਾ, ਚਮਕੌਰ ਸਿੰਘ ਚਹਿਲ, ਸੁਰਿੰਦਰ ਕੌਰ ਬਾੜਾ, ਅਤੇ ਸਤੀਸ਼ ਵਿਦਰੋਹੀ ਨੇ ਕਵਿਤਾਵਾਂ ਸੁਣਾਈਆਂ। ਸਮਾਗਮ ਵਿੱਚ ਡਾ ਸੰਤੋਖ ਸੁੱਖੀ, ਗੁਰਦਰਸ਼ਨ ਸਿੰਘ ਗੁਸੀਲ, ਬਲਵਿੰਦਰ ਸਿੰਘ ਭੱਟੀ, ਬਲਦੇਵ ਸਿੰਘ ਬਿੰਦਰਾ, ਗੁਰਚਰਨ ਸਿੰਘ ਗੁਣੀਕੇ, ਮਹਿੰਦਰ ਸਿੰਘ ਜੱਗੀ, ਹਰਜੀਤ ਸਿੰਘ ਸਮਾਣਾ, ਬਾਜ ਸਿੰਘ ਮਹਿਲੀਆ, ਲਖਵਿੰਦਰ ਸ਼ਰਮਾ, ਕੁਲਭੂਸ਼ਨ ਕਪਿਲਾ, ਗੁਰਮੁਖ ਸਿੰਘ ਜਾਗੀ, ਰਾਜ ਸਿੰਘ ਬਧੋਛੀ, ਪਰਮਿੰਦਰ ਪਾਲ ਕੌਰ, ਗੋਪਾਲ ਸ਼ਰਮਾ, ਦਲਜੀਤ ਸਿੰਘ ਅਰੋੜਾ ਤੇ ਰਮੇਸ਼ ਕੌਸ਼ਲ ਵੀ ਹਾਜ਼ਰ ਰਹੇ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਲਬੀਰ ਜਲਾਲਾਬਾਦੀ ਨੇ ਬਾਖੂਬੀ ਨਿਭਾਈ।