ਮਾਨਸਿਕ ਤੌਰ ਉਤੇ ਅਸਮਰਥ ਲੜਕੀ ਨਾਲ ਜਬਰ ਜਿਨਾਹ ਦੇ ਮਾਮਲੇ ‘ਚ ਦੋਸ਼ੀ ਨੂੰ 20 ਸਾਲ ਦੀ ਸਜ਼ਾ
ਰੂਪਨਗਰ, 19 ਸਤੰਬਰ 2024: ਜ਼ਿਲ੍ਹਾ ਤੇ ਸੈਸ਼ਨ ਜੱਜ, ਰੂਪਨਗਰ, ਸ਼੍ਰੀਮਤੀ ਰਮੇਸ਼ ਕੁਮਾਰੀ ਨੇ 19 ਸਤੰਬਰ 2024 ਨੂੰ ਰਾਹੁਲ ਕੁਮਾਰ ਵਾਸੀ ਚੋਈ ਬਾਜ਼ਾਰ ਨੇੜੇ ਲਟਾਵਾ ਸਵੀਟ ਸ਼ਾਪ, ਸ੍ਰੀ ਅਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ ਨੂੰ ਮਾਨਸਿਕ ਤੌਰ ਉਤੇ ਕਮਜ਼ੋਰ 19 ਸਾਲ ਦੀ ਲੜਕੀ ਨਾਲ ਜਬਰ ਜਿਨਾਹ ਦੇ ਦੋਸ਼ ਤਹਿਤ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ।
ਇਸ ਮਾਮਲੇ ਵਿੱਚ 15.9.2022 ਨੂੰ ਥਾਣਾ ਸ੍ਰੀ ਅਨੰਦਪੁਰ ਸਾਹਿਬ, ਰੂਪਨਗਰ ਵਿਖੇ ਆਈ ਪੀ ਸੀ ਦੀ ਧਾਰਾ 366, 376-ਡੀ, 376(2)(j) (i), 506 ਦੇ ਪੀੜਤਾ ਦੇ ਭਰਾ ਦੇ ਬਿਆਨਾਂ ਉੱਤੇ ਤਹਿਤ ਐਫਆਈਆਰ ਦਰਜ ਕੀਤੀ ਗਈ।
ਪੀੜਤਾ ਦੇ ਭਰਾ ਦੇ ਬਿਆਨ ਉੱਤੇ ਮਾਮਲਾ ਦਰਜ ਕੀਤਾ ਗਿਆ।
ਮੁਕੱਦਮੇ ਦੇ ਅਨੁਸਾਰ, ਸ਼ਿਕਾਇਤਕਰਤਾ ਦੀ ਭੈਣ ਜੋ ਕਿ ਮਾਨਸਿਕ ਤੌਰ ਉੱਤੇ ਅਪੰਗ ਲੜਕੀ ਹੈ ਅਤੇ 50 ਫ਼ੀਸਦ ਤੋਂ ਘੱਟ ਆਈਕਿਊ ਵਾਲੀ ਇਨਸਾਨ ਹੈ, ਕਿਸੇ ਦੁਕਾਨ ਉੱਤੇ ਸਹਾਇਕ ਵਜੋਂ ਕੰਮ ਕਰਦੀ ਸੀ। 6.9.2022 ਨੂੰ ਉਸਦੀ ਭੈਣ ਦੇ ਪੇਟ ਵਿੱਚ ਤੇਜ਼ ਦਰਦ ਹੋਇਆ ਅਤੇ ਡਾਕਟਰੀ ਜਾਂਚ ਕਰਨ ਉੱਤੇ ਪਤਾ ਲੱਗਾ ਕਿ ਲੜਕੀ 6 ਮਹੀਨੇ ਦੀ ਗਰਭਵਤੀ ਸੀ।
ਇਸ ਤੋਂ ਬਾਅਦ, ਲੜਕੀ ਨੇ ਖੁਲਾਸਾ ਕੀਤਾ ਕਿ ਦੋਸ਼ੀ ਰਾਹੁਲ ਕੁਮਾਰ ਅਤੇ ਜਿੱਥੇ ਉਹ ਕੰਮ ਕਰਦੀ ਸੀ, ਉਸ ਦੁਕਾਨ ਦੇ ਨੇੜੇ ਕਨਫੈਕਸ਼ਨਰੀ ਵਿੱਚ ਕੰਮ ਲੜਕੇ ਨੇ ਉਸ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਦੁਕਾਨ ਦੇ ਨੇੜੇ ਸਥਿਤ ਗੋਦਾਮ ਵਿਚ ਜ਼ਬਰਦਸਤੀ ਲੈ ਗਏ, ਜਿੱਥੇ ਉਨ੍ਹਾਂ ਨੇ ਉਸ ਨਾਲ ਕਈ ਵਾਰ ਜਬਰ-ਜਿਨਾਹ ਕੀਤਾ ਅਤੇ ਕਿਸੇ ਨੂੰ ਕੁਝ ਦੱਸਣ ਦੀ ਸੂਰਤ ਵਿਚ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਮਾਮਲੇ ਵਿਚ ਸ਼ਾਮਲ ਨਾਬਾਲਗ ਦਾ ਜੁਵੇਨਾਈਲ ਜਸਟਿਸ ਬੋਰਡ ਵਿਖੇ ਵੱਖਰਾ ਮੁਕੱਦਮਾ ਚਲਾਇਆ ਜਾ ਰਿਹਾ ਹੈ।
ਅੱਜ ਸੈਸ਼ਨ ਜੱਜ ਰੂਪਨਗਰ ਦੀ ਅਦਾਲਤ ਨੇ ਦੋਸ਼ੀ ਰਾਹੁਲ ਕੁਮਾਰ ਨੂੰ ਧਾਰਾ 366 ਆਈ.ਪੀ.ਸੀ. ਤਹਿਤ ਦੋਸ਼ੀ ਕਰਾਰ ਦਿੰਦਿਆਂ 7 ਸਾਲ ਦੀ ਕੈਦ ਅਤੇ 5000/- ਰੁਪਏ ਜੁਰਮਾਨਾ, ਧਾਰਾ 376-ਡੀ ਅਧੀਨ 20 ਸਾਲ ਦੀ ਕੈਦ ਅਤੇ 50000/- ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਅਤੇ ਆਈਪੀਸੀ ਧਾਰਾ 376 (2)(j)(i)(ਐਨ) ਤਹਿਤ 50000/-ਰੁਪਏ ਜੁਰਮਾਨਾ ਲਗਾਇਆ ਗਿਆ। ਆਈ ਪੀ ਸੀ ਦੀ ਧਾਰਾ 506 ਦੇ ਤਹਿਤ 2 ਸਾਲ ਦੀ ਸਖ਼ਤ ਕੈਦ ਅਤੇ 3000/-ਰੁਪਏ ਦਾ ਜੁਰਮਾਨਾ, ਸਾਰੀਆਂ ਸਜ਼ਾਵਾਂ ਨੂੰ ਨਾਲੋ-ਨਾਲ ਚਲਾਉਣ ਲਈ ਕਿਹਾ। ਦੋਸ਼ੀ ਉੱਤੇ ਲਗਾਏ ਗਏ 90 ਫ਼ੀਸਦ ਜੁਰਮਾਨਾ, ਪੀੜਤ ਨੂੰ ਮੁਆਵਜ਼ੇ ਵਜੋਂ ਅਦਾ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।