ਛੁੱਟੀ ਤੇ ਘਰ ਆਏ ਡੇਰਾ ਬਾਬਾ ਨਾਨਕ ਦੇ ਫੌਜੀ ਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
ਰੋਹਿਤ ਗੁਪਤਾ
ਗੁਰਦਾਸਪੁਰ , 27 ਜੁਲਾਈ 2024- ਡੇਰਾ ਬਾਬਾ ਨਾਨਕ ਦੇ ਪਿੰਡ ਮੂਲੋਵਾਲੀ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ 26 ਸਾਲਾ ਫੌਜੀ ਨੌਜਵਾਨ ਸੁਖਪ੍ਰੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਤੇ ਮਾਪਿਆਂ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਤੇ ਉੱਥੇ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।ਇਸ ਮੌਕੇ ਜਾਣਕਾਰੀ ਦਿੰਦੇ ਆ ਫੌਜ ਦੀ ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਾਸ ਨਾਇਕ ਉਪਰੇਟਰ ਸੁਖਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ 581 ਲਾਈਟ ਰੈਜੀਮੈਂਟ ਚੜਦੀ ਕਲਾ ਮਿੱਸਾ ਮਾਰੀ ਕੈਂਟ ਆਸਾਮ ਦੇ ਗਲੇਸੀਅਰ ਤੇ ਆਪਣੀ ਡਿਊਟੀ ਬੇਖੂਬੀ ਨਿਭਾ ਰਹੇ ਸਨ ਤੇ ਇਹ ਨੌਜਵਾਨ ਫੌਜੀ ਸੁਖਪ੍ਰੀਤ ਸਿੰਘ ਗਲੇਸ਼ੀਅਰ ਤੋਂ ਵਾਪਸ ਪਰਤ ਕੇ ਬੀਤੀ 19 ਜੁਲਾਈ ਨੂੰ ਆਪਣੇ ਘਰ ਸੁੱਟੀ ਤੇ ਆਏ ਸਨ ਬੀਤੇ ਦੋ ਦਿਨ ਪਹਿਲਾਂ ਅਚਾਨਕ ਇਹਨਾਂ ਦੀ ਤਬੀਅਤ ਵਿਗੜੀ ਤਾਂ ਇਹਨਾਂ ਨੂੰ ਡੇਰਾ ਬਾਬਾ ਨਾਨਕ ਦੇ ਸਿਵਿਲ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਇਹਨਾਂ ਨੂੰ ਆਰਮੀ ਹੋਸਪਿਟਲ ਅੰਮ੍ਰਿਤਸਰ ਰੈਫਰ ਕਰ ਦਿੱਤਾ ।ਪਰਿਵਾਰਕ ਮੈਂਬਰਾਂ ਨੇ ਦੱਸਿਆ ਆਰਮੀ ਹਸਪਤਾਲ ਦੇ ਡਾਕਟਰਾਂ ਵੱਲੋਂ ਉਸ ਦਾ ਚੈੱਕ ਅਪ ਕੀਤਾ ਗਿਆ ਜਿੱਥੇ ਕਿ ਉਹਨਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।
ਜਿੱਥੇ ਕਿ ਅੱਜ ਉਸ ਦੇ ਜੱਦੀ ਪਿੰਡ ਮੂਲੋਵਾਲੀ ਦੇ ਸਮਸਾਨ ਘਾਟ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।ਇਸ ਮੌਕੇ ਤੇ ਤਿੱਬੜੀ ਕੈਂਟ ਤੋਂ ਪਹੁੰਚੀ ਫੌਜ ਦੀ ਟੁਕੜੀ ਵੱਲੋਂ ਲਾਸ ਨਾਈਕ ਸੁਖਪ੍ਰੀਤ ਸਿੰਘ ਨੂੰ ਸਲਾਮੀ ਦਿੱਤੀ ਗਈ ਤੇ ਉਸਦੇ ਪਿਤਾ ਨੂੰ ਤਿਰੰਗਾ ਝੰਡਾ ਭੇਂਟ ਕੀਤਾ ਗਿਆ।ਫੌਜੀ ਨੌਜਵਾਨ ਆਪਣੇ ਪਿੱਛੇ ਇੱਕ ਛੇ ਮਹੀਨੇ ਦਾ ਬੇਟਾ, ਪਤਨੀ, ਬਜ਼ੁਰਗ ਮਾਤਾ ਅਤੇ ਛੋਟੇ ਭੈਣ ਭਰਾ ਨੂੰ ਛੱਡ ਗਿਆ ਹੈ ਜਿੱਥੇ ਕਿ ਉਹਨਾਂ ਦਾ ਰੋ ਰੋ ਬੁਰਾ ਹਾਲ ਹੈ।