ਨਸ਼ਾ ਅਤੇ ਅਪਰਾਧਕ ਗਤੀਵਿਧੀਆਂ ਰੋਕਣ ਨੂੰ ਤਰਜੀਹ: ਐਸਐਸਪੀ ਰਾਣਾ
ਕੁਲਵਿੰਦਰ ਸਿੰਘ
ਅੰਮ੍ਰਿਤਸਰ 26 ਅਕਤੂਬਰ 2024 - ਬੀਤੇ ਕੱਲ ਆਈਪੀਐਸ ਅਭੀਮੰਨੀਊ ਰਾਣਾ(2018) ਵੱਲੋਂ ਤਰਨ ਤਾਰਨ ਦੇ ਨਵੇਂ ਐਸਐਸਪੀ ਵਜੋਂ ਅਹੁਦਾ ਸੰਭਾਲਿਆ ਗਿਆ ਹੈ ਅਭੀ ਮੰਨੀਓ ਰਾਣਾ ਇਸ ਤੋਂ ਪਹਿਲੇ ਤਰਨ ਤਾਰਨ ਦੇ ਐਸਐਸਪੀ ਗੌਰਵ ਤੂਰਾ ਆਈਪੀਐਸ (2014) ਦੀ ਥਾਂ ਤੇ ਐਸਐਸਪੀ ਲਗਾਏ ਗਏ ਹਨ ਗੌਰਵ ਤੂਰਾ ਨੂੰ ਚੰਡੀਗੜ੍ਹ ਵਿਖੇ ਏਆਈਜੀ ਪਰਸੋਨਲ ਲਗਾਇਆ ਗਿਆ ਹੈ।
ਤਰਨ ਤਾਰਨ ਜੋਕਿ ਅਪਰਾਧਕ ਗਤੀਵਿਧੀਆਂ ਨੂੰ ਲੈ ਕੇ ਇੱਕ ਸੰਵੇਦਨਸ਼ੀਲ ਜ਼ਿਲ੍ਾ ਮੰਨਿਆ ਜਾਂਦਾ ਹੈ। ਇਸ ਦਾ ਮੁੱਖ ਕਾਰਨ ਤਰਨਤਾਰਨ ਦਾ ਸਰਹੱਦੀ ਜ਼ਿਲਾ ਹੋਣਾ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਪਿਛਲੇ ਕੁਝ ਸਮੇਂ ਦੇ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਅਤੇ ਨਸ਼ੇ ਦੀ ਬਰਾਮਦਗੀ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਤਰਨਤਾਰਨ ਜ਼ਿਲ੍ਹੇ ਵਿੱਚ ਨਸ਼ਾ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਆਮ ਨਾਗਰਿਕਾਂ ਨੂੰ ਫਿਰੌਤੀ ਦੀਆਂ ਕਾਲਾਂ ਰੋਕਣਾ ਇੱਕ ਵੱਡਾ ਚੈਲੇੰਜ ਹੈ।
ਨਵ ਨਿਯੁਕਤ ਐਸਐਸਪੀ ਅਭੀਮੰਨੀਊ ਰਾਣਾ ਜੋ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਜਿਲੇ ਵਿੱਚ ਆਪਣੀ ਵਧੀਆ ਕਾਰਗੁਜ਼ਾਰੀ ਦਿਖਾ ਚੁੱਕੇ ਹਨ, ਸ਼ਾਇਦ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਭਿਮੰਨਿਊ ਰਾਣਾ ਨੂੰ ਐਸਐਸਪੀ ਤਰਨ ਤਾਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਬਾਬੂਸ਼ਾਹੀ ਨਾਲ ਗੱਲਬਾਤ ਕਰਦੇ ਹੋਏ ਨਵ ਨਿਯੁਕਤ ਐਸਐਸਪੀ ਨੇ ਕਿਹਾ ਕਿ ਨਸ਼ਾ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਅਤੇ ਫਿਰੌਤੀ ਦੀਆਂ ਘਟਨਾਵਾਂ ਨੂੰ ਰੋਕਣਾ ਤਰਜੀਹ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਸਟਰੀਟ ਕ੍ਰਾਈਮ ਨੂੰ ਰੋਕਣਾ ਅਤੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਰਾਣਾ ਨੇ ਇਸ ਲਈ ਲੋਕਾਂ ਨੂੰ ਪੁਲਿਸ ਦਾ ਸਾਥ ਦੇਣ ਲਈ ਅਪੀਲ ਵੀ ਕੀਤੀ ਤਾਂ ਜੋ ਇਹਨਾਂ ਸ਼ਰਾਰਤੀ ਅਨਸਰਾਂ ਤੇ ਕਾਬੂ ਪਾਇਆ ਜਾ ਸਕੇ।