ਗੁਰਦਾਸਪੁਰ: ਭਿਆਨਕ ਸੜਕ ਹਾਦਸੇ 'ਚ ਬੱਚੀ ਦੀ ਮੌਤ, FIR ਦਰਜ
ਰੋਹਿਤ ਗੁਪਤਾ
ਗੁਰਦਾਸਪੁਰ,16, ਸਤੰਬਰ 2024- ਮੋਟਰਸਾਈਕਲ ਤੇ ਤੇਜ਼ ਰਫਤਾਰ ਨਾਲ ਜਾ ਰਹੇ ਦੋ ਨੌਜਵਾਨਾਂ ਵੱਲੋਂ ਇੱਕ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਕਾਰਨ ਮੋਟਰਸਾਈਕਲ ਸਵਾਰ ਪਤੀ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਦਕਿ ਉਹਨਾਂ ਦੀ ਦੋ ਸਾਲ ਦੀ ਬੱਚੇ ਦੀ ਇਲਾਜ ਦੌਰਾਨ ਮੌਤ ਹੋਣ ਦੀ ਖਬਰ ਹੈ। ਥਾਨਾ ਸਿਟੀ ਗੁਰਦਾਸਪੁਰ ਵੱਲੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਅਮਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਹਰੀਜਨ ਬਸਤੀ ਨਵਾਂ ਟਾਂਡਾ ਥਾਣਾ ਬਹਿਰਾਮਪੁਰ ਨੇ ਦੱਸਿਆ ਹੈ ਕਿ ਬੀਤੇ ਦਿਨ ਉਸਦੇ ਚਾਚੇ ਦਾ ਲੜਕਾ ਰਣਜੀਤ ਸਿੰਘ ਅਤੇ ਚਾਚੇ ਦੇ ਲੜਕੇ ਦੀ ਪਤਨੀ ਮਨਪ੍ਰੀਤ ਕੋਰ ਆਪਣੀ ਦੋ ਸਾਲ ਦੀ ਬੱਚੀ ਨਾਲ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਆਪਣੇ ਪਿੰਡ ਬਸਤੀ ਨਵਾਂ ਟਾਂਡਾ ਨੂੰ ਜਾ ਰਹੇ ਸੀ ਕਿ ਸ਼ਾਮ ਨੂੰ 5:30 ਵਜੇ ਦੇ ਕਰੀਬ ਜਦ ਉਹ ਦਿੱਲੀ ਪਬਲਿਕ ਸਕੂਲ ਬਹਿਰਾਮਪੁਰ ਰੋਡ ਗੁਰਦਾਸਪੁਰ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਇੱਕ ਆਪਾਂਚੇ ਮੋਟਰਸਾਈਕਲ ਤੇ ਆ ਰਹੇ ਦੋ ਨੌਜਵਾਨਾਂ ਨੇ ਆਪਣਾ ਮੋਟਰਸਾਇਕਲ ਤੇਜ ਰਫਤਾਰ ਗਲਤ ਸਾਇਡ ਤੋਂ ਲਾਪ੍ਰਵਾਹੀ ਨਾਲ ਚਲਾਉਦੇ ਹੋਏ ਰਣਜੀਤ ਸਿੰਘ ਦੀ ਸਕੂਟਰੀ ਵਿੱਚ ਮਾਰ ਦਿੱਤਾ ਜਿਸ ਨਾਲ ਸੜਕ ਤੇ ਡਿੱਗਣ ਕਰਕੇ ਉਨਾਂ ਦੇ ਕਾਫੀ ਗੰਭੀਰ ਸੱਟਾਂ ਲੱਗ ਗਈਆ ਹਨ ਅਤੇ ਲੜਕੀ ਗੁਰਬਾਜ ਕੋਰ ਦੀ ਦਿਉਲ ਹਸਪਤਾਲ ਗੁਰਦਾਸਪੁਰ ਵਿਖੇ ਦੋਰਾਂਨੇ ਇਲਾਜ ਮੌਤ ਹੋ ਗਈ ਹੈ।
ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚ ਓ ਗੁਰਮੀਤ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਪਹਿਚਾਨ ਜਵੀਤੇਸ਼ ਪੁੱਤਰ ਸ਼ਸੀ ਕੁਮਾਰ ਵਾਸੀ ਰੋੜੀ ਮੁਹੱਲਾ ਗੁਰਦਾਸਪੁਰ, ਪਾਰਥ ਵਾਸੀ ਨਜਦੀਕ ਨਵਾਂ ਬੱਸ ਸਟੈਡ ਗੁਰਦਾਸਪੁਰ ਦੇ ਤੌਰ ਤੇ ਹੋਈ ਹੈ ਤੇ ਦੋਹਾਂ ਖਿਲਾਫ ਮਾਮਲਾ ਦਰਜ ਕਰਕੇ ਹਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।