ਚੰਡੀਗੜ੍ਹ : ਆਪਣੀ ਗਰਦਨ 'ਤੇ ਆਪ ਵਾਰ ਕਰ ਕੇ ਜ਼ਖ਼ਮੀ ਹੋਇਆ ਨੌਜਵਾਨ
ਪੁਲਿਸ ਨੇ PGI ਕਰਵਾਇਆ ਦਾਖ਼ਲ
ਜ਼ਖਮੀ ਪੰਕਜ ਠਾਕੁਰ ਸੋਲਨ ਦਾ ਰਹਿਣ ਵਾਲਾ ਹੈ
ਉਮਰ ਕਰੀਬ 35 ਸਾਲ, ਪੁਲਿਸ ਜਾਂਚ ਵਿਚ ਜੁਟੀ
ਚੰਡੀਗੜ੍ਹ, 29 ਅਪ੍ਰੈਲ 2024 : ਚੰਡੀਗੜ੍ਹ ਪੀਜੀਆਈ ਦੀ ਨਵੀਂ ਓਪੀਡੀ ਤੋਂ ਥੋੜ੍ਹੀ ਦੂਰੀ ’ਤੇ ਸੋਮਵਾਰ ਸਵੇਰੇ ਇੱਕ ਨੌਜਵਾਨ ਵੱਲੋਂ ਉਸ ਦੀ ਗਰਦਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਥੋਂ ਜਾ ਰਹੇ ਪੁਲਸ ਕਾਂਸਟੇਬਲ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।
ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਨੌਜਵਾਨ ਨੂੰ ਐਂਬੂਲੈਂਸ ਰਾਹੀਂ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਜ਼ਖਮੀ ਨੌਜਵਾਨ ਦਾ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਸੈਕਟਰ 11 ਥਾਣੇ ਦੀ ਟੀਮ ਮੌਕੇ 'ਤੇ ਪਹੁੰਚ ਗਈ। ਮੁੱਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਜ਼ਖਮੀ ਸੋਲਨ, ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਨਾਂ ਪੰਕਜ ਠਾਕੁਰ ਹੈ, ਜਿਸ ਦੀ ਉਮਰ ਕਰੀਬ 35 ਸਾਲ ਹੈ, ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਜ਼ਖਮੀ ਨੇ ਇਹ ਕਦਮ ਕਿਉਂ ਚੁੱਕਿਆ ਅਤੇ ਉਹ ਕਿਸ ਮਕਸਦ ਨਾਲ ਚੰਡੀਗੜ੍ਹ ਆਇਆ ਸੀ।