ਢੁੱਡੀਕੇ ਦੇ ਗਿੱਲ ਪਰਿਵਾਰ ਨੂੰ ਗਹਿਰਾ ਸਦਮਾ, ਬਚਿੱਤਰ ਸਿੰਘ (ਛੋਟਾ ਸਿੰਘ)ਗਿੱਲ ਦਾ ਦਿਹਾਂਤ
ਅੰਤਿਮ ਰਸਮਾਂ 20 ਸਤੰਬਰ ਸ਼ਾਮ 3 ਤੋਂ 5 ਵਜੇ ਤੱਕ
ਬਲਜਿੰਦਰ ਸੇਖਾ
ਬਰੈਂਪਟਨ, 18 ਸਤੰਬਰ, 2024: ਕੈਨੇਡਾ ਦੇ ਨਾਮਵਰ ਸ਼ਖਸੀਅਤ ਬਚਿੱਤਰ ਸਿੰਘ ਗਿੱਲ ਉਰਫ ਛੋਟਾ ਸਿੰਘ ਜੱਦੀ ਪਿੰਡ ਢੁੱਡੀਕੇ ਬੀਤੇ ਦਿਨੀਂ 16 ਸਤੰਬਰ ਦੀ ਰਾਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੀ ਉਮਰ 80 ਸਾਲ ਸੀ।
ਬਚਿੱਤਰ ਸਿੰਘ ਗਿੱਲ ਮੋਗਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਢੁੱਡੀਕੇ ਦੇ ਵਸਨੀਕ ਸਨ ਅਤੇ 1994 ਤੋਂ ਕੈਨੇਡਾ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਬਚਿੱਤਰ ਸਿੰਘ ਗਿੱਲ ਪੰਜਾਬੀ ਭਾਈਚਾਰੇ ਵਿੱਚ ਜਾਣੀ ਪਛਾਣੀ ਸਖ਼ਸ਼ੀਅਤ ਸ਼ਮਸ਼ੇਰ ਸਿੰਘ ਗਿੱਲ ਦੇ ਪਿਤਾ ਸਨ। ਬਚਿੱਤਰ ਸਿੰਘ ਗਿੱਲ ਦੇ ਜਾਣ ਨਾਲ ਗਿੱਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਜਦੋਂ ਤੋਂ ਉਹ ਕੈਨੇਡਾ ਆਏ ਸਨ ਬਹੁਤ ਸਰਗਗਰਮ ਰਹਿੰਦੇ ਸਨ। ਪੰਜਾਬੀਆਂ ਦੇ ਗੜ੍ਹ ਮੈਕਲਾਗਲਿਨ ਅਤੇ ਰੇਲਾਅਸਨ ਦੇ ਇਲਾਕੇ ਵਿੱਚ ਉਹ 26 ਸਾਲ ਰਹੇ ਜਿੱਥੇ ਉਨ੍ਹਾਂ ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਦੀ ਸਥਾਪਨਾ ਕੀਤੀ ਅਤੇ ਲੰਬਾ ਸਮਾਂ ਕਲੱਬ ਦੇ ਮੀਤ ਪ੍ਰਧਾਨ ਰਹੇ। ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਦੀ ਮਦਦ ਲਈ ਉਹ ਹਮੇਸ਼ਾ ਤਿਆਰ ਰਹਿੰਦੇ ਸਨ। ਬਹੁਤ ਹੀ ਨਿੱਘੇ ਅਤੇ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ। ਬਚਿੱਤਰ ਸਿੰਘ ਗਿੱਲ ਆਪਣੇ ਪਿੱਛੇ ਤਿੰਨ ਬੇਟੇ ਅਤੇ ਇੱਕ ਬੇਟੀ ਅਤੇ ਪੋਤਰੇ/ਪੋਤਰੀਆ, ਦੋਹਤਰੇ/ਦੋਹਤਰੀਆਂ ਦਾ ਭਰਿਆ ਪਰਿਵਾਰ ਛੱਡ ਗਏ ਹਨ।
ਬਚਿੱਤਰ ਸਿੰਘ ਗਿੱਲ ਜੀ ਦੀਆਂ ਅੰਤਿਮ ਰਸਮਾਂ 20 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼ਾਮ 3 ਵਜੇ ਤੋਂ 5 ਵਜੇ ਤੱਕ ਟੋਰਾਂਟੋ ਦੇ ਲੋਟਸ ਫਿਊਨਰਲ 121 ਸਿਟੀ ਵਿਊ ਡਰਾਈਵ, ਟੋਰਾਂਟੋ ਅਤੇ ਅੰਤਿਮ ਅਰਦਾਸ 22 ਸਤੰਬਰ ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਸ੍ਰੀ ਗੁਰੂ ਸਿੰਘ ਸਭਾ, ਮਾਲਟਨ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।
ਗਿੱਲ ਪਰਿਵਾਰ ਦੀ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਣ ਲਈ ਸ਼ਮਸ਼ੇਰ ਸਿ਼ਘ ਗਿੱਲ ਨਾਲ 905-744-4400 ‘ਤੇ ਗੱਲ ਕਰ ਸਕਦੇ ਹੋ।