ਅਮਰੀਕੀ ਸਫਾਰਤਖਾਨੇ ਨੇ 7 ਪੰਜਾਬੀ ਟਰੈਵਲ ਏਜੰਟਾਂ ਖਿਲਾਫ ਕੇਸ ਕਰਵਾਇਆ ਦਰਜ
ਚੰਡੀਗੜ੍ਹ, 18 ਸਤੰਬਰ, 2024: ਭਾਰਤ ਸਥਿਤ ਅਮਰੀਕੀ ਸਫਾਰਤਖਾਨੇ ਨੇ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੂੰ ਸ਼ਿਕਾਇਤ ਦੇ ਕੇ 7 ਪੰਜਾਬੀ ਟਰੈਵਲ ਏਜੰਟਾਂ ਖਿਲਾਫ ਕੇਸ ਦਰਜ ਕਰਵਾਇਆ ਹੈ। ਲੁਧਿਆਣਾ, ਮੁਹਾਲੀ, ਜ਼ੀਰਕੁਪਰ ਤੇ ਬਰਨਾਲਾ ਦੇ ਇਹਨਾਂ ਟਰੈਵਲ ਏਜੰਟਾਂ ’ਤੇ ਸਟੂਡੈਂਟ ਵੀਜ਼ੇ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਨ ਦੇ ਦੋਸ਼ ਹਨ।